ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਉਪਰੰਤ ਮੈਡੀਕਲ ਅਫਸਰ ਦੀ ਸਹਾਇਕ ਪ੍ਰੋਫੈਸਰ ਵੱਜੋਂ ਹੋਈ ਪੱਦ-ਉਨਤੀ
ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਉਪਰੰਤ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਵੱਲੋਂ ਡਾ.ਸਤਨਾਮ ਸਿੰਘ, ਮੈਡੀਕਲ ਅਫਸਰ ਆਰਥੋਪੈਡਿਕਸ ਨੂੰ ਬਤੌਰ ਸਹਾਇਕ ਪ੍ਰੋਫੈਸਰ ਆਰਥੋਪੈਡਿਕਸ ਵੱਜੋਂ ਪੱਦ-ਉਨਤੀ ਦਿੱਤੀ ਗਈ।
BIG News : ਨਹੀਂ ਰਹੇ Rahul Gandhi ਲੋਕ ਸਭਾ ਦੇ ਮੈਂਬਰ! Congress ਨੂੰ ਵੱਡਾ ਝਟਕਾ! | D5 Channel Punjabi
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਗੈਰ-ਸਰਕਾਰੀ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਦੇ ਮੈਡੀਕਲ ਅਫਸਰ ਡਾ.ਸਤਨਾਮ ਸਿੰਘ ਨੇ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਨੂੰ ਰਿਜ਼ਰਵੇਸ਼ਨ ਪਾਲਸੀ ਅਨੁਸਾਰ ਪੱਦ-ਉਨਤੀ ਨਹੀਂ ਦਿੱਤੀ ਗਈ। ਜਿਸ ਸਬੰਧੀ ਕਮਿਸ਼ਨ ਵੱਲੋਂ ਸਬੰਧਤ ਵਿਭਾਗ ਨੂੰ ਮੈਰਿਟ ਦੇ ਅਧਾਰ ‘ਤੇ ਕਾਰਵਾਈ ਕਰਨ ਲਈ ਕਿਹਾ।
Amritpal ਦੇ ਸਾਥੀਆਂ ਦੀ ਤਾਜ਼ਾ ਵੀਡੀਓ, ਸੁੰਨਸਾਨ ਥਾਂ ‘ਤੇ ਚੱਲਦੀ ਸੀ ਪ੍ਰੈਕਟਿਸ | D5 Channel Punjabi
ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਵਿਭਾਗ ਵੱਲੋਂ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਾਕਟਰ ਸਤਨਾਮ ਸਿੰਘ ਨੂੰ ਬਤੌਰ ਅਸਿਸਟੈਂਟ ਪ੍ਰੋਫੈਸਰ ਆਰਥੋਪੈਡਿਕਸ ਵੱਜੋਂ ਪੱਦ-ਉਨਤੀ ਕਰ ਦਿੱਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.