Breaking NewsD5 specialIndiaNewsTop News

ਟਰੈਕਟਰਾਂ ਦੀ ਵੱਧਦੀ ਵਿਕਰੀ ਨੂੰ ਦਿੱਲੀ ਪੁਲਿਸ ਨੇ ਦੱਸਿਆ ਸਾਜਿਸ਼, ਲਾਲ ਕਿਲ੍ਹੇ ‘ਤੇ ਕਬਜ਼ੇ ਲਈ ਪ੍ਰਦਰਸ਼ਨਕਾਰੀਆਂ ਨੇ ਕੀਤੀ ਸੀ ਖ੍ਰੀਦਦਾਰੀ ?

ਨਵੀਂ ਦਿੱਲੀ : ਇਸ ਸਾਲ ਗਣਤੰਤਰ ਦਿਵਸ ‘ਤੇ ਰਾਜਧਾਨੀ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਕੁਝ ਕਿਸਾਨਾਂ ਨੇ ਹਿੰਸਾ ਕੀਤੀ ਸੀ, ਜਿਸਨੂੰ ਲੈ ਕੇ ਦਿੱਲੀ ਪੁਲਿਸ ਦਾ ਇਲਜ਼ਾਮ ਹੈ ਕਿ ਇਹ ਯੋਜਨਾਬੰਦੀ ਸੀ। ਦਿੱਲੀ ਪੁਲਿਸ ਨੇ ਆਪਣੇ ਆਰੋਪਾਂ ਨੂੰ ਸਾਬਤ ਕਰਨ ਲਈ ਨਵੰਬਰ 2020 ਅਤੇ ਜਨਵਰੀ 2021 ਦੇ ਵਿੱਚ ਪੰਜਾਬ ਅਤੇ ਹਰਿਆਣਾ ‘ਚ ਟਰੈਕਟਰਾਂ ਦੀ ਵਿਕਰੀ ‘ਚ ਉਛਾਲ ਦੀ ਦਲੀਲ਼ ਦਿੱਤੀ ਹੈ। ਦਿੱਲੀ ਪੁਲਿਸ ਦੀ ਚਾਰਜਸ਼ੀਟ ਮੁਤਾਬਕ ਟਰੈਕਟਰਾਂ ਦੀ ਵਿਕਰੀ ‘ਚ ਤੇਜ਼ ਉਛਾਲ ਸੋਚੀ – ਸਮਝੀ ਸਾਜਿਸ਼ ਦਾ ਹਿੱਸਾ ਸੀ ਅਤੇ ਇਸਦਾ ਇੱਕਮਾਤਰ ਟੀਚਾ ਇਨ੍ਹਾਂ ਟਰੈਕਟਰਾਂ ਨੂੰ ਦਿੱਲੀ ‘ਚ ਵਿਰੋਧ ਪ੍ਰਦਰਸ਼ਨਾਂ ਲਈ ਲੈ ਕੇ ਜਾਣਾ ਸੀ।

ਬੀਜੇਪੀ ਪਾਰਟੀ ‘ਚ ਸ਼ਾਮਲ ਹੋਇਆ ਸਰਪੰਚ, ਫੇਰ ਪੂਰਾ ਪਿੰਡ ਇਕੱਠਾ ਪਹੁੰਚਿਆ ਘਰ, ਕਰਤਾ ਓਹੀ ਹਾਲ

ਨਵੰਬਰ 2020 ਤੋਂ ਜਨਵਰੀ 2021 ਦੇ ਵਿੱਚ ਵਿਕਰੀ ਦਾ ਹਵਾਲਾ
ਚਾਰਜਸ਼ੀਟ ਮੁਤਾਬਕ ਪੰਜਾਬ ‘ਚ ਨਵੰਬਰ 2020 – ਜਨਵਰੀ 2021 ਦੇ ਵਿੱਚ ਟਰੈਕਟਰਾਂ ਦੀ ਵਿਕਰੀ ‘ਚ ਜ਼ਬਰਦਸਤ ਉਛਾਲ ਰਿਹਾ। ਦਸੰਬਰ 2020 ‘ਚ ਟਰੈਕਟਰਾਂ ਦੀ ਵਿਕਰੀ ‘ਚ 94.30 ਫੀਸਦੀ ਦਾ ਉਛਾਲ ਰਿਹਾ। ਦਸੰਬਰ 2020 ‘ਚ 1535 ਟਰੈਕਟਰਾਂ ਦੀ ਵਿਕਰੀ ਹੋਈ ਜਦੋਂ ਕਿ ਇੱਕ ਸਾਲ ਪਹਿਲਾਂ ਦਸੰਬਰ 2019 ‘ਚ 790 ਟਰੈਕਟਰਾਂ ਦੀ ਵਿਕਰੀ ਹੋਈ ਸੀ। ਇਸ ਪ੍ਰਕਾਰ ਜਨਵਰੀ 2021 ‘ਚ ਇੱਕ ਸਾਲ ਪਹਿਲਾਂ 1534 ਟਰੈਕਟਰਾਂ ਦੀ ਤੁਲਣਾ ‘ਚ 85.13 ਫੀਸਦੀ ਜਿਆਦਾ 2840 ਟਰੈਕਟਰਾਂ ਦੀ ਵਿਕਰੀ ਹੋਈ। ਪੰਜਾਬ ‘ਚ ਨਵੰਬਰ 2019 ‘ਚ 1330 ਟਰੈਕਟਰਾਂ ਦੀ ਵਿਕਰੀ ਹੋਈ ਸੀ ਜਦੋਂ ਕਿ ਪਿਛਲੇ ਸਾਲ ਇਸਦੀ ਵਿਕਰੀ 43.53 ਫੀਸਦੀ ਵਧਕੇ 1909 ਟਰੈਕਟਰ ਹੋ ਗਈ।

Khabran Da Sira🔴LIVE : Captain ਦਾ ਵੱਡਾ ਐਲਾਨ! ਕਿਸਾਨੀ ਅੰਦੋਲਨ ਕਰਕੇ ਚਾਰ ਰਾਜਾਂ ਨੂੰ ਹੋਇਆ ਨੋਟਿਸ ਜਾਰੀ

ਹਰਿਆਣਾ ‘ਚ ਨਵੰਬਰ 2020 ‘ਚ ਇਸਦੀ ਵਿਕਰੀ 31.81 ਫੀਸਦੀ ਵਧਕੇ 3174 ਟਰੈਕਟਰ, ਦਸੰਬਰ 2020 ‘ਚ 50.32 ਫੀਸਦੀ ਵਧਕੇ 2312 ਟਰੈਕਟਰ ਅਤੇ ਜਨਵਰੀ 2020 ‘ਚ ਇੱਕ ਸਾਲ ਪਹਿਲਾਂ ਦੀ ਤੁਲਣਾ ‘ਚ 48 ਫੀਸਦੀ ਵਧਕੇ 3900 ਟਰੈਕਟਰ ਹੋ ਗਈ।

Capture 3

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button