Breaking NewsD5 specialNewsPoliticsPress ReleasePunjabTop News

ਪ੍ਰਮੁੱਖ ਸਕੱਤਰ ਸਿਹਤ ਨੇ 12-14 ਸਾਲ ਉਮਰ ਵਰਗ ਲਈ ਟੀਕਾਕਰਨ ਮੁਹਿੰਮ ਦਾ ਕੀਤਾ ਉਦਘਾਟਨ

ਚੰਡੀਗੜ: ਪੰਜਾਬ ਰਾਜ ਵਿੱਚ ਅੱਜ 12-14 ਸਾਲ ਉਮਰ ਵਰਗ ਲਈ ਟੀਕਾਕਰਨ ਮੁਹਿੰਮ ਦਾ ਰਸਮੀ ਉਦਘਾਟਨ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀ ਰਾਜ ਕਮਲ ਚੌਧਰੀ ਨੇ ਸਿਵਲ ਹਸਪਤਾਲ ਮੁਹਾਲੀ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਕੀਤਾ। ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਜੀ.ਬੀ. ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.) ਡਾ.ਓ.ਪੀ.ਗੋਜਰਾ, ਰਾਜ ਟੀਕਾਕਰਨ ਅਫਸਰ ਡਾ.ਬਲਵਿੰਦਰ ਕੌਰ, ਸਿਵਲ ਸਰਜਨ ਮੁਹਾਲੀ ਡਾ.ਆਦਰਸਪਾਲ ਕੌਰ, ਡਾ.ਵਿਕਰਮ ਗੁਪਤਾ (ਡਬਲਯੂ.ਐਚ.ਓ.), ਜਿਲਾ ਟੀਕਾਕਰਨ ਅਫਸਰ ਡਾ: ਗਿਰੀਸ ਡੋਗਰਾ, ਐਸ.ਐਮ.ਓ. ਡਾ. ਵਿਜੇ ਭਗਤ, ਡਾ. ਐੱਚ.ਐੱਸ. ਚੀਮਾ,ਐਸ.ਪੀ.ਐਮ. ਯੂ.ਐਸ.ਏਡ. ਡਾ. ਅਭਿਸ਼ੇਕ ਵੀ ਹਾਜਰ ਸਨ।

CM Bhagwant Mann ਨਾਇਕ ਫਿਲ਼ਮ ਵਾਂਗ ਪਹਿਲੇ ਦਿਨ ਆਏ ਐਕਸ਼ਨ ’ਚ, ਪੰਜਾਬੀਆਂ ਲਈ ਵੱਡਾ ਐਲਾਨ? | D5 Channel Punjabi

ਉਦਘਾਟਨੀ ਸਮਾਗਮ ਵਿੱਚ ਬੋਲਦਿਆਂ ਸ੍ਰੀ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਇੱਕ ਮਾਹਰ ਗਰੁੱਪ ਦੀ ਸਿਫਾਰਸ ‘ਤੇ ਟੀਕਾਕਰਨ ਪ੍ਰੋਗਰਾਮ ਨੂੰ 12-14 ਉਮਰ ਵਰਗ ਦੀ ਆਬਾਦੀ ਲਈ ਵਧਾਇਆ ਜਾ ਰਿਹਾ ਹੈ। ਇਸ ਉਮਰ ਸਮੂਹ ਦੇ ਲਾਭਪਾਤਰੀਆਂ ਲਈ ਸਿਰਫ ਕੋਰਬੇਵੈਕਸ ਵੈਕਸੀਨ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਹ ਇਸ ਉਮਰ ਸਮੂਹ ਲਈ ਪ੍ਰਵਾਨਿਤ ਸਵਦੇਸੀ ਟੀਕਾ ਹੈ। ਇਸ ਟੀਕੇ ਦੀਆਂ ਦੋ ਖੁਰਾਕਾਂ 28 ਦਿਨਾਂ ਦੇ ਅੰਤਰਾਲ ‘ਤੇ ਦਿੱਤੀਆਂ ਜਾਣੀਆਂ ਹਨ। ਪੰਜਾਬ ਵਿੱਚ ਇਸ ਉਮਰ ਵਰਗ ਦੀ 8.65 ਲੱਖ ਆਬਾਦੀ ਦਾ ਟੀਕਾਕਰਨ ਕਰਨ ਦਾ ਟੀਚਾ ਹੈ।

ਹਾਰੇ ਲੀਡਰਾਂ ਦੇ ਜਖ਼ਮਾਂ ’ਤੇ ਪਾਇਆ ਨਮਕ! ਕੱਢਿਆ ਨਵਾਂ ਗੀਤ, Moose Wala ਵੀ ਕੀਤਾ ਫੇਲ੍ਹ | D5 Channel Punjabi

ਇਸ ਵਿਸੇਸ ਉਮਰ ਸਮੂਹ ਲਈ ਵਿਸ਼ੇਸ਼ ਟੀਕਾਕਰਨ ਸੈਸਨ ਲਗਾਏ ਜਾਣਗੇ। ਇਸ ਤੋਂ ਇਲਾਵਾ, ਸਾਵਧਾਨੀ ਦੀ ਖੁਰਾਕ/ ਬੂਸਟਰ ਖੁਰਾਕ ਹੁਣ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਹੀ ਵਿਅਕਤੀਆਂ ਨੂੰ ਦਿੱਤੀ ਜਾ ਸਕਦੀ ਹੈ। ਇਸ ਖੁਰਾਕ ਦਾ ਕ੍ਰਮ ਦੂਜੀ ਖੁਰਾਕ ਦੀ ਮਿਤੀ ਤੋਂ 9 ਮਹੀਨਿਆਂ ਦੇ ਪੂਰੇ ਹੋਣ ‘ਤੇ ਅਧਾਰਤ ਹੋਵੇਗਾ। ਸਾਵਧਾਨੀ ਦੀ ਖੁਰਾਕ ਲਈ ਸਿਰਫ ਪਹਿਲਾਂ ਲਈ ਗਈ ਵੈਕਸੀਨ ਦੀ ਹੀ ਵਰਤੋਂ ਕੀਤੀ ਜਾਣੀ ਹੈ।

ਉਨਾਂ ਇਹ ਵੀ ਦੱਸਿਆ ਕਿ ਪੰਜਾਬ ਰਾਜ ਨੇ ਯੋਗ ਆਬਾਦੀ ਦੇ 96% (18 ਸਾਲ ਅਤੇ ਇਸ ਤੋਂ ਵੱਧ) ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਨਾਲ ਕਵਰ ਕੀਤਾ ਹੈ ਅਤੇ 72% ਤੋਂ ਵੱਧ ਆਬਾਦੀ ਦਾ ਪੂਰਣ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੌਥੀ ਲਹਿਰ ਦੀ ਕਿਸੇ ਵੀ ਸੰਭਾਵਨਾ ਤੋਂ ਬਚਣ ਲਈ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਜਰੂਰ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button