InternationalTop News

ਡੁਨੀਡਨ ’ਚ ਆਜ਼ਾਦੀ ਦਿਵਸ, ਭਾਰਤੀ ਰਾਸ਼ਟਰੀ ਗੀਤ ਗਾਇਆ ਅਤੇ ਲੱਗੇ ਜੈ ਹਿੰਦ ਦੇ ਨਾਅਰੇ-ਵੰਡੇ ਲੱਡੂ ਤੇ ਸਵਾਦੀ ਵਿਅੰਜਣ

ਬੱਚਿਆਂ ਨੇ ਝਾਂਸੀ ਦੀ ਰਾਣੀ, ਸ਼ਹੀਦ ਭਗਤ ਸਿੰਘ ਤੇ ਪੰਡਿਤ ਨਹਿਰੂ ਵਰਗੀ ਫੈਂਸੀ ਡ੍ਰੈਸ ਪਹਿਨੀ। ਗੋ ਬੱਸ ਤੋਂ ਸ. ਨਰਿੰਦਰ ਬੀਰ ਸਿੰਘ ਨੇ ਸੰਭਾਲੀ ਸਟੇਜ

ਔਕਲੈਂਡ ਹਰਜਿੰਦਰ ਸਿੰਘ ਬਸਿਆਲਾ) : ਭਾਰਤ ਅਤੇ ਪਾਕਿਸਤਾਨ ਆਪਣਾ 76ਵਾਂ ਆਜ਼ਾਦੀ ਦਿਵਸ ਜਿੱਥੇ ਆਪਣੇ ਮੁਲਕਾਂ ਦੇ ਵਿਚ ਮਨਾ ਰਹੇ ਹਨ ਉਥੇ ਇਨ੍ਹਾਂ ਮੁਲਕਾਂ ਨਾਲ ਸਬੰਧਿਤ ਲੋਕ ਜਿੱਥੇ ਵੀ ਹੋਣ ਉਥੇ ਆਜ਼ਾਦੀ ਦਾ ਦਿਹਾੜ ਮਨਾਉਂਦੇ ਹਨ। ਨਿਊਜ਼ੀਲੈਂਡ ਦਾ ਡੁਨੀਡਨ ਸ਼ਹਿਰ ਜਿਸ ਨੂੰ ਮਾਣ ਹੈ ਕਿ ਉਥੇ ਇਕ ਪੰਜਾਬੀ ਕੁੜੀ  (ਸ੍ਰੀਮਤੀ ਸੁਖਵਿੰਦਰ ਕੌਰ ਗਿੱਲ (ਸੁੱਖੀ ਟਰਨਰ) 1995 ਤੋਂ 2004 ਤੱਕ ਮੇਅਰ ਰਹੀ ਹੈ। ਬੀਤੇ ਕੱਲ੍ਹ ਡੁਨੀਡਨ ਇੰਡੀਅਨ ਕਮਿਊਨਟੀ ਅਰਸਨ ਟ੍ਰਸਟ ਤੇ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ। ਮੰਚ ਦਾ ਸੰਚਾਲਨ ਨਰਿੰਦਰਵੀਰ ਸਿੰਘ (ਐਨ.ਵੀ ਸਿੰਘ) ਪੇਸ਼ਕਾਰ ਰੇਡੀਓ ਸਪਾਈਸ ਵਲੋਂ ਕੀਤਾ ਗਿਆ।

CM Mann ਨੇ ਵੱਖਰੇ ਅੰਦਾਜ਼ ‘ਚ ਖੜਕਾਏ ਵਿਰੋਧੀ, Badal ਤੋਂ ਲੈਕੇ Captain ਘੇਰ ਲਏ ਸਾਰੇ | D5 Channel Punjabi

ਉਨ੍ਹਾਂ ਆਜ਼ਾਦੀ ਦਿਵਸ ਦੀ ਮਹਾਨਤਾ ਬਾਰੇ ਗੱਲ ਕੀਤੀ ਅਤੇ ਇਹ ਵੀ ਕਿਹਾ ਕਿ 15 ਅਗਸਤ 1947 ਨੂੰ ਬ੍ਰਿਟਿਸ਼ ਰਾਜ ਦੇ ਕਾਲੇ ਦੌਰ ਦਾ ਅੰਤ ਹੋਇਆ ਜਿਸ ਕਰਕੇ ਹਰ ਸਾਲ ਆਜ਼ਾਦੀ ਦਿਵਸ ਦੇ ਜਸ਼ਨ ਤਿਉਹਾਰ ਦੇ ਰੂਪ ’ਚ ਦੇਸ਼ ਤੇ ਵਿਦੇਸ਼ ਮਨਾਏ ਜਾਂਦੇ ਹਨ। ਝੰਡਾ ਲਹਿਰਾਣ ਦੀ ਰਸਮ ਸ. ਹਰਜੀਤ ਸਿੰਘ ਮਾਂਗੋ ਵਲੋਂ ਕੀਤੀ ਗਈ। ਪ੍ਰਿਯੰਕਾ ਅਤੇ ਉਸਦੇ ਗਰੁੱਪ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ।  ਹਾਲ ’ਚ ਜੈ ਹਿੰਦ ਜੈ ਭਾਰਤ ਦੇ ਨਾਅਰੇ ਵੀ ਲਾਏ ਗਏ। ਹਰਜੀਤ ਸਿੰਘ ਮਾਗੋਂ, ਸਾਂਸਦ ਮਾਈਕਲ ਵੂਡਹਾਊਸ, ਲੇਬਰ ਪਾਰਟੀ ਸਾਂਸਦ ਇੰਗਰਿਡ ਲੀਅਰੀ, ਲੀਨਾ ਲੈਸਟਰ ਏਥਨਿਕ ਕਮਿਊਨਿਟੀਜ਼ ਮੰਤਰਾਲੇ ਤੋਂ,  ਕਾਰਥਿਕਾ  ਲਕਸਮਾਨਨ ਤੇ ਰੂਪਿੰਦਰ ਕੌਰ ਨਾਭਾ ਵਲੋਂ ਜੋਤ ਜਗਾ ਕੇ ਸਮਾਗਮ ਦਾ ਰਸਮੀ ਆਗਾਜ਼ ਕੀਤਾ ਗਿਆ ਤੇ ਸਮਾਗਮ ਚ ਆਏ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ।  ਇਸ ਮੌਕੇ ਸ. ਹਰਜੀਤ ਸਿੰਘ ਮਾਗੋਂ ਦੀ ਡੁਨੀਡਨ ਕਮਿਊਨਟੀ ਲਈ ਕੀਤੀ ਗਈ ਸੇਵਾ ਲਈ ਸ਼ਾਲ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।

Himachal ‘ਚ ਖਿਸਕਿਆ ਪਹਾੜ, ਹੇਠਾਂ ਦੱਬੇ ਲੋਕ, ਘਰ ਰੁੜੇ, Ghaggar ‘ਚ ਆਇਆ ਪਾਣੀ | D5 Channel Punjabi

ਇਸ ਦੇ ਨਾਲ ਹੀ ਸਵਰੂਪਾ ਹੋਰਾਂ ਦਾ ਵੀ ਲਗਤਾਰ 13 ਸਾਲਾਂ ਲਈ ਆਪਣਾ ਜੀਵਨ ‘ਡਾਂਸ ਤੇ ਰਿਸਰਚ’ ਨੂੰ ਸਮਰਪਿਤ ਕਰਨ ਲਈ ਸਾਮਾਨ ਕੀਤਾ। ਵਿਨੁਥਾ ਸ੍ਰੀਕੰਥ ਵਲੋਂ ਪ੍ਰਸ਼ਨ ਉਤਰ ਮੁਕਾਬਲੇ ਤੇ ਸਪਾਂਸਰਜ਼ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਨੂੰ ਅਰਸਨ ਟ੍ਰਸਟ, ਗੋ ਬੱਸ ਟਰਾਂਸਪੋਰਟ (ਪ੍ਰੀਮੀਅਮ ਸਪਾਂਸਰ)  ਫੈਰੀ ਭਾਰਤੀ ਵਿਅੰਜਣ,  ਭਾਰਤੀ ਸਫਾਰਤਖਾਨਾ, ਵਾਇਲਨ ਸਕੂਲ, ਪੀਟਰ ਕੇਸ਼ਾ ਸੰਗੀਤਕ ਗਰੁੱਪ ਤੇ ਡੋਸਾ ਗਰੁੱਪ ਲਈ ਧੰਨਵਾਦ ਕੀਤਾ ਗਿਆ। ਬਾਅਦ ਚ ਦੇਸ਼ ਭਗਤੀ ਦੇ ਗੀਤ ਤੇ ਨਾਤਯਾਲੋਕ ਡਾਂਸ ਗਰੁੱਪ ਦੇ ਬੱਚਿਆਂ ਵਲੋਂ ਬਹੂਤ ਹੀ ਸੋਹਣਾ ਨਾਚ, ਵਿਵਧ ਗਰੁੱਪ ਵਲੋਂ ਵੀ ਨਾਚ ਪੇਸ਼ ਕੀਤਾ ਗਿਆ. ਇਸ ਮੌਕੇ ਤੇ ਛੋਟੇ ਬੱਚਿਆਂ ਵਲੋਂ ਫੈਂਸੀ ਡ੍ਰੈਸ ਵਿੱਚ ਭਾਗ ਲਿਆ ਗਿਆ, ਜਿਸ ਵਿੱਚ ਝਾਂਸੀ ਵਾਲੀ ਰਾਣੀ,  ਸਰੋਜਨੀ ਨਾਇਡੂ,  ਸ਼ਹੀਦ ਸ. ਭਗਤ ਸਿੰਘ, ਪੰਡਿਤ ਜਵਾਹਰ ਲਾਲ ਨਹਿਰੂ ਦੇ ਰੂਪ ਧਾਰਨ ਕਰਕੇ ਦਰਸ਼ਕਾਂ ਦੀ ਵਾਹ ਵਾਹ ਖਾਟੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button