ਪੁਲਾੜ ‘ਚ 197 ਦਿਨ ਬਿਤਾਉਣ ਤੋਂ ਬਾਅਦ ਜਦੋਂ ਜ਼ਮੀਨ ‘ਤੇ ਰੱਖਿਆ ਪੈਰ ਤਾਂ…….
ਪੁਲਾੜ ‘ਚ ਲੰਬੇ ਸਮੇਂ ਤੱਕ ਰਹਿਣ ਤੋਂ ਬਾਅਦ ਇਨਸਾਨ ਨੂੰ ਮਾਮੂਲੀ ਕੰਮ ਕਰਨ ਵਿੱਚ ਵੀ ਤਕਲੀਫ ਹੋ ਸਕਦੀ ਹੈ। ਪੁਲਾੜ ‘ਚ 197 ਦਿਨ ਗੁਜ਼ਾਰਨ ਵਾਲੇ ਐਸਟਰੋਨਾਟ ਏ.ਜੇ. ਡ੍ਰਿਊ ਫਿਊਸਟੇਲ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੂੰ ਧਰਤੀ ‘ਤੇ ਚਲਣ ਦੌਰਾਨ ਸੰਘਰਸ਼ ਕਰਦੇ ਵੇਖਿਆ ਜਾ ਸਕਦਾ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ।
Read Also ISRO ਦਾ ਇੱਕ ਹੋਰ ਕਮਾਲ, ਇਕੱਠੇ 31 ਸੈਟੇਲਾਈਟ ਲਾਂਚ
ਵੀਡੀਓ ਵਿੱਚ ਉਨ੍ਹਾਂ ਨੇ ਵਿਖਾਇਆ ਹੈ ਕਿ ਮਾਮੂਲੀ ਦੂਰੀ ਤੱਕ ਪੈਦਲ ਚਲਣ ਦੇ ਦੌਰਾਨ ਵੀ ਉਨ੍ਹਾਂ ਨੂੰ ਤਕਲੀਫ ਹੋ ਰਹੀ ਹੈ। ਐਸਟਰੋਨਾਟ ਨੇ ਟਵੀਟ ਕੀਤਾ – ਵੈਲਕਮ ਹੋਮ ! ਸਪੇਸ ਸਟੇਸ਼ਨ ਵਿੱਚ 197 ਦਿਨ ਰਹਿਣ ਤੋਂ ਬਾਅਦ 5 ਅਕਤੂਬਰ ਨੂੰ ਧਰਤੀ ‘ਤੇ ਤੁਰਨਾ ਕੁੱਝ ਅਜਿਹਾ ਸੀ ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਹਾਲ ਵਿੱਚ ਵਾਪਸ ਪਰਤੇ ਕਰਿਊ ਮੈਂਬਰ ਚੰਗਾ ਮਹਿਸੂਸ ਕਰਨਗੇ। ਨਾਸਾ ਦੇ ਮੁਤਾਬਕ ਐਕਸਪੇਡਿਸ਼ਨ 56 ਕਮਾਂਡਰ ਡ੍ਰਿਊ ਫਿਊਸਟੇਲ ਅਤੇ ਫਲਾਈਟ ਇੰਜੀਨੀਅਰ ਰਿਕੀ ਅਰਨੋਲਡ ਨੇ ਇਸ ਸਾਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ 6 ਸਪੇਸਵਾਕ ਪੂਰੀਆਂ ਕੀਤੀਆਂ।
Welcome home #SoyuzMS09 ! On October 5th this is what I looked like walking heel-toe eyes closed after 197 days on @Space_Station during the Field Test experiment…I hope the newly returned crew feels a lot better. Video credit @IndiraFeustel pic.twitter.com/KsFuJgoYXh
— A.J. (Drew) Feustel (@Astro_Feustel) December 20, 2018
ਡ੍ਰਿਊ ਫਿਊਸਟੇਲ ਨੇ ਪੁਲਾੜ ਸਟੇਸ਼ਨ ‘ਤੇ ਫੀਲਡ ਟੈਸਟ ‘ਚ ਹਿੱਸਾ ਲਿਆ ਸੀ। ਐਸਟਰੋਨਾਟ 6 ਮਹੀਨੇ ਤੋਂ ਸਾਲ ਭਰ ਤੱਕ ਭੌਤਿਕ ਬਦਲਾਵ ਅਤੇ ਪ੍ਰਭਾਵਾਂ ਦੀ ਖੋਜ ਕਰਨ ਲਈ ਪੁਲਾੜ ਵਿੱਚ ਰਹਿੰਦੇ ਹਨ। ਧਰਤੀ ‘ਤੇ ਪਰਤਣ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿੱਚ ਵੀ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਦੇ ਹਨ। ਪੁਲਾੜ ਤੋਂ ਧਰਤੀ ‘ਤੇ ਪਰਤਣ ਤੋਂ ਬਾਅਦ ਕਰਿਊ ਮੈਂਬਰਸ ਨੂੰ ਤੁਰੰਤ ਮੈਡੀਕਲ ਸਹਾਇਤਾ ਉਪਲੱਬਧ ਕਰਵਾਈ ਜਾਂਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.