NewsBreaking NewsD5 specialPunjab

ਬਾਰਿਸ਼ ਨੇ ਕਿਸਾਨਾਂ ਦਾ ਹਾਲ ਕੀਤਾ ਬੇਹਾਲ, ਗੜ੍ਹੇਮਾਰੀ ਕਾਰਨ ਫ਼ਸਲ ਹੋਈ ਬਰਬਾਦ

ਲਹਿਰਾਗਾਗਾ : ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਹੋਣ ਨਾਲ ਕਿਸਾਨਾਂ ਦੀ ਮੁਸੀਬਤ ਵੱਧ ਗਈ ਹੈ। ਕਿਸਾਨਾਂ ਨੇ ਸਰਕਾਰ ਤੋਂ ਆਪਣੇ ਹੋਏ ਇਸ ਨੁਕਸਾਨ ਦੀ ਭਰਪਾਈ ਕਰਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਉਥੇ ਹੀ ਕਿਸਾਨਾਂ ਦੀ ਇਸ ਮਾਰ ਨੂੰ ਦੇਖਦੇ ਹੋਏ ਤਹਿਸੀਲਦਾਰ ਨੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ। ਸੰਗਰੂਰ ‘ਚ ਮੀਂਹ ਦੇ ਨਾਲ – ਨਾਲ ਗੜ੍ਹੇਮਾਰੀ ਵਾਲੀ ਬਾਰਿਸ਼ ਹੋਈ, ਜਿਸਦੇ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

ਸਰਕਾਰ ਤੋਂ ਬੇਖੌਫ ਧਾਕੜ ਅਫ਼ਸਰ ਦੀ ਧਮਾਕੇਦਾਰ Interview, ਵੱਡੇ ਲੀਡਰਾਂ ਦੀਆਂ ਖੋਲ੍ਹੀਆਂ ਪੋਲਾਂ

ਖਾਸਕਰ ਕਣਕ ਦੀ ਫਸਲ ਖ਼ਰਾਬ ਹੋਈ ਹੈ ਜੋ ਕਿ ਹੁਣ ਪੱਕ ਕੇ ਪੂਰੀ ਤਰ੍ਹਾਂ ਨਾਲ ਤਿਆਰ ਹੈ ਪਰ ਗੜ੍ਹੇਮਾਰੀ ਹੋਣ ਨਾਲ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਥੇ ਹੀ ਭਾਰੀ ਬਾਰਿਸ਼ ਤੋਂ ਬਾਅਦ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕੀ ਕਿਸਾਨਾਂ ਦੀਆਂ ਫਸਲਾਂ ਦਾ ਜਾਇਜਾ ਲਿਆ ਜਾਵੇ।ਇਸ ਮੌਕੇ ‘ਤੇ ਕਿਸਾਨਾਂ ਨਾਲ ਗੱਲ ਕਰਨ ‘ਤੇ ਕਿਸਾਨਾਂ ਨੇ ਜਾਣਕਾਰੀ ਦਿੱਤੀ ਦੀ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਫ਼ਸਲ ਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ।

Sukhbir Badal ‘ਤੇ Corona Virus ਪਿਆ ਭਾਰੂ!

ਇਸ ਵਾਰ ਸੁੰਡੀ ਦੀ ਵਜ੍ਹਾ ਨਾਲ ਉਨ੍ਹਾਂ ਦੀ ਫਸਲ ਖ਼ਰਾਬ ਹੋਣ ਦਾ ਡਰ ਵੀ ਬਰਕ਼ਰਾਰ ਰਿਹਾ ਸੀ। ਜਿਸਦੇ ਚਲਦਿਆਂ ਉਨ੍ਹਾਂ ਨੇ ਫਸਲ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਕਰਕੇ ਵੱਡਾ ਕੀਤਾ ਸੀ ਪਰ ਇਸ ਵਾਰ ਕੁਦਰਤ ਦੇ ਕਹਿਰ ਨਾਲ ਉਨ੍ਹਾਂ ਦੀ ਸਾਰੀ ਫਸਲ ਨਸ਼ਟ ਹੋ ਚੁੱਕੀ ਹੈ।ਉਨ੍ਹਾਂ ਨੇ ਕਿਹਾ ਕੀ ਹੁਣ ਆਪਣੀ ਫਸਲ ਨੂੰ ਦੇਖ ਕੇ ਉਨ੍ਹਾਂ ਨੂੰ ਰੋਣਾ ਆ ਰਿਹਾ ਹੈ ਅਤੇ ਹੁਣ ਉਨ੍ਹਾਂ ਨੂੰ ਸਿਰਫ ਸਰਕਾਰ ਤੋਂ ਆਸ ਹੈ ਕੀ ਸਾਡੀ ਫ਼ਸਲ ਦਾ ਜੋ ਨੁਕਸਾਨ ਹੋਇਆ ਹੈ ਉਸਦੀ ਭਰਪਾਈ ਛੇਤੀ ਤੋਂ ਛੇਤੀ ਕੀਤੀ ਜਾ ਸਕੇ।

ਬਾਦਲਾਂ ਨੂੰ ਵੱਡਾ ਝਟਕਾ!, ਅਕਾਲੀ ਦਲ ਦੀ ਸਾਬਕਾ ਐੱਮਪੀ ਤੇ ਸਾਬਕਾ ਮੰਤਰੀ ਮਿਲਗੇ ਢੀਂਡਸਾ ਨਾਲ!

ਉਥੇ ਹੀ ਕਿਸਾਨਾਂ ਨੇ ਦੱਸਿਆ ਕੀ ਅੱਜ ਉਨ੍ਹਾਂ ਦੀ ਫਸਲ ਦਾ ਜ਼ਾਇਜਾ ਲੈਣ ਤਹਿਸੀਲਦਾਰ ਵੀ ਪਹੁੰਚੇ ਹੈ ਹੁਣ ਦੇਖਣਾ ਹੋਵੇਗਾ ਦੀ ਕਦੋਂ ਤੱਕ ਉਨ੍ਹਾਂ ਨੂੰ ਮੁਆਵਜ਼ਾ ਮਿਲੇਗਾ। ਖ਼ਰਾਬ ਹੋਈ ਫ਼ਸਲਾਂ ਦਾ ਜ਼ਾਇਜਾ ਲੈਂਦੇ ਹੋਏ ਤਹਿਸੀਲਦਾਰ ਨੇ ਕਿਹਾ ਕੀ ਉਨ੍ਹਾਂ ਨੂੰ ਸਰਕਾਰ ਦੇ ਵੱਲੋਂ ਦਿਸ਼ਾ ਨਿਰਦੇਸ਼ ਮਿਲੇ ਹਨ ਕਿ ਗੜ੍ਹੇਮਾਰੀ ਅਤੇ ਬਾਰਿਸ਼ ਤੋਂ ਬਾਅਦ ਖ਼ਰਾਬ ਹੋਈ ਕਿਸਾਨਾਂ ਦੀਆਂ ਫਸਲਾਂ ਦਾ ਜ਼ਾਇਜਾ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਨੁਕਸਾਨ ਦੀ ਸਾਰੀ ਰਿਪੋਰਟ ਬਣਾ ਕੇ ਅੱਗੇ ਭੇਜ ਦਿੱਤੀ ਜਾਵੇਗੀ ਅਤੇ ਜੋ ਵੀ ਨੁਕਸਾਨ ਹੋਵੇਗਾ ਉਸਨੂੰ ਸਰਕਾਰ ਦੇਖੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button