Breaking NewsD5 specialInternationalNewsTop News

ਡੌਂਕੀ ਲਾ ਅਮਰੀਕਾ ਪਹੁੰਚੇ 51 ਲੋਕਾਂ ਦੀ ਮੌਤ ਦਾ ਮਾਮਲਾ

ਅਮਰੀਕਾ : ਅਮਰੀਕਾ ਦੇ ਦੱਖਣੀ-ਪੱਛਮੀ ਟੈਕਸਾਸ ਦੇ ਸੈਨ ਐਂਟੋਨੀਓ ਵਿਚ ਇਕ ਟਰੈਕਟਰ-ਟ੍ਰੇਲਰ ਵਿਚ ਗਰਮੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵੱਧ ਕੇ 51 ਹੋ ਗਈ ਹੈ। ਮੈਕਸੀਕੋ ਅਤੇ ਮੱਧ ਅਮਰੀਕਾ ਵਿਚ ਰਹਿਣ ਵਾਲੇ ਪ੍ਰਵਾਸੀਆਂ ਦੇ ਪਰਿਵਾਰ ਲਗਾਤਾਰ ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਕਸੀਕੋ ਤੋਂ ਸਰਹੱਦ ਪਾਰ ਤਸਕਰੀ ਕਰਕੇ ਲਿਆਂਦੇ ਗਏ ਪ੍ਰਵਾਸੀਆਂ ਦੀ ਮੌਤ ਦੀ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਘਟਨਾ ਹੈ।

Moose Wala ਦਾ Manager ਆ ਰਿਹਾ Punjab? ਹੋਣਗੇ ਵੱਡੇ ਖੁਲਾਸੇ | D5 Channel Punjabi

ਸੈਨ ਐਂਟੋਨੀਓ ਦੇ ਮੇਅਰ ਰੌਨ ਨਿਰੇਨਬਰਗ ਨੇ ਕਿਹਾ, ”ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਘਟਨਾ ਹੈ। ਇਹ ਬਹੁਤ ਦੁੱਖ ਦੀ ਗੱਲ ਹੈ, ਇਸ ਨੂੰ ਰੋਕਿਆ ਜਾ ਸਕਦਾ ਸੀ।” ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਨੂੰ ”ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲੀ” ਘਟਨਾ ਦੱਸਿਆ ਹੈ। ਬਾਈਡੇਨ ਨੇ ਇਕ ਬਿਆਨ ‘ਚ ਕਿਹਾ, ‘ਆਪਣੇ ਫਾਇਦੇ ਲਈ ਕਮਜ਼ੋਰ ਲੋਕਾਂ ਦਾ ਸ਼ੋਸ਼ਣ ਕਰਨਾ ਸ਼ਰਮਨਾਕ ਹੈ, ਇਸ ਘਟਨਾ ਨਾਲ ਜੁੜੇ ਕਈ ਸਿਆਸੀ ਪਹਿਲੂ ਵੀ ਹਨ। ਮੇਰਾ ਪ੍ਰਸ਼ਾਸਨ ਮਨੁੱਖੀ ਤਸਕਰਾਂ ਨੂੰ ਉਨ੍ਹਾਂ ਲੋਕਾਂ ਦਾ ਫਾਇਦਾ ਉਠਾਉਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਜਾਰੀ ਰੱਖੇਗਾ, ਜੋ ਅਮਰੀਕਾ ਵਿੱਚ ਦਾਖ਼ਲ ਹੋਣਾ ਚਾਹੁੰਦੇ ਹਨ।’

Weather Update Today : ਮੌਮਸ ਵਿਭਾਗ ਦੀ ਚਿਤਾਵਨੀ | D5 Channel Punjabi

ਮੈਕਸੀਕੋ ਦੇ ਵਿਦੇਸ਼ ਮੰਤਰਾਲਾ ਵਿਚ ਉੱਤਰੀ ਅਮਰੀਕਾ ਵਿਭਾਗ ਦੇ ਮੁਖੀ ਰੌਬਰਟੋ ਵੇਲਾਸਕੋ ਅਲਵਾਰੇਜ਼ ਨੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ ਘੱਟੋ-ਘੱਟ 22 ਮੈਕਸੀਕੋ, 7 ਗੁਆਟੇਮਾਲਾ ਅਤੇ 2 ਹੋਂਡੂਰਸ ਦੇ ਰਹਿਣ ਵਾਲੇ ਸਨ। ਇਹ ਪਿਛਲੇ ਕੁਝ ਦਹਾਕਿਆਂ ਵਿੱਚ ਮੈਕਸੀਕੋ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿਚ ਮਾਰੇ ਗਏ ਹਜ਼ਾਰਾਂ ਲੋਕਾਂ ਦੀ ਘਟਨਾ ਵਿਚ ਇਹ ਸਭ ਤੋਂ ਘਾਤਕ ਹੈ। 2017 ਵਿੱਚ ਸੈਨ ਐਂਟੋਨੀਓ ਦੇ ਇਕ ਵਾਲਮਾਰਟ ਵਿੱਚ ਖੜੇ ਇੱਕ ਟਰੱਕ ਅੰਦਰ ਫਸਣ ਕਾਰਨ 10 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। 2003 ਵਿੱਚ, ਸੈਨ ਐਂਟੋਨੀਓ ਦੇ ਦੱਖਣ-ਪੂਰਬ ਵਿੱਚ ਇੱਕ ਟਰੱਕ ਵਿੱਚ 19 ਪ੍ਰਵਾਸੀ ਮਿਲੇ ਸਨ।

Moosewala ਮਾਮਲੇ ‘ਚ ਨਵਾਂ ਮੋੜ, Manager ਆਊ Punjab | D5 Channel Punjabi

ਟੈਕਸਾਸ ਦੇ ਪ੍ਰਤੀਨਿਧੀ ਹੈਨਰੀ ਕੁਏਲਰ ਨੇ ‘ਦਿ ਐਸੋਸੀਏਟਡ’ ਪ੍ਰੈਸ ਨੂੰ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ ਟਰੱਕ ਡਰਾਈਵਰ ਅਤੇ ਦੋ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟਰੈਕਟਰ-ਟ੍ਰੇਲਰ ਟੈਕਸਾਸ ਦੇ ਇੰਟਰਸਟੇਟ-35 ‘ਤੇ ਲਾਰੇਡੋ ਤੋਂ ਲੰਘਿਆ ਸੀ। ਉਨ੍ਹਾਂ ਨੂੰ ਉਦੋਂ ਇਸ ਵਿੱਚ ਪ੍ਰਵਾਸੀਆਂ ਦੀ ਮੌਜੂਦਗੀ ਬਾਰੇ ਪਤਾ ਨਹੀਂ ਸੀ। ਪੁਲਸ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਸੋਮਵਾਰ ਦੁਪਹਿਰ ਨੂੰ ਸੈਨ ਐਂਟੋਨੀਓ ਦੇ ਬਾਹਰਵਾਰ ਇੱਕ ਟਰੈਕਟਰ-ਟ੍ਰੇਲਰ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮਦਦ ਲਈ ਚੀਕਾਂ ਸੁਣ ਕੇ ਮੌਕੇ ‘ਤੇ ਮੌਜੂਦ ਨਗਰ ਨਿਗਮ ਦੇ ਕਰਮਚਾਰੀ ਨੂੰ ਸਥਿਤੀ ਦਾ ਅੰਦਾਜ਼ਾ ਹੋਇਆ ਸੀ। ਇਸ ਦੇ ਕਰੀਬ ਇਕ ਘੰਟੇ ਬਾਅਦ ਸੜਕ ‘ਤੇ ਲਾਸ਼ਾਂ ਦੇ ਢੇਰ ਲੱਗੇ ਗਏ ਸਨ। ਬੇਕਸਰ ਕਾਉਂਟੀ ਦੇ ਜੱਜ ਨੇਲਸਨ ਵੁਲਫ ਨੇ ਕਿਹਾ ਕਿ 46 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੰਜ ਹੋਰਾਂ ਦੀ ਹਸਪਤਾਲ ਵਿੱਚ ਮੌਤ ਹੋਈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਪੁਰਸ਼ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button