InternationalBreaking NewsD5 specialNewsTop News

ਪਾਕਿਸਤਾਨ ਨੇ 36 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

ਇਸਲਾਮਾਬਾਦ : ਪਾਕਿਸਤਾਨ ਦੇ ਸਮੁੰਦਰੀ ਅਧਿਕਾਰੀਆਂ ਨੇ ਦੇਸ਼ ਦੇ ਜਲ ਖੇਤਰ ‘ਚ ਕਥਿਤ ਤੌਰ ‘ਤੇ ਮੱਛੀਆਂ ਫੜਨ ਦੇ ਇਲਜ਼ਾਮ ‘ਚ 36 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ ਛੇ ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ (ਪੀ.ਐੱਮ.ਐੱਸ.ਏ.) ਨੇ ਕਿਹਾ ਕਿ ਉਸ ਨੇ ਪਾਕਿਸਤਾਨ ਵਿਸ਼ੇਸ਼ ਆਰਥਿਕ ਖੇਤਰ (ਈ.ਈ.ਜ਼ੈੱਡ.) ‘ਚ ਗਸ਼ਤ ਦੌਰਾਨ ਘੁਸਪੈਠ ਕਰਨ ਵਾਲੀਆਂ ਭਾਰਤੀਆਂ ਕਿਸ਼ਤੀਆਂ ਨੂੰ ਮੰਗਲਵਾਰ ਨੂੰ ਫੜਿਆ ਹੈ।

ਕੇਜਰੀਵਾਲ ਤੇ CM ਚੰਨੀ ‘ਚ ਖੜਕੀ ਫਿਰ ਭਖਿਆ ਮਾਹੌਲ, ਵਿਰੋਧੀ ਕਹਿੰਦੇ ਹੁਣ ਆਇਆ ਸਵਾਦ

ਪੀ.ਐੱਮ.ਐੱਸ.ਏ. ਨੇ ਇਕ ਬਿਆਨ ‘ਚ ਕਿਹਾ ਕਿ ਚਾਲਕ ਦਲ ਦੇ 36 ਭਾਰਤੀ ਮੈਂਬਰਾਂ ਨਾਲ ਮੱਛੀਆਂ ਫੜਨ ਵਾਲੀਆਂ 6 ਕਿਸ਼ਤੀਆਂ ਨੂੰ ਫੜ ਲਿਆ ਗਿਆ ਜੋ ਪਾਕਿਸਤਾਨੀ ਈ.ਈ.ਜ਼ੈੱਡ. ਦੇ ਅੰਦਰ ਗੈਰ – ਕਾਨੂੰਨੀ ਸ਼ਿਕਾਰ ‘ਚ ਲੱਗੀ ਹੋਈ ਸੀ। ਪੀ.ਐੱਮ.ਐੱਮ.ਏ. ਮੁਤਾਬਕ ਪਾਕਿਸਤਾਨੀ ਕਾਨੂੰਨਾਂ ਅਤੇ ਸਮੁੰਦਰ ਦੇ ਕਾਨੂੰਨ ਤੇ ਸੰਯੁਕਤ ਰਾਸ਼ਟਰ ਸੰਮੇਲਨ ਮੁਤਾਬਕ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਕਿਸ਼ਤੀਆਂ ਨੂੰ ਕਰਾਚੀ ਲਿਜਾਇਆ ਜਾ ਰਿਹਾ ਸੀ।

PM MODI ਮੋਦੀ ਦਾ ਲਖੀਮਪੁਰ ਮਾਮਲੇ ’ਤੇ ਵੱਡਾ ਬਿਆਨ, ਅਕਾਲੀਆਂ ਨਾਲ ਟੁੱਟੀ ਯਾਰੀ ਦੇ ਕੀਤੇ ਖੁਲਾਸੇ!

ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਭਾਰਤ ਨਿਯਮਿਤ ਰੂਪ ਨਾਲ ਮਛੇਰਿਆਂ ਨੂੰ ਸਮੁੰਦਰੀ ਸਰਹੱਦ ਦੀ ਉਲੰਘਣਾ ਕਰਨ ਲਈ ਗ੍ਰਿਫ਼ਤਾਰ ਕਰਦੇ ਹਨ । ਪਾਕਿਸਤਾਨ ਅਤੇ ਭਾਰਤ ਦੇ ਮਛੇਰੇ ਆਮ ਤੌਰ ਤੇ ਇਕ – ਦੂਜੇ ਦੇ ਜਲ ਖੇਤਰ ਚ ਗੈਰ – ਕਾਨੂੰਨੀ ਰੂਪ ਨਾਲ ਮੱਛੀ ਫੜਨ ਦੇ ਦੋਸ਼ ਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਜਲ ਖੇਤਰਾਂ ਚ ਬੰਦ ਹੋ ਜਾਂਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button