ਬੰਦ ਹੋਣਗੀਆਂ ਬਾਦਲਾਂ ਦੀਆਂ ਬੱਸਾਂ !
ਚੰਡੀਗੜ੍ਹ : ਕਾਂਗਰਸ ਸਰਕਾਰ ਟਰਾਂਸਪੋਰਟ ਪਾਲਿਸੀ ਦੇ ਮੁੱਦੇ ‘ਤੇ ਇੱਕ ਵਾਰ ਫਿਰ ਆਪਣੇ ਹੀ ਵਿਧਾਇਕ ਦੇ ਨਿਸ਼ਾਨੇ ‘ਤੇ ਆ ਗਈ ਹੈ। ਵਿਧਾਇਕ ਕੁਲਬੀਰ ਜ਼ੀਰਾ ਨੇ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲ ਖੜਾ ਕਰਦੇ ਹੋਏ ਕਿਹਾ ਕਿ ਪ੍ਰਾਈਵੇਟ ਟਰਾਂਸਪੋਟਰਾਂ ਨੇ ਲੁੱਟ ਮਚਾ ਰੱਖੀ ਹੈ। ਜੇਕਰ ਪੰਜਾਬ ਸਰਕਾਰ ਦੀ ਟਰਾਂਸਪੋਰਟ ਪਾਲਿਸੀ ਆ ਗਈ ਹੁੰਦੀ ਤਾਂ ਇਸ ਲੁੱਟ ਨੂੰ ਰੋਕਿਆ ਜਾ ਸਕਦਾ ਸੀ।
ਬੰਦ ਹੋਣਗੀਆਂ ਬਾਦਲਾਂ ਦੀਆਂ ਬੱਸਾਂ! ਕੈਪਟਨ ਨੇ ਬੱਸ ‘ਚ 5200 ਦੀ ਟਿਕਟ ‘ਤੇ ਸਫ਼ਰ ਕਰਕੇ ਖੋਲ੍ਹੇ ਭੇਤ | Badal Buses
ਇਹੀ ਨਹੀਂ ਜੀਰਾ ਨੇ ਐਡਵੋਕੇਟ ਜਨਰਲ ਅਤੁਲ ਨੰਦਾ ‘ਤੇ ਵੀ ਉਂਗਲ ਚੁੱਕੀ ਹੈ। ਜੀਰਾ ਨੇ ਜਦੋਂ ਇਹ ਮੁੱਦਾ ਚੁੱਕਿਆ ਉਸ ਸਮੇਂ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਸਦਨ ‘ਚ ਹੀ ਮੌਜੂਦ ਸੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜੀਰਾ ਨੇ ਸਦਨ ‘ਚ ਜ਼ੀਰੋ ਕਾਲ ਦੇ ਦੌਰਾਨ ਕਿਹਾ ਕਿ ਕੱਲ ਉਹ ਦਿੱਲੀ ਤੋਂ ਰਾਜਪੁਰੇ ਤੱਕ ਇੰਡੋ – ਕੈਨੇਡੀਅਨ ਬਸ ‘ਚ ਆਏ।
ਆਸ਼ੂ ਨੇ ਲੈ ਲਿਆ ਇੱਕ ਹੋਰ ਪੰਗਾ,ਹੁਣ ਵੀਡੀਓ ਹੋ ਗਈ ਵਾਇਰਲ, ਵੀਡੀਓ ਦੇਖ ਭੜਕ ਗਏ ਲੋਕ, ਕਰਤਾ ਵੱਡਾ ਐਲਾਨ
ਇੰਡੋ – ਕੈਨੇਡੀਅਨ ਦਾ 2600 ਰੁਪਏ ਦਾ ਟਿਕਟ ਸਦਨ ‘ਚ ਦਿਖਾਉਂਦੇ ਹੋਏ ਜੀਰਾ ਨੇ ਕਿਹਾ, ‘ਪਨਬਸ ਦੀ ਏਸੀ ਬਸ 1200 ਰੁਪਏ ਲੈਂਦੀ ਹੈ। ਪੰਜਾਬ ਦੀ ਟਰਾਂਸਪੋਰਟ ਪਾਲਿਸੀ ਜੇਕਰ ਆ ਗਈ ਹੁੰਦੀ, ਤਾਂ ਇਹ ਲੁੱਟ ਬੰਦ ਹੋ ਗਈ ਹੁੰਦੀ। ਏਜੀ ਨੂੰ ਇਸ ਮਾਮਲੇ ਨੂੰ ਦੇਖਣਾ ਚਾਹੀਦਾ ਹੈ। ਜੇਕਰ ਹਾਈਕੋਰਟ ਨੇ ਪਾਲਿਸੀ ‘ਤੇ ਸਟੇ ਰੱਖਿਆ ਹੈ, ਤਾਂ ਉਸਨੂੰ ਖਤਮ ਕੌਣ ਕਰਵਾਏਗਾ।’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.