Breaking NewsD5 specialEntertainmentNews

ਤਾਪਸੀ – ਸੋਨਾਕਸ਼ੀ ਤੋਂ ਬਾਅਦ ਤੱਬੂ ਦਾ ਹੋਇਆ ਇੰਸਟਾਗ੍ਰਾਮ ਅਕਾਉਂਟ ਹੈਕ

ਮੁੰਬਈ : ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ‘ਤੇ ਹੈਕਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਤਾਪਸੀ ਪੰਨੂ, ਸੋਨਾਕਸ਼ੀ ਸਿਨਹਾ ਅਤੇ ਅਨੁਸ਼ਕਾ ਸ਼ਰਮਾ ਤੋਂ ਬਾਅਦ ਹੁਣ ਅਦਾਕਾਰ ਤੱਬੂ ਦਾ ਇੰਸਟਾਗ੍ਰਾਮ ਅਕਾਉਂਟ ਹੈਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਦੇ ਜ਼ਰੀਏ ਦਿੱਤੀ ਹੈ।

BREAKING-ਕਿਸਾਨੀ ਅੰਦੋਲਨ ਨਾਲ ਜੁੜੀ ਮਾੜੀ ਖ਼ਬਰ,ਵਾਪਰਿਆ ਭਾਣਾ

ਤੱਬੂ ਨੇ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਦਿਆਂ ਲਿਖਿਆ, “ਹੈਕ ਅਲਰਟ, ਮੇਰਾ ਅਕਾਉਂਟ ਹੈਕ ਹੋ ਗਿਆ ਹੈ। ਕਿਰਪਾ ਕਰਕੇ ਮੇਰੇ ਅਕਾਉਂਟ ਤੋਂ ਸ਼ੇਅਰ ਕੀਤੇ ਗਏ ਕਿਸੇ ਵੀ ਲਿੰਕ ‘ਤੇ ਕਲਿਕ ਨਾ ਕਰੋ”।

download

ਵਰਕਫ੍ਰੰਟ ਦੀ ਗੱਲ ਕਰੀਏ ਤਾਂ ਤੱਬੂ ਹਾਰਰ ਕਾਮੇਡੀ ਫਿਲਮ ‘ਭੂਲਾ ਭੁਲਈਆ 2’ ਨੂੰ ਲੈ ਕੇ ਚਰਚਾ ‘ਚ ਹਨ। ਅਨੀਸ ਬਾਜ਼ਮੀ ਦੇ ਨਿਰਦੇਸ਼ਤ ‘ਚ ਬਣ ਰਹੀ ਇਸ ਫਿਲਮ ‘ਚ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button