NewsBreaking NewsD5 specialInternational

ਗੁੱਡੀ ਬਣਨ ਲਈ ਕੁੜੀ ਨੇ ਆਹ ਕੀ ਕਰ ਲਿਆ, ਕਹਿੰਦੀ ‘ਮੈਂ ਬਣਾਉਂਗੀ ਵਿਸ਼ਵ ਰਿਕਾਰਡ’

ਸੋਫੀਆ : ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬੇਸ਼ੱਕ ਤੁਹਾਡਾ ਸ਼ੌਂਕ ਕਿਸੇ ਨੂੰ ਪਸੰਦ ਆਵੇ ਜਾਂ ਨਾ ਆਵੇ ਫਿਰ ਵੀ ਲੋਕ ਲੋਕਾਂ ਦੀ ਪਰਵਾਹ ਨਹੀਂ ਕਰਦੇ। ਅਜਿਹਾ ਹੀ ਦੇਖਣ ਨੂੰ ਮਿਲਿਆ ਬੁਲਗੇਰੀਆ ਦੀ ਰਹਿਣ ਵਾਲੀ ਔਰਤ ਦੇ ਨਾਲ। ਜਿਸਦੇ ਸ਼ੌਂਕ ਨੂੰ ਕੁਝ ਲੋਕ ਪਸੰਦ ਕਰ ਰਹੇ ਹਨ ਤੇ ਕੁਝ ਬੁਰੇ ਕੁੰਮੈਂਟ ਵੀ ਕਰ ਰਹੇ ਹਨ। ਦੱਸ ਦਈਏ ਬੁਲਗੇਰੀਆਂ ਦੀ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸਨੇ ਬਾਰਬੀ ਡੌਲ ਬਣਨ ਦੀ ਇੱਛਾ ਵਿਚ ਆਪਣੇ ਬੁੱਲ੍ਹਾਂ ਦਾ ਆਕਾਰ 4 ਗੁਣਾ ਵਧਾ ਲਿਆ।

ਗੁੱਡੀ ਬਣਨ ਲਈ ਕੁੜੀ ਨੇ ਆਹ ਕੀ ਕਰ ਲਿਆ, ਕਹਿੰਦੀ ‘ਮੈਂ ਬਣਾਉਂਗੀ ਵਿਸ਼ਵ ਰਿਕਾਰਡ’

ਬੁਲਗਾਰੀਆ ਦੀ ਐਂਡਰੀਆ ਇਵਾਨੋਵਾ ਨੇ ਇਸ ਲਈ 17 ਐਸਿਡ ਲਿਪ ਟੀਕੇ ਲਗਵਾਏ ਭਾਵੇਂ ਕਿ ਉਹ ਹਾਲੇ ਵੀ ਆਪਣੇ ਬੁੱਲ੍ਹ ਹੋਰ ਵੱਡੇ ਕਰਨਾ ਚਾਹੁੰਦੀ ਹੈ। 22 ਸਾਲਾ ਐਂਡਰੀਆ ਦੁਨੀਆ ਵਿਚ ਸਭ ਤੋਂ ਵੱਡੇ ਬੁੱਲ੍ਹਾਂ ਵਾਲੀ ਮਹਿਲਾ ਹੋਣ ਦਾ ਰਿਕਾਰਡ ਆਪਣੇ ਨਾਮ ਕਰਨਾ ਚਾਹੁੰਦੀ ਹੈ। ਐਂਡਰੀਆ ਨੇ ਪਿਛਲੇ ਸਾਲ ਆਪਣੇ ਟਰਾਂਸਫੋਰਮੇਸ਼ਨ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ।

Cadet And Junior Kurash National Championship 2019-20 For : Boys And Girls From Smart Mind Public

ਸਤੰਬਰ ਮਹੀਨੇ ਵਿਚ ਐਂਡਰੀਆ ਨੇ 15 ਲਿਪ ਟੀਕੇ ਲਗਵਾਏ ਅਤੇ ਉਹ ਹਾਲੇ ਕਈ ਹੋਰ ਮੁਸ਼ਕਲ ਪ੍ਰਕਿਰਿਆਵਾਂ ਵਿਚੋਂ ਹੋ ਕੇ ਲੰਘੇਗੀ। ਪਿਛਲੇ 3 ਮਹੀਨੇ ਵਿਚ ਐਂਡਰੀਆ ਨੇ ਦੋ ਟ੍ਰੀਟਮੈਂਟ ਲਏ ਹਨ। ਐਂਡਰੀਆ ਸੋਫੀਆ ਯੂਨੀਵਰਸਿਟੀ ਵਿਚ ਜਰਮਨ ਫਿਲੋਲੋਜੀ ਦੀ ਪੜ੍ਹਾਈ ਕਰ ਰਹੀ ਹੈ। ਉਸ ਨੂੰ ਇਹ ਵੀ ਯਾਦ ਨਹੀਂ ਕਿ ਉਸ ਨੇ ਬੀਤੇ ਕੁਝ ਸਾਲਾਂ ਵਿਚ ਟ੍ਰੀਟਮੈਂਟ ‘ਤੇ ਕਿੰਨੇ ਪੈਸੇ ਖਰਚ ਕੀਤੇ ਹਨ। ਉਹ ਦੱਸਦੀ ਹੈ ਕਿ ਉਹ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਹੈ ਅਤੇ ਆਪਣੇ ਵੱਡੇ ਬੁੱਲ੍ਹਾਂ ਤੋਂ ਜ਼ਿਆਦਾ ਸੰਤੁਸ਼ਟ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button