Breaking NewsD5 specialNewsPoliticsPunjabTop News

ਖੇਤੀਬਾੜੀ ਕਾਨੂੰਨ ਵਾਪਸ ਲੈਣ ‘ਤੇ ਕੇਂਦਰ ਦੀ ਪੂਰੇ ਵਿਸ਼ਵ ‘ਚ ਹੋਵੇਗੀ ਪ੍ਰਸ਼ੰਸਾ :  ਢੀਂਡਸਾ

ਲਹਿਰਾਗਾਗਾ :  ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ ) ਦੇ ਨੇਤਾ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਇੱਕ ਵਾਰ ਫਿਰ ਕਿਸਾਨੀ ਮੁੱਦੇ ‘ਤੇ ਆਪਣੀ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਹ ਕਾਨੂੰਨ ਪਸੰਦ ਨਹੀਂ ਹਨ ਤਾਂ ਕੇਂਦਰ ਇਨ੍ਹਾਂ ਨੂੰ ਵਾਪਸ ਕਿਉਂ ਨਹੀਂ ਲੈ ਲੈਂਦੀ। ਜੇਕਰ ਕੇਂਦਰ ਸਰਕਾਰ ਅਜਿਹਾ ਕਰਦੀ ਹੈ ਤਾਂ ਭਾਰਤ ‘ਚ ਨਹੀਂ ਸਗੋਂ ਪੂਰੇ ਸੰਸਾਰ ‘ਚ ਉਸਦੀ ਚੰਗਿਆਈ ਹੋਵੇਗੀ, ਕਿਉਂਕਿ ਇਹ ਕਿਸਾਨਾਂ ਦਾ ਮੁੱਦਾ ਹੈ।

ਕਿਸਾਨ ਆਗੂ ਨੇ ਚੱਲਦੀ ਸਟੇਜ ਤੋਂ ਕਹੀ ਅਜਿਹੀ ਗੱਲ!ਕਿਸਾਨਾਂ ਨੇ ਮਿਲਾਈ ਹਾਂ ‘ਚ ਹਾਂ!ਆਹ ਤਰੀਕੇ ਉੱਡੂ ਕੇਂਦਰ ਦੀ ਨੀਂਦ!

ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸਲਾਹ ਦਿੱਤੀ ਕਿ ਸੂਬੇ ‘ਚ ਐਮਐਸਪੀ ਨੂੰ ਲੈ ਕੇ ਉਹ ਕਾਨੂੰਨ ਬਣਾਉਣ ਤਾਂ ਕੀ ਇਸ ਨਾਲ ਕਿਸਾਨਾਂ ਨੂੰ ਫਾਇਦਾ ਮਿਲ ਸਕੇ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਢੀਂਡਸਾ ਨੇ ਕਿਹਾ ਕਿ ਇਸ ਵਿਰੋਧ ਦਾ ਅਸਰ ਚੋਣਾਂ ‘ਤੇ ਵੀ ਪਵੇਗਾ। ਕੜਕਦੀ ਠੰਡ ‘ਚ ਕਿਸਾਨ ਸੰਘਰਸ਼ ਕਰ ਰਹੇ ਹਨ ਤਾਂ ਇਸਦਾ ਅਸਰ ਚੋਣਾਂ ‘ਚ ਦਿੱਖਣ ਵਾਲਾ ਹੈ। ਖੇਤੀਬਾੜੀ ਕਾਨੂੰਨਾਂ  ਨੂੰ ਲੈ ਕੇ ਪੰਜਾਬ ‘ਚ ਬੀਜੇਪੀ ਪਾਰਟੀ ਪੂਰੀ ਤਰ੍ਹਾਂ ਨਾਲ ਬਦਨਾਮ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਲੋਕ ਅਤੇ ਕਿਸਾਨ ਬੀਜੇਪੀ ਨੂੰ ਪੰਜਾਬ ‘ਚ ਨਹੀਂ ਦੇਖਣਾ ਚਾਹੁੰਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button