ਨਿਊਜ਼ੀਲੈਂਡ ਲਈ ਪਿਛਲੇ ਇਕ ਸਾਲ ’ਚ 20 ਲੱਖ 72 ਹਜ਼ਾਰ ਲੋਕਾਂ ਲਈ ਰਾਹ ਖੁੱਲ੍ਹਿਆ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਬੀਤੀ 01 ਅਗਸਤ ਨੂੰ ਨਿਊਜ਼ੀਲੈਂਡ ਦੇ ਬਾਰਡਰ ਖੁੱਲ੍ਹਿਆਂ ਇਕ ਸਾਲ ਦਾ ਸਮਾਂ ਹੋ ਗਿਆ ਹੈ। ਇਸ ਸਾਲ ਦੌਰਾਨ ਇਮੀਗ੍ਰੇਸ਼ਨ ਨੇ ਜਿੱਥੇ ਰੈਜ਼ੀਡੈਂਟ-21 ਦੇ ਹਜ਼ਾਰਾਂ ਵੀਜੇ ਜਾਰੀ ਕੀਤੇ ਉਥੇ ਵੱਖ-ਵੱਖ ਹੋਰ ਸ਼੍ਰੇਣੀਆਂ ਦੇ ਵੀਜ਼ੇ ਵੀ ਜਾਰੀ ਕੀਤੇ ਗਏ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-
- 13 ਮਾਰਚ 2022 ਤੋਂ ਬਾਅਦ ਹੁਣ ਤੱਕ 65,056 ਵਰਕਿੰਗ ਹਾਲੀਡੇਅ ਸਕੀਮ ਤਹਿਤ ਵੀਜ਼ੇ ਦਿੱਤੇ ਗਏ।
- 02 ਮਈ 2022 ਤੋਂ ਬਾਅਦ ਹੁਣ ਤੱਕ ਵੱਖ-ਵੱਖ ਦੇਸ਼ਾਂ ਦੇ 15 ਲੱਖ 17 ਹਜ਼ਾਰ 930 ਲੋਕਾਂ ਨੇ ਇਥੇ ਆਉਣ ਵਾਸਤੇ ‘ਨਿਊਜ਼ੀਲੈਂਡ ਇਲੈਕਟ੍ਰਾਨਿਕ ਟ੍ਰੈਵਲ ਅਥਾਰਟੀ’ ਦੀਆਂ ਅਰਜ਼ੀਆਂ ਦਿੱਤੀਆਂ।
- 04 ਜੁਲਾਈ 2022 ਤੋਂ ਬਾਅਦ ‘ਐਕਰੀਡੇਟਿਡ ਇੰਪਲਾਇਰ ਵਰਕ ਵੀਜ਼ਾ’ ਤਹਿਤ 76, 615 ਲੋਕਾਂ ਨੂੰ ਵੀਜ਼ਾ ਦਿੱਤਾ ਗਿਆ।
- 31 ਜੁਲਾਈ 2022 ਤੋਂ ਬਾਅਦ 3 ਲੱਖ 39 ਹਜ਼ਾਰ 218 ਲੋਕਾਂ ਨੂੰ ਵਿਜ਼ਟਰ ਵੀਜੇ ਦਿੱਤੇ ਗਏ।
31 ਜੁਲਾਈ 2022 ਤੋਂ ਬਅਦ 74,141 ਵਿਦਿਆਰਥੀ ਵੀਜ਼ੇ ਦਿੱਤੇ ਗਏ।
ਕਸੂਤਾ ਫਸਿਆ ਸਾਬਕਾ ਉੱਪ ਮੁੱਖ ਮੰਤਰੀ, Vigilance ਤੋਂ ਬਾਅਦ ਹੁਣ ED ਦੀ ਕਾਰਵਾਈ | D5 Channel Punjabi | O P Soni
2021 ਰੈਜੀਡੈਂਟ ਵੀਜ਼ੇ ਰਾਹੀਂ 205,923 ਤੋਂ ਵੱਧ ਲੋਕ ਹੋ ਚੁੱਕੇ ਹਨ ਪੱਕੇ
ਨਿਊਜ਼ੀਲੈਂਡ ਇਮੀਗ੍ਰੇਸ਼ਨ ਵਾਲਿਆਂ ਨੇ ‘2021 ਰੈਜ਼ੀਡੈਂਟ ਵੀਜ਼ਾ’ ਅਰਜ਼ੀਆਂ ਦਾ ਕਾਫੀ ਕੰਮ ਨਿਬੇੜ ਲਿਆ ਗਿਆ ਹੈ। 05 ਅਗਸਤ 2023 ਤੱਕ ਪ੍ਰਾਪਤ ਹੋਏ ਅੰਕੜੇ ਦਸਦੇ ਹਨ ਕਿ ਇਸ ਵੀਜ਼ਾ ਸ਼੍ਰੇਣੀ ਤਹਿਤ ਕੁੱਲ 106,472 ਅਰਜ਼ੀਆਂ (ਅੱਪਡੇਟਿਡ) ਪ੍ਰਾਪਤ ਹੋਈਆਂ ਹਨ। ਇਨ੍ਹਾਂ ਅਰਜ਼ੀਆਂ ਦੇ ਵਿਚ ਪੱਕੇ ਹੋਣ ਵਾਲਿਆਂ ਦੀ ਅੱਪਡੇਟ ਗਿਣਤੀ 217,723 ਬਣਦੀ ਹੈ। ਉਪਰੋਕਤ ਅਰਜ਼ੀਆਂ ਦੇ ਵਿਚੋਂ ਇਮੀਗ੍ਰੇਸ਼ਨ ਵਿਭਾਗ ਵਾਲਿਆਂ ਨੇ ਬਹੁਤਾ ਕੰਮ ਖਿਚਦਿਆਂ 101,437 ਅਰਜ਼ੀਆਂ ਦਾ ਨਿਬੇੜਾ ਕਰ ਦਿੱਤਾ ਹੈ ਅਤੇ 205,923 ਲੋਕਾਂ ਨੂੰ ਰੈਜ਼ੀਡੈਂਟ ਵੀਜ਼ਾ ਦੇ ਕੇ ਉਨ੍ਹਾਂ ਦਾ ਸੁਪਨਾ ਸਾਕਾਰ ਕਰ ਦਿੱਤਾ ਹੈ।
Gal Sachi Hai : ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, ਜੇ ਹੁਣ ਵੀ ਨਾ ਸੰਭਲੇ ਤਾਂ… | D5 Channel Punjabi
ਇਸ ਦੌਰਾਨ 466 ਅਰਜ਼ੀਆਂ ਅਯੋਗ ਵੀ ਪਾਈਆਂ ਗਈਆਂ ਹਨ।ਕਿੰਨੇ ਕੁ ਰਹਿ ਗਏ? ਲਗਪਗ 11,800 ਲੋਕਾਂ ਦੀ ਕਿਸਮਤ ਦਾ ਫੈਸਲਾ 4,569 ਬਚੀਆਂ ਅਰਜ਼ੀਆਂ ਦੇ ਵਿਚ ਲਪੇਟਿਆ ਪਿਆ ਹੈ, ਇਨ੍ਹਾਂ ਨੂੰ ‘ਅਪਰੂਵਲ’ ਵਾਲੀ ਈਮੇਲ ਆਉਣ ਦੀ ਹਮੇਸ਼ਾਂ ਬਿੜਕ ਬਣੀ ਰਹਿੰਦੀ ਹੈ, ਲਗਦਾ ਹੈ ਇਹ ਸਾਰਾ ਕਾਰਜ ਜੂਨ ਮਹੀਨੇ ਤੱਕ ਹੋ ਜਾਵੇਗਾ। ਪਹਿਲੇ ਗੇੜ ਦੀਆਂ ਅਰਜ਼ੀਆਂ 1 ਦਸੰਬਰ 2021 ਨੂੰ ਸ਼ੁਰੂ ਹੋਈਆਂ ਸਨ ਅਤੇ ਦੂਜੇ ਗੇੜ ਦੀਆਂ 1 ਮਾਰਚ 2022 ਨੂੰ ਸ਼ੁਰੂ ਹੋਈਆਂ ਸਨ ਤੇ 31 ਜੁਲਾਈ 2022 ਨੂੰ ਬੰਦ ਕਰ ਦਿੱਤੀਆਂ ਗਈਆਂ ਸਨ। ਪ੍ਰਤੀ ਅਰਜ਼ੀ ਫੀਸ 2160 ਡਾਲਰ ਰੱਖੀ ਗਈ ਸੀ।
ਨਸ਼ੇ ਦਾ ਵਿਰੋਧ ਕਰਨ ’ਤੇ ਹੋਈ ਮਾੜੀ, Faridkot Police ਨੇ ਵੀ ਨਹੀਂ ਲਗਾਇਆ ਜ਼ਿਆਦਾ ਸਮਾਂ | D5 Channel Punjabi
ਭਾਰਤੀਆਂ ਦੀ ਸੰਖਿਆ: ਇਸ ਵੀਜ਼ਾ ਸ਼੍ਰੇਣੀ ਅਧੀਨ 55,500 ਅਰਜ਼ੀਆਂ ਭਾਰਤੀਆਂ ਦੀਆਂ ਹਨ। ਆਸ ਹੈ ਕਿ 55,500 ਦੇ ਕਰੀਬ ਪੱਕੇ ਹੋ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.