NewsBreaking NewsD5 specialPunjab

ਦਿਮਾਗੀ ਤੌਰ ‘ਤੇ ਬਿਮਾਰ ਮੁੰਡੇ ਨੂੰ ਡਾਕਟਰ ਨੇ ਕੀਤਾ ਪੁਲਿਸ ਹਵਾਲੇ ! ਆਹ ਵੇਖੋ ਪੁਲਿਸ ਨੇ ਕੀ ਹਾਲ ਕੀਤਾ !

ਪਟਿਆਲਾ : ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ‘ਚ ਬੀਤੇ ਦਿਨੀਂ ਇਕ ਨੌਜਵਾਨ ਨੇ ਡਾਕਟਰ ‘ਤੇ ਹਮਲਾ ਕੀਤਾ ਸੀ।ਹਮਲਾ ਕਰਨ ਵਾਲਾ ਨੌਜਵਾਨ ਸਲਾਖਾਂ ਪਿੱਛੇ ਰਿਹਾ ਜੋ ਹੁਣ ਜ਼ਮਾਨਤ ‘ਤੇ ਹੈ। ਨੌਜਵਾਨ ਦੀ ਹਾਲਤ ਵੇਖ ਕੇ ਅੰਦਾਜ਼ਾ ਲੱਗ ਸਕਦਾ ਹੈ ਕਿ ਆਖ਼ਿਰਕਾਰ ਉਸ ਦਿਨ ਕੀ ਵਾਪਰਿਆ ਅਤੇ ਕਿਉਂ ਵਾਪਰਿਆ। ਸਾਡੇ ਪੱਤਰਕਾਰ ਨੇ ਜ਼ਮਾਨਤ ‘ਤੇ ਆਏ ਨੌਜਵਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ।

ਜਿਸ ‘ਤੇ ਪਰਿਵਾਰ ਨੇ ਉਸ ਦੀ ਹਾਲਤ ਲਈ ਡਾਕਟਰ ਨੂੰ ਜ਼ਿੰਮੇਵਾਰ ਦੱਸਿਆ। ਉਧਰ ਡਾਕਟਰ ‘ਤੇ ਵੀ ਸਵਾਲ ਉੱਠ ਰਹੇ ਹਨ ਇਕ ਅੰਗਰੇਜ਼ੀ ਅਖ਼ਬਾਰ ‘ਚ ਛਪੀ ਖ਼ਬਰ ਮੁਤਾਬਕ ਡਾਕਟਰ 15 ਮਿੰਟ ਦੀ ਟੀ ਬਰੇਕ ‘ਤੇ ਸੀ। ਕੀ ਡਾਕਟਰਾਂ ਨੂੰ ਟੀ ਬ੍ਰੇਕ ਦਾ ਸਮਾਂ ਮਿਲਦਾ ਹੈ ਜਾਂ ਮਰੀਜ਼ਾਂ ਨੂੰ ਵੇਖਦਿਆਂ ਟੀ ਬ੍ਰੇਕ ‘ਤੇ ਜਾਣਾ ਜਾਇਜ਼ ਹੈ। ਇਸ ਬਾਰੇ ਜਾਣਨ ਤੋਂ ਪਹਿਲਾਂ ਡਾਕਟਰ ਦੀ ਜ਼ੁਬਾਨੀ ਸੁਣੋ ਕਿ ਆਖ਼ਿਰਕਾਰ ਨੌਜਵਾਨ ਤੈਸ਼ ਵਿੱਚ ਕਿਉਂ ਆਇਆ।

ਦਿਮਾਗੀ ਤੌਰ ‘ਤੇ ਬਿਮਾਰ ਮੁੰਡੇ ਨੂੰ ਡਾਕਟਰ ਨੇ ਕੀਤਾ ਪੁਲਿਸ ਹਵਾਲੇ ! ਆਹ ਵੇਖੋ ਪੁਲਿਸ ਨੇ ਕੀ ਹਾਲ ਕੀਤਾ !

ਡਾਕਟਰ ਤੇ ਹਮਲਾ ਕਰਨ ਵਾਲਾ ਨੌਜਵਾਨ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਸੀ। ਜਿਸ ਦਾ ਪਹਿਲਾਂ ਤੋਂ ਇਲਾਜ ਚੱਲ ਰਿਹਾ ਹੈ। ਇਹ ਅਸੀਂ ਨਹੀਂ ਖ਼ੁਦ ਆਪ ਡਾਕਟਰ ਦਾ ਕਹਿਣਾ ਹੈ। ਇਸ ਲਈ ਸਵਾਲ ਉੱਠਣੇ ਲਾਜ਼ਮੀ ਨੇ ਕਿ ਡਾਕਟਰ ਨੇ ਮਰੀਜ਼ ਦੀ ਹਾਲਤ ਜਾਣੇ ਬਿਨਾਂ ਉਸ ਨੂੰ ਪੁਲਿਸ ਦੇ ਹਵਾਲੇ ਕਿਉਂ ਕੀਤਾ। ਨੌਜਵਾਨ ਦੇ ਪਿਤਾ ਨੇ ਵੀ ਡਾਕਟਰ ‘ਤੇ ਕਾਰਵਾਈ ਦੀ ਮੰਗ ਕੀਤੀ ਹੈ।

ਹੁਣ ਸਵਾਲ ਓਹੀ ਕਿ ਓਪੀਡੀ ‘ਚ ਮਰੀਜ਼ਾਂ ਨੂੰ ਵੇਖਦਿਆਂ ਟੀ ਬ੍ਰੇਕ ‘ਤੇ ਜਾਣਾ ਜਾਇਜ਼ ਹੈ ਜਾਂ ਨਹੀਂ। ਕੀ ਇਹ ਟੀ ਬ੍ਰੇਕ ਡਾਕਟਰਾਂ ਜਾਂ ਸਰਕਾਰੀ ਕਰਮਚਾਰੀਆਂ ਲਈ ਲਾਜ਼ਮੀ ਹੈ। ਇਸ ਬਾਰੇ ਡੀ 5 ਚੈਨਲ ਪੰਜਾਬੀ ਨੇ ਪੜਤਾਲ ਕੀਤੀ। ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਕੁਮਾਰ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਹਿਣਾ ਸੀ ਡਾਕਟਰ ਆਪਣੀ ਓਪੀਡੀ ‘ਚ ਮਰੀਜ਼ਾ ਨੂੰ ਚੈੱਕ ਕਰ ਰਹੇ ਸਨ ਤੇ ਨੰਬਰ ਦੇ ਮੁਤਾਬਿਕ ਸਭ ਦੀ ਜਾਂਚ ਕੀਤੀ ਜਾਵੇਗੀ।

ਵੱਡੀ ਖ਼ਬਰ | ਖ਼ਬਰਾਂ ਦਾ ਸਿਰਾ

ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਕਥਿਤ ਤੌਰ ‘ਤੇ ਸਰਕਾਰੀ ਡਾਕਟਰ ਆਪਣੀ ਪ੍ਰਾਈਵੇਟ ਕਲੀਨਿਕ ਚਲਾਉਂਦੇ ਨੇ ਤਾਂ ਕੋਈ ਟੀ ਬ੍ਰੇਕ ਜਾਂ ਲੰਚ ਬ੍ਰੇਕ ਵੀ ਨਹੀਂ ਹੁੰਦੀ। ਏਥੋਂ ਤੱਕ ਕਿ ਪ੍ਰਾਈਵੇਟ ਕਲੀਨਿਕ ‘ਚ ਆਪਣੀ ਜੇਬ ਖ਼ਾਤਰ ਰਾਤ ਨੂੰ ਵੀ ਉੱਠ ਕੇ ਮਰੀਜ਼ਾਂ ਨੂੰ ਚੈੱਕ ਕਰਨ ‘ਚ ਦਿਲਚਸਪੀ ਦਿਖਾਉਂਦੇ ਹਨ ਤਾਂ ਫੇਰ ਸਰਕਾਰੀ ਹਸਪਤਾਲਾਂ ‘ਚ ਡਾਕਟਰ ਗ਼ਰੀਬ ਮਰੀਜ਼ਾਂ ਲਈ ਅਜਿਹੇ ਨਿਯਮ ਕਿਉਂ ਬਣਾਉਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button