ਭਾਖੜਾ ਨਹਿਰ ‘ਚ ਡਿੱਗੀ ਕਾਰ, ਡਰਾਈਵਰ ਦੀ ਮੌਤ
ਪਟਿਆਲਾ : ਰੋਪੜ੍ਹ ਨੇੜੇ ਅੱਜ ਸਵੇਰੇ ਭਿਓਰਾ ਪੁਲ (ਰੂਪਨਗਰ-ਚੰਡੀਗੜ੍ਹ ਰੋਡ) ਦੇ ਹੇਠਾਂ ਤੋਂ ਲੰਘਦੀ ਭਾਖੜਾ ਨਹਿਰ ‘ਚ ਕਾਰ ਡਿੱਗ ਗਈ। ਘਟਨਾ ਤੋਂ ਤੁਰੰਤ ਬਾਅਦ ਉੱਥੇ ਮੌਜੂਦ ਗੋਤਾਖੋਰਾਂ ਨੇ ਗੱਡੀ ਅਤੇ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਅਤੇ ਕਾਰ ਚਾਲਕ ਦੀ ਮੌਤ ਹੋ ਗਈ।
Akal Takht : Sri Akal Takht Sahib ਦੇ Jathedar ਦਾ ਵੱਡਾ ਬਿਆਨ, ਸਿੱਖ ਕੌਮ ਨੂੰ ਖ਼ਤਰਾ? | D5 Channel Punjabi
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਾਰ ਚਾਲਕ ਨੇ ਜਾਣਬੁਝ ਕੇ ਕਾਰ ਨਹਿਰ ਵਿੱਚ ਸੁੱਟੀ ਹੈ ਅਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।ਕਾਰ ਦਾ ਨੰਬਰ ਪੀਬੀ 65 ਜੀ 0007 ਹੈ। ਇਸ ਮੌਕੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਦੇ ਨਾਲ ਕਾਰ ਨੂੰ ਬਾਹਰ ਕੱਢ ਲਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.