NewsBreaking NewsD5 specialIndia

ਦੱਖਣ ਪੱਛਮੀ ਮਾਨਸੂਨ ਨੇ ਮਹਾਰਾਸ਼ਟਰ ‘ਚ ਦਿੱਤੀ ਦਸਤਕ, ਤੱਟੀ ਇਲਾਕਿਆਂ ‘ਚ ਬਾਰਿਸ਼ ਸ਼ੁਰੂ

ਨਵੀਂ ਦਿੱਲੀ : ਦੱਖਣ ਪੱਛਮੀ ਮਾਨਸੂਨ ਵੀਰਵਾਰ ਨੂੰ ਮਹਾਰਾਸ਼ਟਰ ‘ਚ ਪਹੁੰਚ ਗਿਆ ਹੈ। ਮਾਨਸੂਨ ਦੇ ਆਉਣ ਨਾਲ ਹੀ ਰਾਜ ਦੇ ਤੱਟੀ ਇਲਾਕਿਆਂ ‘ਚ ਬਾਰਿਸ਼ ਸ਼ੁਰੂ ਹੋ ਗਈ। ਉਥੇ ਹੀ ਦੂਜੇ ਪਾਸੇ ਉੱਤਰ ਪੂਰਬ ਵਿੱਚ ਵੀ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਪ੍ਰੀ – ਮਾਨਸੂਨ ਦੀਆਂ ਗਤੀਵਿਧੀਆਂ ਦੇ ਕਾਰਨ ਦਿੱਲੀ,ਰਾਜਸਥਾਨ,ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ‘ਚ ਰੁਕ – ਰੁਕ ਕੇ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ 14 ਜੂਨ ਤੱਕ ਕਈ ਰਾਜਾਂ ‘ਚ ਮੌਸਮ ਕਰਵਟ ਲਵੇਗਾ ਅਤੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ‘ਚ ਹਨ੍ਹੇਰੀ – ਤੂਫਾਨ ਦੇ ਨਾਲ ਰੁਕ – ਰੁਕ ਕੇ ਹਲਕੀ ਬਾਰਿਸ਼ ਹੋ ਸਕਦੀ ਹੈ।

BIG BREAKING | ਬਾਦਲਾਂ ਨੂੰ ਇਕ ਹੋਰ ਝਟਕਾ | ਆਮ ਆਦਮੀ ਪਾਰਟੀ ‘ਚ Sidhu ਨਾਲ ਢੀਂਡਸਾ ਵੀ ਕਰੂ ਧਮਾਕਾ!

ਮੌਸਮ ਵਿਭਾਗ ਮੁਤਾਬਕ 15 ਜੂਨ ਤੱਕ ਗੁਜਰਾਤ, ਪੂਰੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਪੂਰੇ ਓਡੀਸ਼ਾ, ਝਾਰਖੰਡ ਅਤੇ ਬਿਹਾਰ ‘ਚ ਮਾਨਸੂਨ ਪਰਵੇਸ਼ ਕਰ ਸਕਦਾ ਹੈ। 25 ਜੂਨ ਤੱਕ ਪੂਰੇ ਉੱਤਰ ਪ੍ਰਦੇਸ਼, ਜੰਮੂ -ਕਸ਼ਮੀਰ, ਗੁਜਰਾਤ ਅਤੇ ਹਿਮਾਚਲ ‘ਚ ਮਾਨਸੂਨ ਦੇ ਛਾਅ ਜਾਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਜੂਨ ਦੇ ਆਖੀਰ ਤੱਕ ਰਾਜਸਥਾਨ, ਪੰਜਾਬ ਅਤੇ ਹਰਿਆਣਾ ‘ਚ ਮਾਨਸੂਨ ਪਰਵੇਸ਼ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button