ਕਪੂਰਥਲਾ : ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸੂਬੇ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਚਲਾ ਰਹੀ ਹੈ। ਦੂਜੇ ਪਾਸੇ ਪੰਜਾਬ ‘ਚ ਨਸ਼ਿਆਂ ਦੀ ਦਲਦਲ ਡੂੰਘੀ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਲੜਕੀ ਨਸ਼ੇ ਚ ਧੁੱਤ ਹੋ ਕੇ ਕਪੂਰਥਲਾ ਦੇ ਪੌਸ਼ ਇਲਾਕੇ ਮਾਲ ਰੋਡ ‘ਤੇ ਲੇਟੀ ਹੋਈ ਨਜ਼ਰ ਆ ਰਹੀ ਹੈ। ਜਿੱਥੇ ਇੱਕ ਵਿਅਕਤੀ ਵੱਲੋਂ ਉਸਦੀ ਵੀਡੀਓ ਬਣਾਈ ਗਈ। ਜਿਸ ‘ਚ ਉਹ ਆਪਣੀ ਬੇਵਸੀ ਦੀ ਕਹਾਣੀ ਬਿਆਨ ਕਰ ਰਹੀ ਹੈ।
RSS ਦਾ ਐਕਸ਼ਨ, ਭਾਰਤ ਬਣੂ ਹਿੰਦੂ ਰਾਸ਼ਟਰ? ਬਾਦਲਾਂ ਦਾ ਵੱਡਾ ਹੱਥ? ਹਵਾਰਾ ਕਮੇਟੀ ਦਾ ਖੁਲਾਸਾ | D5 Channel Punjabi
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇਕ ਨੌਜਵਾਨ ਲੜਕੀ ਦੱਸ ਰਹੀ ਹੈ ਕਿ ਉਸ ਦਾ ਪਤੀ ਜੇਲ੍ਹ ‘ਚ ਹੈ। ਉਸਦੇ ਦੋਸਤਾਂ ਨੇ ਉਸਨੂੰ ਨਸ਼ੇ ਦੀ ਲਤ ਲਗਾਈ ਹੈ। ਇਸ ਦੇ ਨਾਲ ਹੀ ਉਹ ਇਹ ਵੀ ਦੱਸਦੀ ਹੈ ਕਿ ਉਹ ਕਪੂਰਥਲਾ ਦੇ ਮਹਿਤਾਬਗੜ੍ਹ ਇਲਾਕੇ ਤੋਂ ਨਸ਼ਾ ਲੈਂਦੀ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਨਸ਼ੇ ਦੀ ਦਲਦਲ ‘ਚ ਫਸੀ ਹੋਈ ਹੈ। ਕਪੂਰਥਲਾ ਤੋਂ ਸਾਹਮਣੇ ਆਈ ਇਹ ਤਸਵੀਰ ਜਿੱਥੇ ਸੂਬੇ ਦੇ ਨੌਜਵਾਨਾਂ ਦੇ ਭਿਆਨਕ ਭਵਿੱਖ ਦਾ ਇੱਕ ਹੋਰ ਪ੍ਰਤੀਕਾਤਮਕ ਦ੍ਰਿਸ਼ ਉਜਾਗਰ ਕਰਦੀ ਹੈ, ਉੱਥੇ ਹੀ ਇਹ ਸੂਬਾ ਸਰਕਾਰ ਨੂੰ ਨਸ਼ਿਆਂ ਵਿਰੁੱਧ ਖੁੱਲ੍ਹੀ ਚੁਣੌਤੀ ਵੀ ਦਿੰਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.