PunjabTop News

ਜੇਕਰ ਤੁਸੀ ਕਰਨ ਜਾ ਰਹੇ ਹੋ ਬੱਸ ਦਾ ਸਫ਼ਰ ਤਾਂ ਪੜ੍ਹ ਲਵੋ ਇਹ ਖ਼ਬਰ, ਨਹੀਂ ਤਾਂ ਹੋ ਸਕਦੀ ਹੈ ਪ੍ਰੇਸ਼ਾਨੀ

ਜੰਲਧਰ: ਅੱਜ ਪੰਜਾਬ ਵਿਚ ਬੱਸ ‘ਚ ਸਫ਼ਰ ਰਨ ਵਾਲੀਆ ਨੂੰ ਕੁਝ ਪ੍ਰੇਸ਼ਾਨੀ ਆ ਸਕਦੀ ਹੈ। ਦਰਅਸਲ ਪੀਆਰਟੀਸੀ-ਪਨਬੱਸ ਦੇ ਮੂਲਾਜ਼ਮਾ ਨੇ ਇਕ ਵਾਰ ਫਿਰ ਤੋਂ ਚੱਕਾ ਜਾਮ ਕਰ ਦਿੱਤਾ ਹੈ। ਇਸ ਚੱਕਾ ਜਾਮ ਦੀ ਜਾਣਕਾਰੀ ਖੁਦ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਡਿਪੂ ਹੈੱਡ ਜਤਿੰਦਰ ਸਿੰਘ ਨੇ ਦਿੱਤੀ।

ਮਾਸਟਰ ਸਲੀਮ ‘ਤੇ ਕਾਰਵਾਈ, ਅਦਾਲਤ ਦਾ ਝਟਕਾ, ਵਧੀਆਂ ਮੁਸ਼ਕਲਾਂ! D5 Channel Punjabi

ਉਨ੍ਹਾਂ ਕਿਹਾ ਕਿ ਜਦੋਂ ਮੁਲਾਜ਼ਮਾਂ ਨੇ ਪਿਛਲੇ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਅਤੇ ਮੁੱਖ ਮੰਤਰੀ ਪੰਜਾਬ ਨੂੰ ਸਵਾਲ-ਜਵਾਬ ਕਰਨ ਲਈ ਕਿਹਾ ਤਾਂ ਪਟਿਆਲਾ ਪ੍ਰਸ਼ਾਸਨ ਨੇ 25 ਅਗਸਤ ਲਈ ਮੀਟਿੰਗ ਤੈਅ ਕੀਤੀ ਸੀ। ਇਸ ਤੋਂ ਬਾਅਦ 14 ਸਤੰਬਰ ਨੂੰ ਮੀਟਿੰਗ ਹੋਣੀ ਸੀ, ਹੁਣ ਤੀਜੀ ਵਾਰ ਮੀਟਿੰਗ 29 ਸਤੰਬਰ ਤੈਅ ਕੀਤੀ ਗਈ ਹੈ। ਲਗਾਤਾਰ ਤਰੀਕਾਂ ਬਦਲਣ ਕਰਕੇ ਮੂਲਾਜ਼ਮ ਸਰਕਾਰ ਤੋਂ ਨਾਰਜ਼ ਹਨ। ਜਿਸ ਕਾਰਨ ਉਨ੍ਹਾਂ ਅੱਜ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button