ਜੇਲ੍ਹ ‘ਚ ਬੰਦ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਮੁਲਾਕਾਤਾ ਦਾ ਦੋਰ ਤੇਜ਼ , ਇਹ ਵਡੇ ਲੀਡਰ ਪਹੁੰਚੇ ਮਿਲਣ
ਪਟਿਆਲਾ : ਜੇਲ੍ਹ ‘ਚ ਬੰਦ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਹੀ ਸਿਆਸੀ ਲੀਡਰਾਂ ਵੱਲੋਂ ਮੁਲਾਕਾਤਾ ਦਾ ਦੋਰ ਤੇਜ਼ ਹੋ ਗਿਆ ਹੈ। ਅੱਜ ਸਿੱਧੂ ਨੂੰ ਜੇਲ੍ਹ ‘ਚ ਮਿਲਣ ਲਈ ਕਈ ਕਾਂਗਰਸ ਲੀਡਰ ਪਹੁੰਚੇ। ਸੁਰਜੀਤ ਧਿਮਾਨ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਗਈ। ਉਥੇ ਹੀ ਰਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲ ਸਿੱਧੂ ਅਤੇ ਸਾਬਕਾ ਵਿਧਾਇਕ ਨੱਥੂ ਰਾਮ ਵੀ ਇਸ ਮੁਲਾਕਾਤ ਦੌਰਾਨ ਮੋਜੂਦ ਰਹੇ। ਪਟਿਆਲਾ ਜੇਲ੍ਹ ਦੇ ਵਿਚ ਲਗਭਗ 45 ਮਿੰਟ ਤੱਕ ਇਹ ਮੁਲਾਕਾਤ ਹੋਈ। ਹੁਣ ਸਿੱਧੂ ਦੀ ਰਿਹਾਈ ਦੇ ਵਿਚਾਲੇ ਮੁਲਾਕਾਤਾ ਦਾ ਦੋਰ ਤੇਜ਼ ਹੋ ਗਿਆ ਹੈ। 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਰਿਹਾ ਹੋ ਸਕਦੇ ਹਨ।
Zira ’ਚ ਇਕ ਵਿਅਕਤੀ ਦੀ ਮੌਤ, ਗੰਦੇ ਪਾਣੀ ਦਾ ਗਰਮਾਇਆ ਮੁੱਦਾ, ਮਾਹੌਲ ਹੋਇਆ ਗਰਮ | D5 Channel Punjabi
ਪੰਜਾਬ ਦੇ 51 ਕੈਦੀਆਂ ਦੀ ਸੂਚੀ ‘ਚ ਸਿੱਧੂ ਦਾ ਨਾਂ ਸ਼ਾਮਲ ਹੈ, ਜੋ ਗਣਤੰਤਰ ਦਿਵਸ ‘ਤੇ ਮੁਆਫੀ ਲਈ ਯੋਗ ਮੰਨੇ ਜਾਂਦੇ ਹਨ। ਦਰਅਸਲ, ਸੂਬਾ ਸਰਕਾਰ ਦੀਆਂ ਜੇਲ੍ਹ ਨੀਤੀਆਂ ਤੋਂ ਇਲਾਵਾ ਕੇਂਦਰ ਦੀ ਵੀ ਆਪਣੀ ਨੀਤੀ ਹੈ ਜਿਸ ਤਹਿਤ 15 ਅਗਸਤ ਅਤੇ 26 ਜਨਵਰੀ ਨੂੰ ਕੈਦੀਆਂ ਨੂੰ ਰਿਹਾਅ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਰੋਡ ਰੇਜ ਮਾਮਲੇ ‘ਚ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਹੋਈ ਸੀ। ਹਾਲਾਂਕਿ ਸਿੱਧੂ ਪਹਿਲਾਂ ਹੀ 8 ਮਹੀਨੇ ਜੇਲ੍ਹ ਕੱਟ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਜਦੋਂ ਸਿੱਧੂ ਜੇਲ੍ਹ ‘ਚੋ ਬਾਹਰ ਆਉਣਗੇ ਤਾਂ ਕਾਂਗਰਸ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਕਿਹੜੀ ਵੱਡੀ ਜ਼ਿੰਮੇਵਾਰੀ ਸੌਪੀਂ ਜਾਂਦੀ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.