Press ReleasePunjabTop News

ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਾਰਨਾਮਾ: ਰਿਸ਼ਵਤ ਨਾ ਮਿਲਣ ਤੇ ਸ਼ੈਲਰ ਮਾਲਿਕ ਬਣਾਇਆ ਨਿਸ਼ਾਨਾ

ਖੁਦ ਦੇ ਹੀ ਫੈਸਲਿਆਂ ਵਿਰੁੱਧ ਚੱਲ ਰਹੇ ਹਨ ਵਿਭਾਗ ਦੇ ਅਧਿਕਾਰੀ: ਸ਼ੈਲਰ ਮਾਲਿਕ

ਦਲਾਲਾਂ ਦੀ ਸਲਾਹ ਮੁਤਾਬਿਕ ਸ਼ੈਲਰ ਕੀਤਾ ਬਲੈਕ ਲਿਸਟ

ਪੀੜਤ ਦੀ ਬੇਕਸੂਰ ਮਾਂ ਨੂੰ ਵੀ ਬਣਾਇਆ ਅਪਰਾਧੀ

ਚੰਡੀਗੜ੍ਹ : ਮੂੰਹ ਮੰਗੀ ਰਿਸ਼ਵਤ ਨਾ ਮਿਲਣ ਦੇ ਕਾਰਨ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਦੋ ਅਧਿਕਾਰੀਆਂ ਨੇ ਬਾਘਾਪੁਰਾਣਾ ਦੇ ਇੱਕ ਸ਼ੈਲਰ ਮਾਲਿਕ ਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੋਇਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਕਤ ਸ਼ੈਲਰ ਨੂੰ ਬਲੈਕ ਲਿਸਟ ਕਰਨ ਸਮੇਂ ਵੀ ਉਕਤ ਅਧਿਕਾਰੀਆਂ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਰੱਖ ਦਿੱਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਲੰਡੇ ( ਬਾਘਾ ਪੁਰਾਣਾ) ਸਥਿਤ ਸਰਾਂ ਰਾਇਸ ਮਿੱਲ ਦੇ ਮਾਲਿਕ ਰੋਹਿਤ ਮਿੱਤਲ ਨੇ ਆਪਣੀ ਦਰਦ ਕਹਾਣੀ ਬਿਆਨਦਿਆਂ ਦੱਸਿਆ ਕਿ ਸਾਲ 2019 ਵਿੱਚ ਤਾਇਨਾਤ ਵਿਭਾਗ ਦੇ ਡਾਇਰੈਕਟਰ ਅਤੇ ਫੂਡ ਸਕੱਤਰ ਨੇ ਇਹ ਕਹਿ ਕੇ ਉਸ ਦੇ ਸ਼ੈਲਰ ਨੂੰ ਤਿੰਨ ਸਾਲ ਲਈ ਬਲੈਕ ਲਿਸਟ ਕਰ ਦਿੱਤਾ ਸੀ ਕਿ ਸ਼ੈਲਰ ਵਿੱਚ ਸਰਕਾਰੀ ਖਰੀਦ ਤੋਂ ਕਰੀਬ 33 ਹਜ਼ਾਰ ਬੋਰੀ ਝੋਨਾ ਜ਼ਿਆਦਾ ਪਿਆ ਹੈ।

Majithia ਨੇ ਕਰਤਾ Sidhu ‘ਤੇ Tweet, ਵੱਡੇ Congress Leader ਰਹਿਗੇ ਦੇਖਦੇ, ਕਿਧਰ ਨੂੰ ਜਾ ਰਹੇ ਨੇ Navjot Sidhu!

ਉਸ ਨੇ ਦੱਸਿਆ ਕਿ ਉਸ ਵੱਲੋਂ ਇਸ ਸਬੰਧੀ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਕੇ ਸਪੱਸ਼ਟ ਵੀ ਕੀਤਾ ਗਿਆ ਸੀ ਕਿ ਇਹ ਝੋਨਾ ਪ੍ਰਾਈਵੇਟ ਖਰੀਦ ਦਾ ਹੈ ਅਤੇ ਜਿਸ ਦੀ ਮਾਰਕੀਟ ਫੀਸ ਬਕਾਇਦਾ ਤੌਰ ਤੇ ਵੱਖ-ਵੱਖ ਬੈਂਕਾਂ ਵਿੱਚ ਜਮ੍ਹਾਂ ਹੈ। ਜਿਸ ਦੇ ਸਬੂਤ ਅਧਿਕਾਰੀਆਂ ਨੇ ਉਸ ਦੀ ਮਰਜ਼ੀ ਤੋਂ ਬਿਨ੍ਹਾਂ ਹੀ ਬੈਂਕਾਂ ਤੋਂ ਸਟੇਟਮੈਂਟ ਲੈ ਕੇ ਕੇਸ ਨਾਲ ਲਗਾਏ ਹਨ।ਉਨ੍ਹਾਂ ਕਿਹਾ ਕਿ ਉਕਤ ਅਧਿਕਾਰੀਆਂ ਦੀ ਹਦਾਇਤ ਤੇ ਜਾਂਚ ਕਰਨ ਲਈ ਪੁੱਜੇ ਅਧਿਕਾਰੀਆਂ ਨੇ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਵਾਧੂ ਪਿਆ ਝੋਨਾ ਨਿੱਜੀ ਖਰੀਦ ਦਾ ਹੈ, ਪਰ ਉਹ ਫਿਰ ਵੀ ਨਹੀਂ ਮੰਨੇ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਜਾਇਦਾਦ ਵਾਲੇ ਝੋਨੇ ਦਾ ਸਟਾਕ ਪੂਰਾ ਸੀ ਤਾਂ ਫਿਰ ਉਸਦੇ ਸ਼ੈਲਰ ਨੂੰ ਬਲੈਕ ਲਿਸਟ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ ਸੀ।

Raja Warring ਦੀ ਕਾਂਗਰਸੀ MLA ਨਾਲ ਖੜਕੀ, Punjab Congress ਮੁੜ ਮਚਿਆ ਘਮਸਾਣ! | D5 Channel Punjabi

ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਉਕਤ ਅਧਿਕਾਰੀ ਇਸ ਗੱਲ ਤੇ ਅੜ੍ਹੇ ਰਹੇ ਕਿ ਇਸ ਝੋਨੇ ਨੂੰ ਖੁੱਲ੍ਹੀ ਮਾਰਕੀਟ ਵਿੱਚ ਵੇਚਿਆ ਜਾਵੇ।ਪਰ ਉਕਤ ਅਧਿਕਾਰੀਆਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਕਤ ਝੋਨੇ ਦੀ ਵਿੱਕਰੀ ਤੋਂ ਮਿਲਣ ਵਾਲੇ ਪੈਸੇ ਦਾ ਕੀ ਕੀਤਾ ਜਾਣਾ ਹੈ। ਸ਼੍ਰੀ ਮਿੱਤਲ ਨੇ ਕਿਹਾ ਕਿ ਦਰਅਸਲ ਉਕਤ ਅਧਿਕਾਰੀਆਂ ਨੇ ਉਸ ਤੋਂ 40 ਲੱਖ ਰੁਪਏ ਦੀ ਮੰਗ ਕੀਤੀ ਸੀ, ਜਿਸਦੀ ਪੂਰਤੀ ਲਈ ਹੀ ਉਹ ਝੋਨਾ ਵੇਚਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਇਸ ਰੰਜਿਸ਼ ਤਹਿਤ ਹੀ ਉਕਤ ਅਧਿਕਾਰੀਆਂ ਨੇ ਉਸ ਦੀ ਮਾਤਾ ਦੇ ਖਿਲਾਫ਼ ਅਪਰਾਧਿਕ ਕੇਸ ਦਰਜ਼ ਕਰਵਾਉਣ ਦਾ ਨੋਟਿਸ ਕੱਢ ਦਿੱਤਾ, ਜਦਕਿ ਉਨ੍ਹਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਕਿ ਉਸਦੀ ਮਾਤਾ ਜਦੋਂ ਨਾ ਤਾਂ ਸ਼ੈਲਰ ਵਿੱਚ ਹਿੱਸੇਦਾਰ ਹੈ ਅਤੇ ਨਾ ਹੀ ਉਸਦਾ ਕੋਈ ਹੋਰ ਸਬੰਧ ਹੈ ਤਾਂ ਫਿਰ ਉਸ ਖਿਲਾਫ਼ ਕੇਸ ਕਿਵੇਂ ਬਣਦਾ ਹੈ।ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਇਹ ਮਾਮਲਾ ਮਾਣਯੋਗ ਅਦਾਲਤ ਤੱਕ ਪਹੁੰਚਾਇਆ ਤਾਂ ਮਾਣਯੋਗ ਅਦਾਲਤ ਨੇ ਜਿਵੇਂ ਹੈ-ਉਵੇਂ ਰਹੇ (ਸਟੇਟਸ-ਕੋ) ਦਿੰਦਿਆਂ ਅਧਿਕਾਰੀਆਂ ਵੱਲੋਂ ਸ਼ੈਲਰ ਨੂੰ ਬਲੈਕ ਲਿਸਟ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ।

Navjot Sidhu – Bikram Majithia ਦੀ ਜੱਫ਼ੀ, ‘AAP’ ਦਾ ਸਿਆਸੀ ਵਾਰ! | D5 Channel Punjabi | Malwinder Kang

ਉਸ ਮੁਤਾਬਿਕ ਇਸ ਉਪਰੰਤ ਵੀ ਉਕਤ ਅਧਿਕਾਰੀ ਚੈਨ ਨਾਲ ਨਹੀਂ ਬੈਠੇ ਅਤੇ ਉਨ੍ਹਾਂ ਆਪਣੇ ਦੋ ਦਲਾਲਾਂ ਨਾਲ ਮਿਲਕੇ ਉਸਦੇ ਸ਼ੈਲਰ ਵਿੱਚੋਂ ਦੋ ਟਰੱਕ ਝੋਨੇ ਦੇ ਗਾਇਬ ਕਰ ਦਿੱਤੇ, ਜਿਸ ਵਿੱਚ ਉਸਦਾ ਖੁਦ ਦਾ ਬਾਰਦਾਨਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇਸ ਚੋਰੀ ਸਬੰਧੀ ਉਨ੍ਹਾਂ ਪੁਲਿਸ ਰਿਪੋਰਟ ਕਰਵਾਈ ਤਾਂ ਉਕਤ ਅਧਿਕਾਰੀਆਂ ਨੇ ਪੁਲਿਸ ਤੇ ਵੀ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਉਸਦਾ ਇਹ ਮਾਮਲਾ ਵਿਜੀਲੈਂਸ ਵਿਭਾਗ ਕੋਲ ਵਿਚਾਰ ਅਧੀਨ ਹੈ, ਇਸ ਲਈ ਸਬੰਧਿਤ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕਰਕੇ ਉਸਨੂੰ ਇਨਸਾਫ਼ ਦਿਵਾਇਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button