ਬਹਿਲੋਲਪੁਰ ਅਤੇ ਜੁਝਾਰਨਗਰ ਪੰਚਾਇਤਾਂ ਨੇ ਦਿੱਤਾ 10.4 ਏਕੜ ਜਮੀਨ ਦਾ ਕਬਜਾ
ਡਾ. ਬੀ.ਆਰ. ਅੰਬੇਦਕਰ ਮੈਡੀਕਲ ਕਾਲਜ ਲਈ ਜਮੀਨ ਦੀ ਲੀਜ ਡੀਡ ‘ਤੇ ਹੋਏ ਹਸਤਾਖਰ
ਅਤਿ-ਆਧੁਨਿਕ ਬਹੁ ਮੰਜਲਾ ਇਮਾਰਤ ਦੀ ਕੀਤੀ ਜਾਵੇਗੀ ਉਸਾਰੀ-ਓ.ਪੀ. ਸੋਨੀ
ਚੰਡੀਗੜ੍ਹ:ਲੀਜ ਡੀਡ ‘ਤੇ ਹਸਤਾਖਰ ਹੋਣ ਉਪਰੰਤ, ਅੱਜ ਇੱਥੇ ਬਹਿਲੋਲਪੁਰ ਅਤੇ ਜੁਝਾਰਨਗਰ ਪੰਚਾਇਤਾਂ ਨੇ ਡਾ. ਬੀ.ਆਰ. ਅੰਬੇਦਕਰ ਮੈਡੀਕਲ ਕਾਲਜ, ਮੁਹਾਲੀ ਦੀ ਇਮਾਰਤ ਦੀ ਉਸਾਰੀ ਲਈ 10.4 ਏਕੜ ਜਮੀਨ ਦਾ ਕਬਜਾ ਸੌਂਪ ਦਿੱਤਾ ਹੈ। ਇਹ ਜਾਣਕਾਰੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਦਿੱਤੀ।ਕਾਫ਼ੀ ਸਮੇਂ ਤੋਂ ਲੰਬਿਤ ਪਏ ਕਬਜੇ ਦੀ ਪ੍ਰੀਕਿਰਿਆ ਦੇ ਪੂਰੇ ਹੋਣ ਨਾਲ ਹੀ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਦੇ ਸ਼ੁਰੂ ਹੋਣ ਦੀ ਉਮੀਦ ਪੈਦਾ ਹੋਈ ਹੈ। ਇਸ ਦਿਸਾ ਵਿਚ ਜਲਿਾ ਪ੍ਰਸਾਸਨ ਮੋਹਾਲੀ ਵੱਲੋਂ ਭਰਪੂਰ ਉਪਰਾਲੇ ਕੀਤੇ ਗਏ।ਇਸ ਖੇਤਰ ਵਿਚ ਇਕ ਅਕਾਦਮਿਕ ਬਲਾਕ, 4 ਲੈਕਚਰ ਥੀਏਟਰ, ਲੈਬਾਂ, ਲੜਕੇ ਅਤੇ ਲੜਕੀਆਂ ਲਈ ਹੋਸਟਲ, ਫੈਕਲਟੀ ਨਿਵਾਸ ਬਲਾਕ, ਇਕ ਲਾਇਬ੍ਰੇਰੀ, ਇਕ ਕਮਿਊਨਿਟੀ ਸੈਂਟਰ, ਇਨਡੋਰ ਪਲੇਅ ਏਰੀਆ, ਵੱਡਾ ਖੇਡ ਦਾ ਮੈਦਾਨ, ਇਕ ਆਡੀਟੋਰੀਅਮ, ਇਕ ਕੈਫੇਟੇਰੀਆ ਅਤੇ ਇਕ ਅਜਾਇਬ ਘਰ ਜਿਸ ਵਿਚ ਮਨੁੱਖੀ ਸਰੀਰ ਵਿਗਿਆਨ / ਸਿਹਤ ਸਿੱਖਿਆ ਦਾ ਪ੍ਰਦਰਸਨ ਕੀਤਾ ਜਾਵੇਗਾ।ਅਜਾਇਬ ਘਰ ਨੂੰ ਲੋਕਾਂ ਲਈ ਵੀ ਖੋਲਣ ਦੀ ਤਜਵੀਜ ਹੈ।
ਕੈਪਟਨ ਸਾਹਮਣੇ ਰੰਧਾਵਾ ਨੇ ਦੇਖੋ ਕੀ ਕੀਤਾ,2022 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ!
ਇਸ ਕਾਲਜ ਕੈਂਪਸ ਵਿੱਚ ਇਕ ਬਹੁ-ਪੱਧਰੀ ਪਾਰਕਿੰਗ ਅਤੇ ਸਬਸਟੇਸਨ ਵਾਲੀ ਇਕ ਏਕੀਕਿ੍ਰਤ ਸੇਵਾਵਾਂ ਵਾਲੀ ਇਮਾਰਤ, ਯੂਜੀ ਟੈਂਕ, ਪੰਪ ਰੂਮ, ਐਚਵੀਏਸੀ ਪਲਾਂਟ ਵੀ ਸ਼ਾਮਲ ਹੋਣਗੇ। ਇਮਾਰਤ ਵਿਚ ਰੋਸਨੀ ਅਤੇ ਹਵਾਦਾਰੀ ਲਈ ਸਿਖਰ ਤੱਕ ਪੌੜੀਆਂ, ਲਿਫਟਾਂ ਅਤੇ ਹੋਰ ਸਹਾਇਕ ਸਹੂਲਤਾਂ ਵਾਲਾ ਸੈਂਟਰਲ ਐਟ੍ਰੀਅਮ ਉਪਲਬਧ ਹੋਵੇਗਾ। ਕਾਲਜ ਕੈਂਪਸ ਪਹੁੰਚ ਸੜਕਾਂ ਦੇ ਜਰੀਏ ਹਸਪਤਾਲ ਦੀ ਇਮਾਰਤ ਨਾਲ ਜੋੜਿਆ ਜਾਵੇਗਾ।
ਇਹ ਨਿਰਮਾਣ ਰਾਸਟਰੀ ਮੈਡੀਕਲ ਕਮਿਸਨ ਦੁਆਰਾ ਨਿਰਧਾਰਤ ਜਰੂਰਤਾਂ ਦੇ ਨਾਲ ਨਾਲ ਰਾਸਟਰੀ ਬਿਲਡਿੰਗ ਕੋਡ ਅਨੁਸਾਰ ਕੀਤਾ ਜਾਵੇਗਾ।
ਇਸ ਕੈਂਪਸ ਦੀ ਚਾਰ ਦੀਵਾਰੀ ਦਾ ਨਿਰਮਾਣ ਜਲਦ ਹੀ ਸੁਰੂ ਕਰ ਦਿੱਤਾ ਜਾਵੇਗਾ।ਇਸ ਦੌਰਾਨ ਮੈਡੀਕਲ ਕਾਲਜ ਨਾਲ ਜੁੜੇ ਹਸਪਤਾਲ ਵਿੱਚ ਹੋਰ ਬੁਨਿਆਦੀ ਢਾਂਚੇ ਦਾ ਵਾਧਾ ਕੀਤਾ ਜਾਵੇਗਾ। ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਵਿੱਚ ਆਰਥੋਪੀਡਿਕਸ, ਪੀਡਿਆਟਰਿਕਸ, ਓਫਥਾਲਮੋਲੋਜੀ, ਈਐਨਟੀ, ਡਰਮਾ, ਜਨਰਲ ਸਰਜਰੀ, ਆਮ ਮੈਡੀਸਿਨ, ਬਲੱਡ ਬੈਂਕ, ਮੁਰਦਾਘਰ, ਚਿਲਰ ਪਲਾਂਟ, ਆਈਸੀਯੂ, 7 ਆਪ੍ਰੇਸਨ ਥੀਏਟਰ, ਫੈਕਲਟੀ ਰੂਮਜ ਅਤੇ ਪ੍ਰਬੰਧਕੀ ਦਫਤਰਾਂ ਲਈ ਨਵੇਂ ਬਲਾਕ ਦੇ ਨਾਲ ਨਾਲ ਵੱਖ-ਵੱਖ ਬਲਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਪੈਦਲ ਤੁਰਨ ਵਾਲਿਆਂ ਲਈ ਕਵਰਡ ਰਾਸਤੇ ਤਿਆਰ ਕੀਤੇ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.