IndiaTop News

ਮਨੀਸ਼ ਸਿਸੋਦੀਆਂ ਨਾਲ ਦਿੱਲੀ ਪੁਲਿਸ ਨੇ ਕੀਤਾ ਧੱਕਾ, ਕੇਜਰੀਵਾਲ ਨੇ ਕਿਹਾ “ਪੁਲਿਸ ਨੂੰ ਇਸ ਤਰ੍ਹਾਂ ਕਰਨ ਲਈ ਉਪਰ ਤੋਂ ਆਡਰ ਆਏ ਹਨ”

ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਹੋਰ ਨੇਤਾਵਾਂ ਨੇ ਅੱਜ ਜੇਲ੍ਹ ਵਿੱਚ ਬੰਦ ਸਾਬਕਾ ਉਪ ਮੁੱਖ ਮੰਤਰੀ ਦੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਇੱਕ ਵੀਡੀਓ ਸ਼ੋਸਲ ਮੀਡੀਆ ‘ਤੇ ਸ਼ੇਅਰ ਕੀਤਾ ਜਿਸ ਵਿਚ ਇਕ ਪੁਲਿਸ ਮੁਲਾਜ਼ਮ ਮਨੀਸ਼ ਸਿਸੋਦੀਆਂ ਨੂੰ ਧੱਕੇ ਦਿੰਦਾ ਹੋਏ ਅਦਾਲਤ ਪਰਿਸਰ ਚਿਵ ਲੈ ਜਾਂਦਾ ਦਿਖਾਈ ਦੇ ਰਿਹਾ ਹੈ।

Bargadi Sacrilege |ਬਰਗਾੜੀ ਬੇਅਦਬੀ ਦਾ Mastermind Arrest,ਵਿਦੇਸ਼ ਜਾਣ ਤੋਂ ਪਹਿਲਾਂ ਦਬੋਚਿਆ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਵੀਡੀਓ ‘ਤੇ ਕਿਹਾ ਕਿ ਪੁਲਿਸ ਨੂੰ ਮਨੀਸ਼ ਸਿਸੋਦੀਆਂ ਨਾਲ ਇਸ ਤਰ੍ਹਾਂ ਦੁਰਵਿਵਹਾਰ ਕਰਨ ਦਾ ਅਧਿਕਾਰ ਹੈ। ਕੀ ਪੁਲਿਸ ਨੂੰ ਇਸ ਤਰ੍ਹਾਂ ਕਰਨ ਲਈ ਉਪਰ ਤੋਂ ਆਡਰ ਆਏ ਹਨ?

ਵੀਡੀਓ ਵਿੱਚ, ਮਨੀਸ਼ ਸਿਸੋਦੀਆ ਨੂੰ ਦਿੱਲੀ ਦੀ ਇੱਕ ਅਦਾਲਤ ਵਿੱਚ ਪੇਸ਼ੀ ਲਈ ਲੈ ਜਾਇਆ ਜਾ ਰਿਹਾ ਹੈ,ਜਿਥੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਹਨ, ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਦਿੱਲੀ ਵਿੱਚ ‘ਆਪ’ ਸਰਕਾਰ ਅਤੇ ਕੇਂਦਰ ਵਿੱਚ ਚੱਲ ਰਹੇ ਟਕਰਾਅ ਬਾਰੇ ਪੁੱਛਿਆ ਕਿ ਅਫਸਰਾਂ ਨੂੰ ਕੌਣ ਕੰਟਰੋਲ ਕਰਦਾ ਹੈ। ਇੱਕ ਰਿਪੋਰਟਰ ਨੇ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਬਾਈਪਾਸ ਕਰਨ ਲਈ ਕੇਂਦਰ ਦੇ ਆਰਡੀਨੈਂਸ, ਜਾਂ ਵਿਸ਼ੇਸ਼ ਆਦੇਸ਼ ‘ਤੇ ਟਿੱਪਣੀ ਕਰਨ ਲਈ ਕਿਹਾ ਜਿਸ ਨੇ ਸੇਵਾਵਾਂ ਦਾ ਕੰਟਰੋਲ ਦਿੱਲੀ ਸਰਕਾਰ ਨੂੰ ਦਿੱਤਾ ਸੀ।

Punjab Police ਨੂੰ ਮਿਲੇ ਆਧੁਨਿਕ ਯੰਤਰ, ਮਿੰਟਾਂ ‘ਚ ਹੋਊ ਮਸਲਾ ਹੱਲ D5 Channel Punjabi

ਜਿਸ ‘ਤੇ ਮਨੀਸ਼ ਸਿਸੋਦੀਆਂ ਨੇ ਜਵਾਬ ਦਿੰਦੇ ਕਿਹਾ ਕਿ “ਮੋਦੀ ਜੀ ਬਹੁਤ ਹੰਕਾਰੀ ਹੋ ਗਏ ਹਨ। ਉਹ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਰੱਖਦੇ…।”

ਉਥੇ ਹੀ ਦਿੱਲੀ ਪੁਲਿਸ ਨੇ ਇਸ ਵੀਡੀਓ ‘ਤੇ ਸਪਸ਼ਟੀਕਰਨ ਦਿੰਦੇ ਕਿਹਾ ਕਿ “ਰਾਉਸ ਐਵੇਨਿਊ ਕੋਰਟ ਵਿੱਚ ਪੇਸ਼ੀ ਸਮੇਂ ਸ਼੍ਰੀ ਮਨੀਸ਼ ਸਿਸੋਦੀਆ ਨਾਲ ਪੁਲਿਸ ਦੇ ਦੁਰਵਿਵਹਾਰ ਦੀ ਗੱਲ ਪ੍ਰਚਾਰੀ ਜਾ ਰਹੀ ਹੈ। ਵੀਡੀਓ ਵਿੱਚ ਜਨਤਕ ਕੀਤਾ ਗਿਆ ਪੁਲਿਸ ਜਵਾਬ ਸੁਰੱਖਿਆ ਦੇ ਨਜ਼ਰੀਏ ਤੋਂ ਜ਼ਰੂਰੀ ਸੀ। ਨਿਆਂਇਕ ਹਿਰਾਸਤ ਵਿੱਚ ਮੁਲਜ਼ਮਾਂ ਵੱਲੋਂ ਮੀਡੀਆ ਨੂੰ ਬਿਆਨ ਦੇਣਾ ਕਾਨੂੰਨ ਦੇ ਖ਼ਿਲਾਫ਼ ਹੈ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button