InternationalIndiaNewsTop News

ਪਾਕਿਸਤਾਨ ‘ਚ ਸਿੱਖ ਮਹਿਲਾ ਅਧਿਆਪਕ ਨੂੰ ਅਗਵਾ ਕਰ ਕੇ ਜਬਰੀ ਨਿਕਾਹ ਕਰਨ ਦਾ ਮਾਮਲਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੋਲ ਚੁੱਕਣ ਭਾਰਤੀ ਵਿਦੇਸ਼ ਮੰਤਰੀ : ਮਨਜਿੰਦਰ ਸਿੰਘ ਸਿਰਸਾ 

ਨਵੀਂ ਦਿੱਲੀ: ਪਾਕਿਸਤਾਨ ‘ਚ ਇੱਕ ਹੋਰ ਸਿੱਖ ਅਧਿਆਪਕ ਲੜਕੀ ਅਗਵਾ ਕਰ ਕੇ ਜਬਰੀ ਧਰਮ ਪਰਿਵਰਤਨ ਕਰਕੇ ਨਿਕਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਪੀਰ ਬਾਬਾ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਸਿੱਖ ਮਹਿਲਾ ਅਧਿਆਪਕ ਨੂੰ ਅਗਵਾ ਕਰ ਕੇ ਉਸਦਾ ਜਬਰੀ ਨਿਕਾਹ ਕੀਤੇ ਜਾਣ ਦਾ ਮਾਮਲਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੋਲ ਚੁੱਕਣ ਅਤੇ ਉਹਨਾਂ ਨੂੰ ਉਸ ਮਹਿਲਾ ਅਧਿਆਪਕ ਦੀ ਰਿਹਾਈ ਯਕੀਨੀ ਬਣਾਉਣ ਲਈ ਆਖਣ।

ਤਾਇਆ ਹੀ ਨਿਕਲਿਆ ਮਾਸੂਮ ਸਹਿਜ ਦਾ ਕਾ+ਤਲ! ਪੁਲਿਸ ਦੇ ਹੈਰਾਨੀਜਨਕ ਖ਼ੁਲਾਸੇ!

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਦੱਸਿਆ ਕਿ ਪੀਰ ਬਾਬਾ ਖੈਬਰ ਪਖਤੂਨਵਾ ਸੂਬੇ ਵਿਚ ਕੱਲ ਦੀਨਾ ਕੌਰ ਨਾਂ ਦੀ ਸਿੱਖ ਮਹਿਲਾ ਅਧਿਆਪਕ ਨੂੰ ਅਗਵਾ ਕਰ ਲਿਆ ਗਿਆ। ਉਹਨਾਂ ਕਿਹਾ ਕਿ ਜਦੋਂ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਵਾਸਤੇ ਪਹੁੰਚ ਕੀਤੀ ਤਾਂ ਪੁਲਿਸ ਨੇ ਅਗਵਾ ਕਰਨ ਦਾ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੱਸਿਆ ਕਿ ਜਦੋਂ ਉਸਦੇ ਮਾਪਿਆਂ ਨੇ ਮਾਮਲਾ ਜਨਤਕ ਤੌਰ ‘ਤੇ ਚੁੱਕਿਆ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੀ ਧੀ ਨੇ ਇਸਲਾਮ ਕਬੂਲ ਲਿਆ ਹੈ ਤੇ ਉਸਦਾ ਨਿਕਾਹ ਹੋ ਗਿਆ ਹੈ।

ਮੂਸੇਵਾਲਾ ਦੀ ਮਾਤਾ ਹੋਈ ਭਾਵੁਕ, CM ਮਾਨ ਦੀ ਕਰਾਈ ਤਸੱਲੀ, ਕਰਤਾ ਵੱਡਾ ਐਲਾਨ!

ਉਹਨਾਂ ਕਿਹਾ ਕਿ ਘੱਟ ਗਿਣਤੀ ਸਿੱਖ, ਹਿੰਦੂ ਤੇ ਹੋਰ ਫਿਰਕਿਆਂ ਦੀਆਂ ਧੀਆਂ ਨੂੰ ਅਗਵਾ ਕਰ ਕੇ ਉਹਨਾਂ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਫਿਰ ਇਹਨਾਂ ਦਾ ਨਿਕਾਹ ਅਗਵਾ ਕਰਨ ਵਾਲਿਆਂ ਨਾਲ ਹੀ ਕਰ ਦੇਣਾ ਪਾਕਿਸਤਾਨ ਵਿਚ ਰੋਜ਼ਾਨਾ ਦਾ ਕੰਮ ਹੋ ਗਿਆ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਮਨੁੱਖੀ ਅਧਿਕਾਰ ਦੇ ਹਾਲਾਤ ਇੰਨੇ ਤਰਸਯੋਗ ਹਨ। ਉਹਨਾਂ ਕਿਹਾ ਕਿ ਅਜਿਹੇ ਸਾਰੇ ਮਾਮਲਿਆਂ ਵਿਚ ਪੁਲਿਸ ਲੜਕੀਆਂ ਦੇ ਘਰਾਂ ਨੂੰ ਆਖਦੀ ਹੈ ਕਿ ਉਹ ਚੁੱਪ ਰਹਿਣ ਤੇ ਦੀਨ ਕੌਰ ਦੇ ਮਾਮਲੇ ਵਿਚ ਵੀ ਅਜਿਹਾ ਹੀ ਕੀਤਾ ਗਿਆ।

ਰਾਕੈਸ਼ ਟਿਕੈਤ ਗ੍ਰਿਫ਼ਤਾਰ, ਥਾਣੇ ’ਚੋਂ ਕਰਤਾ ਵੱਡਾ ਐਲਾਨ!

ਉਹਨਾਂ ਕਿਹਾ ਕਿ ਅਜਿਹੀਆਂ ਧੀਆਂ ਜਿਹਨਾਂ ਦਾ ਜਬਰੀ ਧਰਮ ਪਰਿਵਰਤਨ ਕੀਤਾ ਜਾਂਦਾ ਹੈ ਤੇ ਇਹਨਾਂ ਦਾ ਸੋਸ਼ਣ ਕੀਤਾ ਜਾਂਦਾ ਹੈ, ਉਹਨਾਂ ਦੇ ਪਰਿਵਾਰ ਚੁੱਪ ਕਿਵੇਂ ਰਹਿ ਸਕਦੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਟਵੀਟ ਜ਼ਰੀਏ ਇਹ ਮਾਮਲਾ ਪੀ ਐਮ ਓ ਪਾਕਿਸਤਾਨ ਨੂੰ ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਦੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ ਪਰ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

Sehajdeep News : ਮਸੂਮ ਨਾਲ ਹੈਵਾਨੀਅਤ ਦੀ ਹੱਦ, ਆਹ ਗੱਲ ਕਰਕੇ ਤਾਏ ਨੇ ਨਹਿਰ ’ਚ ਸੁੱਟਿਆ Sehaj

ਉਹਨਾਂ ਨੇ ਡਾ. ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਤੁਰੰਤ ਆਪਣੇ ਪਾਕਿਸਤਾਨ ਦੇ ਹਮਰੁਤਬਾ ਕੋਲ ਚੁੱਕਣ ਅਤੇ ਉਹਨਾਂ ਨੂੰ ਹਾਲਾਤਾਂ ਦੀ ਗੰਭੀਰਤਾ ਦੀ ਜਾਣਕਾਰੀ ਦੇਣ ਤੇ ਉਹਨਾਂ ਨੂੰ ਆਖਣ ਕਿ ਉਹ ਇਹ ਯਕੀਨੀ ਬਣਾਉਣ ਕਿ ਦੀਨ ਕੌਰ ਵਾਪਸ ਪਰਿਵਾਰ ਨੂੰ ਦਿੱਤੀ ਜਾਵੇ ਅਤੇ ਅਜਿਹੀਆਂ ਅਗਵਾ ਦੀਆਂ ਘਟਨਾਵਾਂ ਤੁਰੰਤ ਰੋਕੀਆਂ ਜਾਣ ਤੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button