ਤ੍ਰਿਪੁਰਾ ਦੇ ਨਵੇਂ CM ਮਾਣਿਕ ਸਾਹਾ ਨੂੰ PM ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਣਿਕ ਸਾਹਾ ਨੂੰ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕਣ ’ਤੇ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਸਾਹਾ ਸੂਬੇ ਦੀ ਵਿਕਾਸ ਯਾਤਰਾ ਵਿਚ ਹੋਰ ਨਵੇਂ ਬਦਲੇ ਜੋੜਨਗੇ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕਣ ’ਤੇ ਡਾ. ਮਾਣਿਕ ਨੂੰ ਵਧਾਈ। ਉਨ੍ਹਾਂ ਦੇ ਲਾਭਦਾਇਕ ਕਾਰਜਕਾਲ ਲਈ ਸ਼ੁੱਭਕਾਮਨਾਵਾਂ। ਮੈਨੂੰ ਭਰੋਸਾ ਹੈ ਕਿ ਉਹ ਤ੍ਰਿਪੁਰਾ ਦੀ ਵਿਕਾਸ ਯਾਤਰਾ ’ਚ ਨਵੇਂ ਬਦਲ ਜੋੜਨਗੇ, ਜਿਸ ਦੀ ਸ਼ੁਰੂਆਤ ਸਾਲ 2018 ’ਚ ਹੋਈ ਸੀ।
ਰਾਜਾ ਵੜਿੰਗ ’ਤੇ ਜਾਖੜ ’ਚ ਖੜਕੀ! ਫਿਰ ਪਿਆ ਨਵਾਂ ਸਿਆਪਾ? ਹਾਈਕਮਾਨ ਹੋਈ ਪਰੇਸ਼ਾਨ
ਦੱਸ ਦੇਈਏ ਕਿ ਸਾਹਾ ਨੇ ਐਤਵਾਰ ਯਾਨੀ ਕਿ ਅੱਜ ਸਵੇਰੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਐੱਸ. ਐੱਨ. ਆਰੀਆ ਨੇ ਅਗਰਤਲਾ ਸਥਿਤ ਰਾਜਭਵਨ ’ਚ ਉਨ੍ਹਾਂ ਨੂੰ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ।
Congratulations to Shri @DrManikSaha2 on taking oath as Tripura’s CM. Best wishes to him for a fruitful tenure. I am confident he will add vigour to the development journey of Tripura which began in 2018.
— Narendra Modi (@narendramodi) May 15, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.