ਮੁੰਬਈ : ਪੰਜਾਬ ਦੀ ਚੰਡੀਗੜ੍ਹ ਯੂਨੀਵਰਸਿਟੀ (CU) ਵਿੱਚ ਕੁੜੀਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ ਹੋਣ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਹੈ ਅਤੇ ਹੁਣ IIT Bombay ਵਿੱਚ ਵੀ ਅਜਿਹਾ ਹੀ ਇੱਕ ਕਾਰਨਾਮਾ ਸਾਹਮਣੇ ਆਇਆ ਹੈ। ਇੱਥੇ ਇੱਕ ਕੰਟੀਨ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਇਹ ਵਿਅਕਤੀ ਹੋਸਟਲ ‘ਚ ਲੜਕੀਆਂ ਦੇ ਬਾਥਰੂਮ ‘ਚ ਝਾਤੀਆਂ ਮਾਰਦਾ ਸੀ।
Raju Srivastav ਦਾ ਹੋਇਆ ਦੇਹਾਂਤ, Comedy ਜਗਤ ਨੂੰ ਵੱਡਾ ਘਾਟਾ | D5 Channel Punjabi
ਨਿਊਜ਼ ਏਜੰਸੀ ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਂ 21 ਸਾਲਾ ਪਿੰਟੂ ਗਰਿਆ ਹੈ। ਉਹ ਐਤਵਾਰ ਰਾਤ ਕਥਿਤ ਤੌਰ ‘ਤੇ ਪਾਈਪ ‘ਤੇ ਚੜ੍ਹ ਕੇ ਲੜਕੀਆਂ ਦੇ ਟਾਇਲਟ ‘ਚ ਝਾਕ ਰਿਹਾ ਸੀ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਉਸ ਨੇ ਕੁੜੀਆਂ ਦੀ ਵੀਡੀਓ ਤਾਂ ਨਹੀਂ ਬਣਾਈ। ਅਧਿਕਾਰੀਆਂ ਮੁਤਾਬਕ ਤਸੱਲੀ ਵਾਲੀ ਗੱਲ ਇਹ ਹੈ ਕਿ ਅਜੇ ਤਕ ਮੁਲਜ਼ਮ ਦੇ ਮੋਬਾਈਲ ਤੋਂ ਕੋਈ ਇਤਰਾਜ਼ਯੋਗ ਫੋਟੋ ਜਾਂ ਵੀਡੀਓ ਨਹੀਂ ਮਿਲੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.