ਪੰਜਾਬ ਸਰਕਾਰ ਨੇ 3 ਦਿਨਾਂ ਮੈਗਾ ਰੋਜ਼ਗਾਰ ਮੇਲੇ ਦਾ ਕੀਤਾ ਪ੍ਰਬੰਧ, ਪਹਿਲੇ ਦਿਨ 500 ਨੇ ਕੀਤਾ ਅਪਲਾਈ
ਬਰਨਾਲਾ : ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮੇਲੇ ਲਗਾ ਕੇ ਨੌਜ਼ਵਾਨਾਂ ਨੂੰ ਨੌਕਰੀਆਂ ਦੇ ਨਵੇਂ – ਨਵੇਂ ਮੌਕੇ ਦਿੱਤੇ ਜਾ ਰਹੇ ਹਨ। ਦਰਅਸਲ ਘਰ – ਘਰ ਨੌਕਰੀ ਮੁਹਿੰਮ ਦੇ ਤਹਿਤ ਬਰਨਾਲਾ ‘ਚ 7ਵਾਂ ਪੰਜਾਬ ਪੱਧਰ 3 ਦਿਨ ਮੈਗਾ ਰੋਜ਼ਗਾਰ ਮੇਲੇ ਦਾ ਪ੍ਰਬੰਧ ਕੀਤਾ ਗਿਆ ਹਨ। ਇਸ ਵਿੱਚ ਤਕਰੀਬਨ 500 ਨੌਜਵਾਨਾਂ ਨੇ ਰੋਜ਼ਗਾਰ ਲਈ ਅਪਲਾਈ ਕੀਤਾ ਹੈ। ਇਸ ਦੌਰਾਨ ਕੋਵਿਡ – 19 ਦੇ ਪ੍ਰਭਾਵ ਤੋਂ ਬਚਾਅ ਲਈ ਮਾਸਕ, ਸੈਨੇਟਾਈਜਰ ਆਦਿ ਦਾ ਵਿਸ਼ੇਸ਼ ਪ੍ਰਬੰਧ ਰੱਖਿਆ ਗਿਆ।
Khabran Da Sira🔴LIVE : Captain ਦਾ ਵੱਡਾ ਐਲਾਨ! ਕਿਸਾਨੀ ਅੰਦੋਲਨ ਕਰਕੇ ਚਾਰ ਰਾਜਾਂ ਨੂੰ ਹੋਇਆ ਨੋਟਿਸ ਜਾਰੀ
ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੁਲਕਾ ਨੇ ਦੱਸਿਆ ਕਿ ਇਹ ਰੋਜ਼ਗਾਰ ਮੇਲਾ 3 ਦਿਨ ਲਈ ਲਗਾਇਆ ਗਿਆ ਹੈ। ਇਸ ਮੇਲੇ ‘ਚ ਤਕਰੀਬਨ ਦੇਸ਼ ਭਰ ਦੀਆਂ 90 ਨਾਮੀ ਕੰਪਨੀਆਂ ਨਾਲ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਦਿਨ ਹੀ 25 ਕੰਪਨੀਆਂ ਨੇ ਨੌਜਵਾਨਾਂ ਨੂੰ ਨੌਕਰੀ ਲਈ ਜੁਆਈਨਿੰਗ ਲੈਟਰ ਵੀ ਦਿੱਤੇ ਹਨ। ਉਥੇ ਹੀ ਇਸ ਰੋਜ਼ਗਾਰ ਮੇਲੇ ਦਾ ਫਾਇਦਾ ਚੁੱਕਣ ਪਹੁੰਚੇ ਨੌਜਵਾਨਾਂ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਦਾ ਉਨ੍ਹਾਂ ਨੂੰ ਬਹੁਤ ਫਾਇਦਾ ਮਿਲਿਆ ਹੈ। ਇਸ ਮੇਲੇ ‘ਚ ਪਹੁੰਚ ਕੇ ਉਨ੍ਹਾਂ ਨੂੰ ਕੰਪਨੀਆਂ ‘ਚ ਨੌਕਰੀ ਮਿਲੀ ਹੈ। ਨੌਜਵਾਨਾਂ ਨੇ ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਲਈ ਧੰਨਵਾਦ ਵੀ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.