ਭਾਰਤ ‘ਚ ਫਸੇ ਪਾਕਿਸਤਾਨੀ ਹਿੰਦੂ ਪਰਿਵਾਰਾਂ ਦੇ 46 ਲੋਕ ਪਰਤੇ ਵਤਨ
ਅੰਮ੍ਰਿਤਸਰ/ਇਸਲਾਮਾਬਾਦ : ਵਾਹਗਾ ਸੜਕ ਸਰਹੱਦ ਤੋਂ ਵਾਪਸ ਭਾਰਤ ਭੇਜੇ ਗਏ ਪਾਕਿਸਤਾਨੀ ਹਿੰਦੂ ਪਰਿਵਾਰਾਂ ਦੇ 46 ਮੈਂਬਰ ਵਤਨ ਪਰਤ ਗਏ ਹਨ। ਇਹ ਪਰਿਵਾਰ 6 ਅਗਸਤ ਨੂੰ ਪਾਕਿਸਤਾਨ ਜਾਣ ਲਈ ਅਟਾਰੀ ਪੁੱਜੇ ਸਨ। ਸਿੰਧ ਪ੍ਰਾਂਤ ਨਿਵਾਸੀ ਰਤਨ ਨੇ ਦੱਸਿਆ ਕਿ ਉਹ ਦਸੰਬਰ 2018 ਨੂੰ ਭਾਰਤ ਆਇਆ ਸੀ। ਏਜੰਟ ਨੇ ਉਸਨੂੰ 3 ਮਹੀਨੇ ਦਾ ਵੀਜ਼ਾ ਹੋਣ ਦੀ ਗੱਲ ਕਹੀ ਸੀ।
ਕਾਂਗਰਸੀ ਸਰਪੰਚ ਦੇ ਮੁੰਡੇ ਦਾ ਸ਼ਰਮਨਾਕ ਕਾਰਾ, ਵੀਡੀਓ ਹੋਈ ਵਾਇਰਲ D5 Channel Punjabi
ਜਦੋਂ ਉਹ ਇੱਕ ਮਹੀਨੇ ਬਾਅਦ ਹੀ ਵਾਪਸ ਜਾਣ ਲੱਗੇ ਤਾਂ ਬਾਰਡਰ ‘ਤੇ ਜਾਣਕਾਰੀ ਮਿਲੀ ਕਿ ਵੀਜ਼ਾ 25 ਦਿਨ ਦਾ ਸੀ। ਇਸ ਕਾਰਨ ਉਨ੍ਹਾਂ ਨੂੰ ਬਾਰਡਰ ਕਰਾਸ ਕਰਨ ਨਹੀਂ ਦਿੱਤਾ ਜਾ ਸਕਦਾ। ਜਾਣਕਾਰੀ ਅਨੁਸਾਰ ਰਾਜਸਥਾਨ ‘ਚ ਅਜੇ 3 ਹਜ਼ਾਰ ਤੋਂ ਜ਼ਿਆਦਾ ਪਾਕਿਸਤਾਨੀ ਹਿੰਦੂ ਸ਼ਰਨ ਲਈ ਹੋਈ ਹੈ। ਇਹ ਸਾਰੇ ਪਾਕਿਸਤਾਨੀ ਆਪਣੇ ਰਿਸ਼ਤੇਦਾਰਾਂ ਦੇ ਇੱਥੇ ਹਨ। ਸ਼੍ਰੀ ਦੁਰਗਿਆਣਾ ਮੰਦਿਰ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਸਾਰੇ ਹਿੰਦੂਆਂ ਦੇ ਖਾਣ – ਪੀਣ ਅਤੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.