ਨਵੀਂ ਦਿੱਲੀ/ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ (ECI) ਨੇ ਆਮ ਆਦਮੀ ਪਾਰਟੀ (AAP) ਨੂੰ ਕੌਮੀ ਪਾਰਟੀ ਵਜੋਂ ਮਾਨਤਾ ਦੇ ਦਿੱਤੀ ਹੈ। ਇਸ ਸਬੰਧੀ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ, ਪੰਜਾਬ ਤੇ ਗੋਆ ਵਿਚ ਪਹਿਲਾਂ ਹੀ ਸਟੇਟ ਪਾਰਟੀ ਵਜੋਂ ਮਾਨਤਾ ਮਿਲੀ ਸੀ ਤੇ ਹੁਣ ਗੁਜਰਾਤ ਵਿਚ ਸਟੇਟ ਪਾਰਟੀ ਵਜੋਂ ਮਾਨਤਾ ਮਿਲਣ ਤੋਂ ਬਾਅਦ ਇਸਨੇ ਇਕ ਕੌਮੀ ਪਾਰਟੀ ਬਣਨ ਦੀ ਯੋਗਤਾ ਪੂਰੀ ਕਰ ਲਈ ਹੈ। ਇਸ ਲਈ ਇਸਨੂੰ ਕੌਮੀ ਪਾਰਟੀ ਐਲਾਨਿਆ ਜਾਂਦਾ ਹੈ।
इतने कम समय में राष्ट्रीय पार्टी? ये किसी चमत्कार से कम नहीं। सबको बहुत बहुत बधाई
देश के करोड़ों लोगों ने हमें यहाँ तक पहुँचाया। लोगों को हमसे बहुत उम्मीद है। आज लोगों ने हमें ये बहुत बड़ी ज़िम्मेदारी दी है
हे प्रभु, हमें आशीर्वाद दो कि हम ये ज़िम्मेदारी अच्छे से पूरी करें
— Arvind Kejriwal (@ArvindKejriwal) April 10, 2023
‘ਆਪ’ ਪਾਰਟੀ ਦੇ ਕੌਮੀ ਕੰਨਵਿਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ” ਐਨੇ ਘੱਟ ਸਮੇਂ ਵਿੱਚ ਕੌਮੀ ਪਾਰਟੀ? ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਸੱਭ ਨੂੰ ਬਹੁਤ ਬਹੁਤ ਵਧਾਈਆਂ। ਦੇਸ਼ ਦੇ ਕਰੋੜਾਂ ਲੋਕ ਸਾਨੂੰ ਇੱਥੇ ਲੈ ਗਏ ਹਨ। ਲੋਕ ਸਾਡੇ ਤੋਂ ਬਹੁਤ ਉਮੀਦਾਂ ਰੱਖਦੇ ਹਨ। ਅੱਜ ਲੋਕਾਂ ਨੇ ਸਾਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਪ੍ਰਭੂ, ਸਾਨੂੰ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣ ਦਾ ਬਲ ਬਖਸ਼ੇ।”
कमाल कमाल..’आप’ टीम कप्तान अरविंद केजरीवाल जी के सपनों को बधाई..करोड़ों टीम सदस्यों को बधाई..मेहनत रंग लाई….
“आप” की क्रांति का चश्मदीद गवाह …भगवंत मान https://t.co/dUDhOYOEsf— Bhagwant Mann (@BhagwantMann) April 10, 2023
ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਸ਼ੀ ਜਾਹਰ ਕਰਦੇ ਹੋਏ ਟਵੀਟ ਕੀਤਾ ਕਿ “ਕਮਾਲ, ਕਮਾਲ,’ਆਪ’ ਟੀਮ ਕਪਤਾਨ ਅਰਵਿੰਦ ਕੇਜਰੀਵਾਲ ਜੀ ਦੇ ਸੁਫਨਿਆਂ ਨੂੰ ਵਧਾਈ..ਕਰੋੜਾਂ ਟੀਮ ਮੈਂਬਰਾਂ ਨੂੰ ਵਧਾਈ..ਮਿਹਨਤ ਰੰਗ ਲਿਆਈ… ’ਆਪ’ ਦੀ ਕ੍ਰਾਂਤੀ ਦਾ ਚਸ਼ਮਦੀਦ ਗਵਾਹ..ਭਗਵੰਤ ਮਾਨ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.