ਟਰੰਪ ਨੇ ਬਾਈਡਨ ਦੀਆਂ ਨੀਤੀਆਂ ਦੀ ਕੀਤੀ ਆਲੋਚਨਾ
ਵਾਸਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ਓਰਲੈਂਡੋ ‘ਚ ਕੰਜ਼ਰਵੇਟਿਵ ਪੌਲੀਟੀਕਲ ਐਕਸ਼ਨ ਕਾਨਫਰੰਸ 2021 ‘ਚ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ। ਟਰੰਪ ਨੇ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਪਹਿਲੀ ਵਾਰ ਕਿਸੇ ਵੱਡੀ ਸਰਵਜਨਿਕ ਸਭਾ ‘ਚ ਸ਼ਾਮਿਲ ਹੁੰਦੇ ਹੋਏ ਐਤਵਾਰ ਨੂੰ ਕਿਹਾ, ਆਧੁਨਿਕ ਇਤਿਹਾਸ ਦੇ ਕਿਸੇ ਵੀ ਰਾਸ਼ਟਰਪਤੀ ਦੇ ਪਹਿਲੇ ਮਹੀਨੇ ਦੇ ਕਾਰਜਕਾਲ ਦੀ ਤੁਲਨਾ ‘ਚ ਜੋ ਬਾਈਡਨ ਸਭ ਤੋਂ ਵਿਨਾਸ਼ਕਾਰੀ ਹਨ।
ਨੌਦੀਪ ਕੌਰ ਨੇ ਕੀਤੇ ਹੋਰ ਵੱਡੇ ਖੁਲਾਸੇ! ਰੂਹ ਕੰਬਾ ਦੇਣਗੀਆਂ ਬਹਾਦਰ ਕੁੜੀ ਦੀਆਂ ਗੱਲਾਂ!
ਉਹਨਾਂਨੇ ਵਿਸ਼ੇਸ਼ ਤੌਰ ‘ਤੇ ਅਮਰੀਕਾ ਵਿਚ ਉਭਰਦੇ ਸਰਹੱਦੀ ਸੰਕਟ ਵੱਲ ਇਸ਼ਾਰਾ ਕਰਦੇ ਹੋਏ ਬਾਈਡੇਨ ਦੀ ਇਮੀਗ੍ਰੇਸ਼ਨ ਨੀਤੀ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਅਮਰੀਕਾ ਦੀ ਪ੍ਰਮੁੱਖ ਕਦਰਾਂ ਕੀਮਤਾਂ ਦੇ ਨਾਲ ਵਿਸ਼ਵਾਤਘਾਤ ਕਰਾਰ ਦਿੱਤਾ। ਉਹਨਾਂ ਨੇ ਕਿਹਾ,”ਪਹਿਲਾਂ ਹੀ ਬਾਈਡੇਨ ਪ੍ਰਸ਼ਾਸਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਨੌਕਰੀ-ਵਿਰੋਧੀ, ਪਰਿਵਾਰ-ਵਿਰੋਧੀ, ਸਰਹੱਦਾਂ-ਵਿਰੋਧੀ, ਊਰਜਾ-ਵਿਰੋਧੀ, ਬੀਬੀਆਂ-ਵਿਰੋਧੀ ਅਤੇ ਵਿਗਿਆਨ-ਵਿਰੋਧੀ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.