NewsPunjab

ਨਵੀਂ ਵਿਆਹੀ ਵਹੁਟੀ ਘਰ ਦੇ ਸਾਰੇ ਗਹਿਣੇ ਅਤੇ ਨਕਦੀ ਲੈ ਕੇ ਹੋਈ ਰਫੂ ਚੱਕਰ

ਅੰਮ੍ਰਿਤਸਰ : ਘਰ ਵਿੱਚ ਪੁੱਤਰ ਦਾ ਵਿਆਹ ਬੜੇ ਚਾਅ ਨਾਲ ਕੀਤਾ ਪਰ ਪਰਿਵਾਰ ਨੂੰ ਝਟਕਾ ਉਦੋਂ ਲੱਗਾ ਜਦੋਂ ਘਰ ਦੀ ਸੱਜ ਵਿਆਹੀ ਨੂੰਹ ਹੀ ਪੂਰੇ ਘਰ ਨੂੰ ਲੁੱਟ ਕੇ ਲੈ ਗਈ। ਇਹ ਘਟਨਾ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਹੈ । ਮਿਲੀ ਜਾਣਕਾਰੀ ਮੁਤਾਬਿਕ ਭਾਟੀਆ ਪਰਿਵਾਰ ਨੇ ਆਪਣੇ ਦੁਬਈ ਵਿੱਚ ਰਹਿੰਦੇ ਪੁੱਤ ਦਾ ਵਿਆਹ ਪੀਜੀਆਈ ਹਸਪਤਾਲ ਵਿੱਚ ਡਾਕਟਰ ਲੱਗੀ ਅਨੀਸ਼ਾ ਰਾਜਪੂਤਾ ਨਾਂ ਦੀ ਇੱਕ ਕੁੜੀ ਨਾਲ ਕੀਤਾ। ਕੁਝ ਹੀ ਦਿਨਾਂ ਬਾਅਦ ਅਨੀਸ਼ਾ ਘਰ ਦੇ ਸਾਰੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ। ਉਸਦੀ ਬਹੁਤ ਖੋਜ ਕੀਤੀ ਉਹ ਨਹੀਂ ਮਿਲੀ। ਜਦੋਂ ਉਸ ਬਾਰੇ ਛਾਣਬੀਣ ਕੀਤੀ ਗਈ ਤਾਂ ਪਰਿਵਾਰ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਨੂੰਹ ਕੋਈ ਡਾਕਟਰ ਨਹੀਂ ਬਲਕਿ ਇੱਕ ਧੌਖੇਬਾਜ਼ 8 ਜਮਾਤ ਫੇਲ ਲੜਕੀ ਹੈ, ਜੋ ਕਿ ਕਸ਼ਮੀਰ ਦੀ ਰਹਿਣ ਵਾਲੀ ਹੈ ਅਤੇ ਪਹਿਲਾਂ ਵੀ ਇਸੇ ਤਰ੍ਹਾਂ ਹੀ ਕਈ ਘਰਾਂ ਨੂੰ ਲੁੱਟ ਚੁੱਕੀ ਹੈ।

Read Also ਨਵੀਂ ਨਵੇਲੀ ਦੁਲਹਨ ਦੀ ਜੁਦਾਈ ਨੇ ਲਈ ਪਤੀ ਦੀ ਜਾਨ

ਇਸ ਲੜਕੀ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਉਸਦੇ ਪਿਤਾ ਨੇ ਉਸਨੂੰ ਬੇਦਖਲ ਵੀ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਕੁਝ ਅੱਤਵਾਦੀ ਸਮਰਥਕਾਂ ਨਾਲ ਉਸਦੀਆਂ ਤਸਵੀਰਾਂ ਵੀ ਵੇਖਣ ਨੂੰ ਮਿਲੀਆਂ ਹਨ । ਪੀੜਤ ਪਰਿਵਾਰ ਨੇ ਇਸ ਮਾਮਲੇ ਲਈ ਸ਼ਾਦੀ ਡਾਟ ਕਾਮ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਸ਼ਾਦੀ ਡਾਟ ਕਾਮ ਉੱਤੇ ਹੀ ਅਨੀਸ਼ਾ ਦੀ ਪ੍ਰੋਫਾਈਲ ਲੱਗੀ ਹੋਈ ਦੇਖ ਕੇ ਪਰਿਵਾਰ ਨੇ ਉਸ ਨਾਲ ਵਿਆਹ ਲਈ ਰਜ਼ਾਮੰਦੀ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਇਸ ਕੰਪਨੀ ਬਿਨਾਂ ਉਸ ਲੜਕੀ ਬਾਰੇ ਪੜਤਾਲ ਕੀਤੇ ਹੀ ਉਸਦੀ ਜਾਣਕਾਰੀ ਆਪਣੀ ਵੈਬਸਾਈਟ ਉੱਤੇ ਪਾਈ ਸੀ ਜਿਸ ਕਾਰਨ ਪਰਿਵਾਰ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਲੜਕੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਸਦਮੇ ਵਿੱਚ ਡੁੱਬਿਆ ਹੋਇਆ ਹੈ, ਪਰ ਇਹ ਘਟਨਾ ਉਨ੍ਹਾਂ ਲੋਕਾਂ ਲਈ ਸਬਕ ਹੈ ਜੋ ਬਿਨਾਂ ਜਾਂਚ ਪੜਤਾਲ ਕੀਤੇ ਆਪਣੇ ਧੀਆਂ-ਪੁੱਤਰਾਂ ਦਾ ਵਿਆਹ ਕਿਸੇ ਅਣਜਾਣ ਵਿਅਕਤੀ ਨਾਲ ਕਰ ਦਿੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button