Breaking NewsD5 specialInternationalNewsTop News

ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕੋਰੋਨਾ ਵੈਕਸੀਨ ਲਈ ਅਮਰੀਕਾ ਤੋਂ ਮੰਗੀ ਮਦਦ

ਇਸਲਾਮਾਬਾਦ: ਪਾਕਿਸ‍ਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਦੇਸ਼ ਲਈ ਵੈਕਸੀਨ ਉਪਲੱਬਧ ਕਰਾਉਣ ਲਈ ਅਮਰੀਕਾ ਤੋਂ ਸਹਾਇਤਾ ਮੰਗੀ ਹੈ। ਵਿਦੇਸ਼ ਮੰਤਰੀ ਦੀ ਇਸ ਸਬੰਧ ‘ਚ ਕੁਝ ਸਾਂਸਦਾਂ ਨਾਲ ਵਰਚੁਅਲ ਮੀਟਿੰਗ ਹੋਈ। ਵੈਕਸੀਨ ਦੇ ਨਾਲ ਹੀ ਫਿਲੀਸਤੀਨ ਅਤੇ ਅਫਗਾਨਿਸਤਾਨ ਦੇ ਮਸਲੇ ‘ਤੇ ਵੀ ਗੱਲਬਾਤ ਹੋਈ। ਵਿਦੇਸ਼ ਮੰਤਰੀ ਕੁਰੈਸ਼ੀ ਨੇ ਕੋਰੋਨਾ ਵਾਇਰਸ ਦੇ ਟੀਕਿਆਂ ਦੀ ਵਿਵਸਥਾ ਲਈ ਅਮਰੀਕੀ ਮਦਦ ਮੰਗਦੇ ਹੋਏ ਕਿਹਾ ਕਿ ਬਹੁਤ ਜ਼ਿਆਦਾ ਸੰਸਾਰਿਕ ਮੰਗ ਦੇ ਕਾਰਨ ਪਾਕਿ ਨੂੰ COVAX ਦੇ ਤਹਿਤ ਸਪਾਲਈ ਨਹੀਂ ਮਿਲੀ ਹੈ।

26 ਮਈ ਦੇ ਐਲਾਨ ਤੋਂ ਪਹਿਲਾਂ ਕਿਸਾਨਾਂ ਨੇ ਕਰਲੀ ਵੱਡੀ ਮੀਟਿੰਗ,ਸਰਕਾਰ ਨੂੰ ਪਾਤੀ ਬਿਪਤਾ

ਕੋਵੈਕਸ (COVAX) ਸਹੂਲਤ ਨੂੰ ਵਿਕਾਸਸ਼ੀਲ ਦੇਸ਼ਾਂ ਨੂੰ ਬੀਮਾਰੀ ਖਿ਼ਲਾਫ਼ ਨਿਦਾਨ, ਇਲਾਜ ਅਤੇ ਟੀਕਿਆਂ ਦੀ ਸਪਲਾਈ ਲਈ ਸਥਾਪਿਤ ਕੀਤਾ ਗਿਆ ਹੈ। ਕੋਵੈਕਸ ਦਾ ਉਦੇਸ਼ ਸਾਰਿਆਂ ਲਈ ਟੀਕਿਆਂ ਤੱਕ ਪਹੁੰਚ ਦੀ ਗਾਰੰਟੀ ਲਈ ਇਕ ਬੇਮਿਸਾਲ ਗਲੋਬਲ ਕੋਸ਼ਿਸ਼ 2021 ਦੇ ਅਖੀਰ ਤੱਕ ਟੀਕਿਆਂ ਦੀ ਲੱਗਭਗ 2 ਬਿਲੀਅਨ ਖੁਰਾਕ ਭੇਜਣਾ ਹੈ। ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਵਰਚੁਅਲ ਮੀਟਿੰਗ ਦੌਰਾਨ ਕੁਰੈਸ਼ੀ ਨੇ ਅਮਰੀਕੀ ਕਾਂਗਰਸੀ ਟਾਮ ਸੁਓਜੀ ਅਤੇ ਸੈਨੇਟਰ ਲਿੰਡਸੇ ਗ੍ਰਾਹਮ ਨਾਲ ਗੱਲਬਾਤ ਕੀਤੀ ਅਤੇ ਦੋ-ਪੱਖੀ ਸੰਬੰਧਾਂ ‘ਤੇ ਵੀ ਚਰਚਾ ਕੀਤੀ।

ਲੱਗ ਗਿਆ ਆਕਸੀਜਨ ਪਲਾਂਟ , ਕੋਰੋਨਾ ਮਰੀਜਾਂ ਲਈ ਨਵੀਂ ਉਮੀਦ ,ਸਰਕਾਰ ਦੀ ਹੋਈ ਬੱਲੇ-ਬੱਲੇ !

ਨਿਊਯਾਰਕ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੁਰੈਸ਼ੀ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਕਿਉਂਕਿ ਉਹ ਪਾਕਿਸਤਾਨ ਦੇ ਮਹੱਤਵ ਨੂੰ ਨਕਾਰ ਨਹੀਂ ਸਕਦਾ। ਏਜੰਸੀ ਦੀ ਰਿਪੋਰਟ ਮੁਤਾਬਕ ਕੁਰੈਸ਼ੀ ਨਾਲ ਪਾਕਿਸਤਾਨ ਦੇ ਰਾਜਦੂਤ ਅਸਦ ਮਜੀਦ ਖਾਨ ਅਤੇ ਸੰਯੁਕਤ ਰਾਸ਼ਟਰ ਵਿਚ ਸਥਾਈ ਪ੍ਰਤੀਨਿਧੀ ਵਿਚ ਮੁਨੀਰ ਅਕਰਮ ਵੀ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button