ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
ਨਵੀਂ ਦਿੱਲੀ : ਖੇਡ ਮੰਤਰੀ ਅਨੁਰਾਗ ਠਾਕੁਰ ਨੇ ਖੇਲੋ ਇੰਡੀਆ ਯੋਜਨਾ ‘ਚ ਪੰਜ ਸਾਲ ਦੇ ਵਿਸਥਾਰ ਅਤੇ ਬਜਟ ਅਲਾਟਮੈਂਟ ‘ਚ 48 ਫ਼ੀਸਦੀ ਦੇ ਵਾਧੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਦਿੱਤਾ। ਵੱਡੀ ਸੰਖਿਆ ਵਿਚ ਲੋਕਾਂ ਦੀ ਨੁਮਾਇੰਦਗੀ ਕਰਨ ਅਤੇ ਖੇਡਾਂ ਵਿਚ ਉਤਮਤਾ ਨੂੰ ਉਤਸ਼ਾਹਿਤ ਕਰਨ ਲਈ ਦੋਹਰੇ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ ਨੇ ‘ਖੇਲੋ ਇੰਡੀਆ – ਖੇਡਾਂ ਦੇ ਵਿਕਾਸ ਲਈ ਰਾਸ਼ਟਰੀ ਪ੍ਰੋਗਰਾਮ’ ਯੋਜਨਾ ਨੂੰ 15ਵੇਂ ਵਿੱਤ ਕਮਿਸ਼ਨ ਦੌਰ ( 2021 – 22 ਤੋਂ 2025 – 26 ) ਵਿਚ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਲਈ 3 ਹਜ਼ਾਰ 165 ਕਰੋੜ 50 ਲੱਖ ਰੁਪਏ ਅਲਾਟ ਕੀਤੇ ਹਾਂ।
Majithia ਨੇ Sidhu ਦੇ 35 ਸਾਲਾਂ ਪੁਰਾਣੇ ਪਰਚੇ ਦੇ ਕੀਤੇ ਖੁਲਾਸੇ, ਹੁਣ ਪਊ ਪੇਚਾ!
ਠਾਕੁਰ ਨੇ ਪੀ . ਆਈ . ਬੀ . ਦੇ ਇਕ ਬਿਆਨ ਵਿਚ ਕਿਹਾ , ‘ਖੇਲੋ ਇੰਡੀਆ ਯੋਜਨਾ ਵਿਚ 5 ਸਾਲ ਦੇ ਵਿਸਤਾਰ ਅਤੇ ਬਜਟ 2022 ਵਿਚ ਬਜਟ ਅਲਾਟਮੈਂਟ ਵਿਚ 48 ਫ਼ੀਸਦੀ ਦੇ ਵਾਧੇ ਨਾਲ ਇਸ ਨੂੰ ਰਾਸ਼ਟਰੀ ਪੱਧਰ ’ਤੇ ਮਹੱਤਵ ਦੇਣ ਅਤੇ ਇਸ ਨੂੰ ਪ੍ਰਧਾਨ ਮੰਤਰੀ ਪੁਰਸਕਾਰ ਯੋਜਨਾ ਵਿਚ ਸ਼ਾਮਲ ਕਰਨ ਲਈ ਮੰਤਰਾਲਾ ਅਤੇ ਸਾਰੇ ਹਿੱਤਧਾਰਕਾਂ ਵੱਲੋਂ ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ । ’ ਖੇਲੋ ਇੰਡੀਆ ਯੋਜਨਾ ਖੇਡ ਮੰਤਰਾਲਾ ਦੀ ਮੁੱਖ ਕੇਂਦਰੀ ਯੋਜਨਾ ਹੈ।
I thank Hon’ble FM @nsitharaman ji for the impetus to Youth Affairs & Sports in this year’s Budget.
An overall increase of 18% in Budget outlay for @IndiaSports and a 48% increase for @kheloindia will ensure grassroot development & global excellence. #AatmanirbharBharatKaBudget pic.twitter.com/9qjwvgiln4
— Anurag Thakur (@ianuragthakur) February 1, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.