NewsPunjab

ਨਿੰਹਗਾਂ ਦੇ ਬਾਣੇ ‘ਚ ਦੋ ਬਾਈਕ ਸਵਾਰਾ ਨੇ ਵਪਾਰੀ ਤੋਂ ਲੁੱਟੇ ਡੇਢ ਲੱਖ ਰੁੱਪਏ

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਵਿਚ ਲਗਾਤਾਰ ਲੁੱਟ ਦੀਆਂ ਘਟਨਾਂ ਵਾਪਰਨ ਕਾਰਨ ਦਹਿਸ਼ਤ ਦਾ ਮਾਹੌਲ ਹੈ। ਹੁਣ ਇਕ ਨਿਹੰਗ ਸਿੰਘ ਦੇ ਬਾਾਣੇ ਵਿੱਚ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਫੁੱਲਾਂ ਦੇ ਵਪਾਰੀ ਨੂੰ ਲੁੱਟ ਲਿਆ। ਲੁਟੇਰਿਆਂ ਵੱਲੋਂ ਵਪਾਰੀ ਤੇ ਬਟਛੇ ਨਾਲ ਹਮਲਾ ਕੀਤਾ ਗਿਆ ਤੇ ਵਪਾਰੀ ਤੋਂ ਡੇਢ ਲੱਖ ਰੁਪਏ ਦੀ ਨਕਦੀ ਅਤੇ ਦੋ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ। ਹਲਾਂਕਿ ਕਾਰੋਬਾਰੀ ਵੱਲੋਂ ਲੁਟੇਰਿਆਂ ਦਾ ਪਿੱਛਾਂ ਕੀਤਾ ਗਿਆ ਪਰ ਲੁਟੇਰੇ ਵਪਾਰੀ ਨੂੰ ਚੱਕਮਾ ਦੇ ਕੇ ਫਰਾਰ ਹੋ ਗਏ।

Partap Bajwa ਨੂੰ ‘AAP’ ਮੰਤਰੀ ਦਾ ਜਵਾਬ, Vidhan Sabha ‘ਚ ਕੀਤਾ ਵਾਅਦਾ | Aam Aadmi Clinic | D5 News

ਇਹ ਸਾਰੀ ਘਟਨਾਂ ਇਕ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਹੈ। ਕੈਮਰੇ ਦੀ ਰਿਕਾਰਡਿਗ ਮੁਤਾਬਕ ਇਹ ਘਟਨਾਂ ਰਾਤ ਕਰੀਬ 11:30 ਵਜੇ ਵਾਪਰੀ। ਪੀੜਤ ਵਿਅਕਤੀ ਦਾ ਨਾਂ ਨਰੇਸ਼ ਦੱਸਿਆ ਜਾ ਰਿਹਾ। ਪੀੜਤ ਨਰੇਸ਼ ਆਪਣੇ ਪੁੱਤਰ ਸਣੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ। ਪੁਲਿਸ ਨੇ ਇਸ ਮਾਮਲੇ ਤੇ ਕਾਰਵਾਈ ਕਰਦਿਆ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button