ਭਾਰਤ ਦੀ ਜਰਸੀ ਪਹਿਨ ਗਰਾਊਂਡ ‘ਚ ਉਤਰਿਆ ‘ਅੰਗਰੇਜ਼ ਫੈਨ’, ਮੈਚ ਖੇਡਣ ਦੀ ਕਰਨ ਲੱਗਾ ਜ਼ਿੱਦ
ਨਵੀਂ ਦਿੱਲੀ/ਲੰਡਨ : ਲਾਰਡਸ ਦੇ ਮੈਦਾਨ ‘ਤੇ ਲੰਚ ਤੋਂ ਬਾਅਦ ਜਦੋਂ ਭਾਰਤੀ ਟੀਮ ਮੈਦਾਨ ‘ਤੇ ਆਈ ਤਾਂ ਦਰਸ਼ਕ ਗੈਲਰੀ ਤੋਂ ਇੱਕ ਵਿਅਕਤੀ ਵੀ ਉਨ੍ਹਾਂ ਦੇ ਨਾਲ ਹੀ ਚੱਲ ਪਿਆ। ਇੰਗਲੈਂਡ ਦੇ ਰਹਿਣ ਵਾਲੇ ਇਸ ਸ਼ਖਸ ਨੇ ਭਾਰਤੀ ਟੀਮ ਦੀ ਡੁਪਲੀਕੇਟ ਜਰਸੀ ਪਹਿਨੀ ਸੀ ਜਿਸਤੇ ਜਾਰਵੋ ਨਾਮ ਲਿਖਿਆ ਸੀ। ਇਹੀ ਨਹੀਂ ਉਕਤ ਸ਼ਖਸ ਮੈਦਾਨ ਤੱਕ ਆ ਗਿਆ ਅਤੇ ਟੀਮ ਇੰਡੀਆ ਦੇ ਬਾਕੀ ਖਿਡਾਰੀਆਂ ਦੇ ਨਾਲ ਫਿਲਡਿੰਗ ਨੂੰ ਲੈ ਕੇ ਸਲਾਹ ਕਰਨ ਲੱਗਾ। ਜਦੋਂ ਕੈਮਰੇ ਦੀ ਨਜ਼ਰ ਉਸ ’ਤੇ ਪਈ ਤਾਂ ਗਰਾਊਂਡ ਪ੍ਰਬੰਧਨ ਸੁਚੇਤ ਹੋਇਆ ਤੇ ਉਸ ਨੂੰ ਬਾਹਰ ਲਿਜਾਇਆ ਗਿਆ।
ਲਾਲ ਕਿਲ੍ਹੇ ਤੋਂ ਮੋਦੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਕਿਸਾਨਾਂ ਨੇ ਵੀ ਦਿੱਤੀਆਂ ਟਰੈਕਟਰਾਂ ਦੀਆਂ ਰੇਸਾਂ !
ਹਾਲਾਂਕਿ ਭਾਰਤੀ ਟੀਮ ਦੇ ਉਕਤ ਅੰਗਰੇਜ਼ ਫੈਨ ਨੂੰ ਮਨਾਉਣ ਲਈ ਗਰਾਊਂਡਮੈਨਜ਼ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਉਹ ਬਾਹਰ ਜਾਣ ਲਈ ਰਾਜ਼ੀ ਨਹੀਂ ਸੀ ਤੇ ਵਾਰ-ਵਾਰ ਫੀਲਡਿੰਗ ਦੀ ਜ਼ਿੱਦ ਕਰ ਰਿਹਾ ਸੀ। ਜਦੋਂ ਉਹ ਬਾਹਰ ਨਹੀਂ ਗਿਆ ਤਾਂ ਸਕਿਓਰਿਟੀ ਨੂੰ ਬੁਲਾਇਆ ਗਿਆ, ਜੋ ਉਸ ਨੂੰ ਚੁੱਕ ਕੇ ਮੈਦਾਨ ਤੋਂ ਬਾਹਰ ਲੈ ਗਈ। ਇਹ ਦੇਖ ਕੇ ਭਾਰਤੀ ਕ੍ਰਿਕਟਰਾਂ ਦਾ ਵੀ ਹਾਸਾ ਨਿਕਲ ਗਿਆ। ਖਾਸ ਤੌਰ ’ਤੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤਾਂ ਖਿੜਖਿੜਾ ਕੇ ਹੱਸਦੇ ਹੋਏ ਦਿਸੇ।
ਮੋਦੀ ਦੇ ਬਰਾਬਰ ਰਕੇਸ਼ ਟਿਕੈਤ ਨੇ ਗੱਡਿਆ ਝੰਡਾ! ਕਿਸਾਨਾਂ ’ਚ ਖੁਸ਼ੀ ਦੀ ਲਹਿਰ!
ਦੱਸ ਦੇਈਏ ਕਿ ਭਾਰਤੀ ਟੀਮ ਦੀ ਪਹਿਲੀ ਪਾਰੀ ’ਚ 364 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਨੇ ਵੀ ਜ਼ੋਰਦਾਰ ਜਵਾਬ ਦਿੱਤਾ। ਰੋਰੀ ਬਰਨਸ ਦੀਆਂ 49 ਦੌੜਾਂ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਇਥੇ ਸੀਰੀਜ਼ ਦਾ ਦੂਜਾ ਸੈਂਕੜਾ ਲਾਇਆ। ਉਨ੍ਹਾਂ ਬੇਅਰਸਟੋ, ਬਟਲਰ ਤੇ ਮੋਇਨ ਅਲੀ ਨਾਲ ਪਾਰਟਨਰਸ਼ਿਪ ਕਰ ਕੇ ਟੀਮ ਦਾ ਸਕੋਰ 300 ਤੋਂ ਪਾਰ ਲਾਇਆ। ਉਥੇ ਹੀ ਭਾਰਤ ਵੱਲੋਂ ਸਿਰਾਜ ਨੇ 3 ਵਿਕਟਾਂ ਲਈਆਂ, ਜਦਕਿ ਪਹਿਲੇ ਟੈਸਟ ’ਚ ਨੌਂ ਵਿਕਟਾਂ ਲੈਣ ਵਾਲੇ ਬੁਮਰਾਹ ਇਕ ਵਿਕਟ ਲੈਣ ਨੂੰ ਲੈ ਕੇ ਜੂਝਦੇ ਰਹੇ।
New bowler from the Nursery End: Jarvo 69 😂
— Cricket Mate. (@CricketMate_) August 14, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.