Breaking NewsD5 specialNewsPoliticsPress ReleasePunjabTop News

ਪੰਜਾਬ ਪੁਲਿਸ ਦੇ ਸਾਇਬਰ ਕ੍ਰਾਈਮ ਵਿੰਗ ਵੱਲੋਂ ਅਸ਼ਲੀਲ ਮੌਰਫਡ ਤਸਵੀਰਾਂ ਪ੍ਰਸਾਰਿਤ ਕਰਨ ਵਾਲਾ ਯੂਨੀਵਰਸਿਟੀ ਵਿਦਿਆਰਥੀ ਗ੍ਰਿਫਤਾਰ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਾਇਬਰ ਕ੍ਰਾਈਮ ਵਿੰਗ ਨੇ ਬੁੱਧਵਾਰ ਨੂੰ ਹਾਈ-ਟੈਕ ਹੈਕਿੰਗ ਟੂਲਜ਼ ਦੀ ਵਰਤੋਂ ਕਰਕੇ ਸੂਬੇ ਦੀ ਇੱਕ ਨਾਮਵਰ ਪ੍ਰਾਈਵੇਟ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਅਸ਼ਲੀਲ ਤਸਵੀਰਾਂ ਨੂੰ ਪ੍ਰਸਾਰਿਤ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਨਵਜੋਸ਼ ਸਿੰਘ ਅਟਵਾਲ, ਵਾਸੀ ਆਈਵਰੀ ਟਾਵਰ, ਸੈਕਟਰ-70, ਐਸ.ਏ.ਐਸ. ਨਗਰ ਵਜੋਂ ਹੋਈ ਹੈ, ਜੋ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਹੈ।

Khabran Da Sira : ਰੂਸ ਖਿਲਾਫ਼ ਇੱਕਜੁੱਟ ਹੋਏ ਵੱਡੇ ਦੇਸ਼, ਕਿਸਾਨਾਂ ਨੂੰ ਮਿਲੀ ਖੁਸ਼ਖ਼ਬਰੀ, ਕੇਂਦਰ ਦਾ ਪੰਜਾਬ ਨੂੰ ਝਟਕਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਏ.ਡੀ.ਜੀ.ਪੀ ਸਾਇਬਰ ਕ੍ਰਾਈਮ ਨੇ ਕਿਹਾ ਕਿ 26 ਫਰਵਰੀ, 2022 ਨੂੰ, ਉਕਤ ਪ੍ਰਾਈੇਵੇਟ ਯੂਨੀਵਰਸਿਟੀ ਦੇ ਅਧਿਕਾਰੀਆਂ ਤੋਂ ਸਿ਼ਕਾਇਤ ਪ੍ਰਾਪਤ ਹੋਈ ਸੀ ਕਿ ਕੋਈ ਵਿਅਕਤੀ ਜ਼ੂਮ/ਬਲੈਕਬੋਰਡ ਐਪ ਦੀ ਵਰਤੋਂ ਕਰਕੇ ਉਨ੍ਹਾਂ ਦੀ ਈਮੇਲ ਆਈਡੀ, ਔਨਲਾਈਨ ਅਧਿਆਪਨ ਸੈਸ਼ਨਾਂ ਨੂੰ ਹੈਕ ਕਰ ਰਿਹਾ ਹੈ ਅਤੇ ਨਾਲ ਹੀ ਵੱਖ-ਵੱਖ ਵਟਸਐਪ ਅਕਾਊਂਟ ਨੰਬਰਾਂ ਰਾਹੀਂ ਫੈਕਲਟੀ ਮੈਂਬਰਾਂ ਦੀਆਂ ਅਸ਼ਲੀਲ ਤਸਵੀਰਾਂ ਪ੍ਰਸਾਰਿਤ ਕਰ ਰਿਹਾ ਹੈ।

‘BBMB ISSUE’ ਨੇ ਫੜ੍ਹੀ ਅੱਗ, ਪ੍ਰਧਾਨ ਦਾ ਵੱਡਾ ਬਿਆਨ! ਕੇਂਦਰ ਫੈਸਲਾ ਲਊ ਵਾਪਸ? || D5 Channel Punjabi

ਸਿ਼ਕਾਇਤ ਤੇ ਕਾਰਵਾਈ ਕਰਦਿਆਂ, ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ ਵਿੱਚ ਆਈਪੀਸੀ ਦੀ ਧਾਰਾ 354-ਡੀ, 509, 120-ਬੀ, ਆਈ.ਟੀ ਐਕਟ-2000 ਦੀ ਧਾਰਾ 66-ਸੀ ਅਤੇ 67-ਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਏ.ਆਈ.ਜੀ. ਸਟੇਟ ਸਾਈਬਰ ਕ੍ਰਾਈਮ, ਨੀਲਾਂਬਰੀ ਜਗਦਲੇ ਨੇ ਜਾਨਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਸਾਈਬਰ ਕ੍ਰਾਈਮ ਸੈੱਲ ਵੱਲੋਂ ਸ਼ੱਕੀ ਗਤੀਵਿਧੀਆਂ ਬਾਰੇ ਵਟਸਐਪ, ਜ਼ੂਮ ਅਤੇ ਗੂਗਲ ਏਜੰਸੀਆਂ ਨਾਲ ਤਾਲਮੇਲ ਕੀਤਾ ਗਿਆ।

ਕਸੂਤਾ ਫਸਿਆ Russia, ਵੱਡੇ ਦੇਸ਼ਾਂ ਦਾ ਐਕਸ਼ਨ, ਕੇਂਦਰ ਦਾ ਪੰਜਾਬੀਆਂ ਨਾਲ ਧੋਖਾ! ||D5 Channel Punjabi

ਪੁੱਛਗਿੱਛ ਦੌਰਾਨ, ਦੋਸ਼ੀ ਨੇ ਕਬੂਲਿਆ ਹੈ ਕਿ ਉਹ ਵੱਖ-ਵੱਖ ਪੋਰਨ ਵੈੱਬਸਾਈਟਾਂ ਤੋਂ ਪੋਰਨ ਸਮੱਗਰੀ ਨੂੰ ਡਾਊਨਲੋਡ ਕਰਦਾ ਸੀ ਅਤੇ ਫਿਰ ਡਾਊਨਲੋਡ ਕੀਤੀ ਵੀਡੀਓ ਸਮੱਗਰੀ ਨੂੰ ਆਪਣੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਤਸਵੀਰਾਂ ਨਾਲ ਮੋਰਫ ਕਰਦਾ ਸੀ ਤਾਂ ਜੋ ਵੀਪੀਐਨ ਅਤੇ ਹੈਕਿੰਗ ਟੂਲਜ਼ ਨੂੰ ਵਰਤ ਕੇ ਫਰਜ਼ੀ ਵਟਸਐਪ ਅਕਾਊਂਟ ਬਣਾ ਕੇ ਅਸ਼ਲੀਲ ਤਸਵੀਰਾਂ ਨੂੰ ਅੱਗੇ ਪ੍ਰਸਾਰਿਤ ਕੀਤਾ ਜਾ ਸਕੇ। ਜਿ਼ਕਰਯੋਗ ਹੈ ਕਿ ਦੋਸ਼ੀ ਬਲੈਕਬੋਰਡ ਸੌਫਟਵੇਅਰ ਅਤੇ ਜ਼ੂਮ ਐਪਲੀਕੇਸ਼ਨਾਂ ਰਾਹੀਂ ਕਰਵਾਏ ਗਏ ਵੈਬਿਨਾਰਾਂ `ਤੇ ਔਨਲਾਈਨ ਵਿਦਿਅਕ ਸੈਸ਼ਨਾਂ ਦੌਰਾਨ ਕਥਿਤ ਅਸ਼ਲੀਲ ਸਮੱਗਰੀ ਪੋਸਟ ਕਰਦਾ ਸੀ।

BIG News : Ukraine ‘ਚ ਫਸੇ Students ਨਾਲ ਜੁੜੀ ਵੱਡੀ ਅਪਡੇਟ,ਮਾਪਿਆਂ ਨੇ ਲਿਆ ਫੈਸਲਾ,ਸਰਕਾਰ ਲਈ ਮੁਸੀਬਤ !

ਤਫ਼ਤੀਸ਼ ਦੌਰਾਨ ਦੋਸ਼ੀ ਕੋਲੋਂ ਮੋਬਾਈਲ ਫ਼ੋਨ, ਲੈਪਟਾਪ ਅਤੇ ਵੀਪੀਐਨ ਅਤੇ ਹੈਕਿੰਗ ਸਾਫ਼ਟਵੇਅਰ/ਟੂਲ ਵਾਲੇ ਹੋਰ ਇਲੈਕਟ੍ਰਾਨਿਕ ਯੰਤਰ ਜ਼ਬਤ ਕੀਤੇ ਗਏ ਹਨ। ਇਨ੍ਹਾਂ ਇਲੈਕਟ੍ਰਾਨਿਕ ਯੰਤਰਾਂ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ । ਦੋਸ਼ੀ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਜਿ਼ਕਰਯੋਗ ਹੈ ਕਿ, ਕੋਈ ਵੀ ਪੀੜਤ/ਸਿ਼ਕਾਇਤਕਰਤਾ ਵੈਬਸਾਈਟ www.cybercrime.gov.in ਜਾਂ ਈਮੇਲ aigcc@punjabpolice.gov.in. `ਤੇ ਸਾਈਬਰ ਅਪਰਾਧ ਨਾਲ ਸਬੰਧਤ ਸਿ਼ਕਾਇਤ ਦਰਜ ਕਰਵਾ ਸਕਦਾ ਹੈ ਅਤੇ ਟੋਲ ਫਰੀ ਹੈਲਪਲਾਈਨ ਨੰਬਰ: 155260 `ਤੇ ਵੀ ਆਪਣੀ ਸਿ਼ਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਸਾਈਬਰ ਅਪਰਾਧਾਂ ਦੀ ਰੋਕਥਾਮ ਲਈ ਐਡਵਾਈਜ਼ਰੀ:-

1. ਪਾਸਵਰਡ ਸੁਰੱਖਿਆ

– ਇੱਕ ਤੋਂ ਵੱਧ ਅਕਾਊਂਟਸ ਲਈ ਇੱਕੋ ਪਾਸਵਰਡ ਦੀ ਵਰਤੋਂ ਨਾ ਕਰੋ।

– ਨਿਯਮਿਤ ਤੌਰ `ਤੇ ਪਾਸਵਰਡ ਬਦਲਦੇ ਰਹੋ।

– ਪਾਸਵਰਡ ਘੱਟੋ-ਘੱਟ ਅੱਠ-ਅੱਖਰਾਂ ਦੇ ਹੋਣੇ ਚਾਹੀਦੇ ਹਨ ਅਤੇ ਇਸ ਵਿੱਚ ਨੰਬਰ, ਵੱਡੇ ਅੱਖਰ, ਛੋਟੇ ਅੱਖਰ ਅਤੇ ਵਿਸ਼ੇਸ਼ ਅੱਖਰ ਸ਼ਾਮਲ ਹੋਣੇ ਚਾਹੀਦੇ ਹਨ।

– ਨਿੱਜੀ ਵੇਰਵਿਆਂ ਜਿਵੇਂ ਕਿ ਨਾਮ, ਜਨਮ ਮਿਤੀ ਆਦਿ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।

– ਈਮੇਲ, ਚੈਟ ਜਾਂ ਹੋਰ ਸੰਚਾਰਾਂ ਵਿੱਚ ਕਦੇ ਵੀ ਪਾਸਵਰਡ ਨਾ ਦੱਸੋ।

– ਐਪਲੀਕੇਸ਼ਨਾਂ ਵਿੱਚ ਉਪਲਬਧ ਰੀਮੈੈਂਬਰ ਪਾਸਵਰਡ ਸਹੂਲਤ ਦੀ ਵਰਤੋਂ ਨੂੰ ਇਸਤੇਮਾਲ ਨਾ ਕਰੋ।

2. ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਦੌਰਾਨ ਸਾਵਧਾਨੀਆਂ

– ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਦੇ ਪਾਸਵਰਡ ਕਿਸੇ ਨੂੰ ਵੀ ਨਾ ਦੱਸੋੋ।

– ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ `ਤੇ ਆਪਣੀ ਨਿੱਜੀ ਜਾਣਕਾਰੀ ਅਤੇ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਨੂੰ ਸਾਂਝਾ ਨਾ ਕਰੋ।

– ਹਮੇਸ਼ਾ ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਦੀ ਪ੍ਰਾਈਵੇਸੀ ਕੰਟਰੋਲ ਸੈਟਿੰਗਜ਼ ਦੀ ਵਰਤੋਂ ਕਰੋ।

– ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਨੂੰ ਇਸਤੇਮਾਲ ਕਰਨ ਲਈ ਜਨਤਕ ਕੰਪਿਊਟਰ/ਸਾਈਬਰ ਕੈਫੇ ਦੀ ਵਰਤੋਂ ਨਾ ਕਰੋ।

– ਗੈਰ-ਪ੍ਰਮਾਣਿਤ ਥਰਡ ਪਾਰਟੀ ਐਪਲੀਕੇਸ਼ਨਾਂ ਨੂੰ ਡਾਊਨਲੋਡ ਨਾ ਕਰੋ।

– ਸੋਸ਼ਲ ਮੀਡੀਆ ਫੋਰਮਾਂ `ਤੇ ਅਣ-ਪ੍ਰਮਾਣਿਤ ਪੋਸਟਾਂ/ਖਬਰਾਂ ਨੂੰ ਸਾਂਝਾ ਜਾਂ ਅੱਗੇ ਨਾ ਭੇਜੋ।

3. ਵਰਚੁਅਲ ਮੀਟਿੰਗਾਂ ਲਈ ਸੁਰੱਖਿਆ ਉਪਾਅ

– ਉਹਨਾਂ ਐਪਲੀਕੇਸ਼ਨਾਂ ਦੀ ਵਰਤੋਂ ਕਰੋ ਜੋ ਐਂਡ ਟੂ ਐਂਡ ਏਨਕ੍ਰਿਪਸ਼ਨ ਅਤੇ ਮਲਟੀ-ਫੈਕਟਰ ਪ੍ਰਮਾਣਿਕਤਾ ਦੀ ਵਰਤੋਂ ਕਰਦੇ ਹਨ।

– ਉਹਨਾਂ ਐਪਲੀਕੇਸ਼ਨਾਂ ਦੀ ਵਰਤੋਂ ਕਰੋ ਜੋ ਇਨ-ਐਪ ਸਰਵਿਲੈਂਸ ਦੀ ਵਰਤੋਂ ਨਹੀਂ ਕਰਦੀਆਂ ਜਾਂ ਥਰਡ ਪਾਰਟੀਜ਼ ਨਾਲ ਡੇਟਾ ਸਾਂਝਾ ਨਹੀਂ ਕਰਦੀਆਂ।

– ਦੂਜਿਆਂ ਨੂੰ ਈਮੇਲਾਂ ਦੁਆਰਾ ਮੀਟਿੰਗ ਇਨਵਾਈਟਸ ਅੱਗੇ ਭੇਜਣ ਸਮੇਂ ਅਲਰਟ ਸੈਟ ਅੱਪ ਕਰੋ।

– ਸਾਰੇ ਭਾਗੀਦਾਰਾਂ ਦੇ ਸ਼ਾਮਲ ਹੋਣ ਤੋਂ ਬਾਅਦ ਮੀਟਿੰਗਾਂ ਨੂੰ ਲਾਕ ਕਰੋ ਅਤੇ ਨਵੇਂ ਭਾਗੀਦਾਰਾਂ ਵਿੱਚ ਸ਼ਾਮਲ ਹੋਣ ਲਈ ਵੇਟਿੰਗ ਰੂਮ ਵਿਸ਼ੇਸ਼ਤਾ ਦੀ ਵਰਤੋਂ ਕਰੋ।

– ਹੋਸਟ ਨੂੰ ਛੱਡ ਕੇ ਕਿਸੇ ਵੀ ਅਟੈਂਡੀ ਨੂੰ ਮੀਟਿੰਗ ਰਿਕਾਰਡ ਕਰਨ ਤੋਂ ਬਲੌਕ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button