ਬਾਲੀਵੁੱਡ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਰਣਬੀਰ ਤੋਂ ਬਾਅਦ ਆਲਿਆ ਭੱਟ ਕੋਰੋਨਾ ਪੌਜ਼ੀਟਿਵ
ਮੁੰਬਈ : ਦੇਸ਼ ਭਰ ‘ਚ ਕੋਰੋਨਾ ਮਾਮਲੇ ਇੱਕ ਵਾਰ ਫਿਰ ਤੋਂ ਤੇਜੀ ਨਾਲ ਵੱਧ ਰਹੇ ਹਨ। ਆਮ ਜਨਤਾ ਤੋਂ ਲੈ ਕੇ ਰਾਜਨੀਤਿਕ ਨੇਤਾ ਅਤੇ ਬਾਲੀਵੁਡ ਸਿਤਾਰੇ ਤੱਕ ਇਸ ਮਹਾਮਾਰੀ ਦੀ ਚਪੇਟ ਵਿੱਚ ਆ ਰਹੇ ਹਨ। ਦੱਸ ਦਈਏ ਕਿ ਕਈ ਵੱਡੀਆਂ ਫਿਲਮੀ ਹਸਤੀਆਂ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਹੁਣ ਆਲਿਆ ਭੱਟ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆਈ ਹੈ।
ਲਓ ਕਿਸਾਨ ਘੇਰਨਗੇ ਪਾਰਲੀਮੈਂਟ!ਕੇਂਦਰ ਦੀ ਚਿੱਠੀ ਤੋਂ ਭੜਕੇ ਕਿਸਾਨ,ਗੁਰਨਾਮ ਚੜੂਨੀ ਨੇ ਪਾਤਾ ਵਖ਼ਤ
ਇਸ ਗੱਲ ਦੀ ਜਾਣਕਾਰੀ ਆਲਿਆ ਨੇ ਇੰਸਟਾਗ੍ਰਾਮ ਦੇ ਜਰੀਏ ਦਿੱਤੀ ਹੈ। ਆਲਿਆ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਕੁਆਰਨਟਾਈਨ ਕਰ ਲਿਆ ਹੈ ਅਤੇ ਡਾਕਟਰ ਵੱਲੋਂ ਦੱਸੀ ਗਈ ਹਰ ਗੱਲ ਦਾ ਧਿਆਨ ਉਹ ਰੱਖ ਰਹੀ ਹੈ। ਜ਼ਿਕਰਯੋਗ ਹੈ ਕਿ ਆਲਿਆ ਤੋਂ ਪਹਿਲਾਂ ਉਨ੍ਹਾਂ ਦੇ ਅਦਾਕਾਰ ਅਤੇ ਬੁਆਏਫ੍ਰੈਂਡ ਰਣਬੀਰ ਕਪੂਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਕੁਆਰਨਟਾਈਨ ਕਰ ਲਿਆ ਸੀ ਅਤੇ ਘਰ ‘ਚ ਰਹਿ ਕੇ ਹੀ ਇਲਾਜ਼ ਲੈ ਰਹੇ ਸਨ। ਰਣਬੀਰ ਦੀ ਰਿਪੋਰਟ ਹੁਣ ਨੈਗੇਟਿਵ ਆ ਚੁੱਕੀ ਹੈ ਅਤੇ ਉਹ ਆਪਣੇ ਕੰਮ ‘ਤੇ ਵਾਪਸ ਪਰਤ ਚੁੱਕੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.