Breaking NewsD5 specialNewsPoliticsPress ReleasePunjab

ਕੈਪਟਨ ਵਾਂਗ ਹੁਣ ਮਾਫੀਆ ਲਈ ਧੜਕਣ ਲੱਗਿਆ ਨਵਜੋਤ ਸਿੱਧੂ ਦਾ ਦਿਲ: ਹਰਪਾਲ ਸਿੰਘ ਚੀਮਾ

ਸਿੱਧੂ ਸਪੱਸ਼ਟ ਕਰਨ ਕਿ ਨਸ਼ੇ ਦੇ ਮਾਮਲੇ ਤੇ ਪ੍ਰਧਾਨ ਬਣਨ ਤੋਂ ਪਹਿਲਾਂ ਝੂਠ ਬੋਲ ਰਹੇ ਸਨ ਜਾਂ ਹੁਣ

ਚੰਡੀਗੜ੍ਹ:‘ਪੰਜਾਬ ਵਿੱਚ ਨਸ਼ਾ ਮਾਫ਼ੀਆ ਬੇਲਗਾਮ ਹੋ ਗਿਆ ਹੈ ਕਿਉਂਕਿ ਨਸ਼ਾ ਸਮੱਗਲਰਾਂ ਨੂੰ ਕਾਂਗਰਸੀ ਆਗੂਆਂ ਦੀ ਸਹਿ ਮਿਲ ਰਹੀ ਹੈ। ਜਿਹੜੇ ਨਸ਼ਾ ਸਮੱਗਲਰਾਂ ਨੂੰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਪ੍ਰਾਪਤ ਸੀ, ਹੁਣ ਉਨ੍ਹਾਂ ਨਸ਼ਾ ਸਮਗਲਰਾਂ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦਾ ਦਿਲ ਵੀ ਧੜਕਣ ਲੱਗਾ ਹੈ।’ ਇਹ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਪੁੱਛਿਆ, ‘ਕੀ ਕਾਂਗਰਸ ਸਰਕਾਰ ਨਸ਼ਾ ਸਮੱਗਲਰਾਂ ਦੀ ਪੁਸਤਪਨਾਹੀ ਕਰ ਰਹੀ ਹੈ ਜਾਂ ਸਰਕਾਰ ਦੇ ਨੁਮਾਇੰਦੇ ਹੀ ਇਸ ਕਾਲੇ ਖੇਲ ਵਿੱਚ ਸ਼ਾਮਲ ਹਨ? ਵੀਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੱਧੂ ਦਾ ਦਿਲ ਹੁਣ ਨਜਾਇਜ ਸ਼ਰਾਬ ਬਣਾਉਣ ਅਤੇ ਤਸਕਰੀ ਕਾਂਡ ਦੇ ਦੋਸ਼ੀ ਕਾਂਗਰਸੀ ਆਗੂਆਂ ਲਈ ਧੜਕਣ  ਲੱਗਾ ਹੈ, ਜਦੋਂ ਕਿ ਪਹਿਲਾਂ ਨਵਜੋਤ ਸਿੱਧੂ ਸੂਬੇ ਵਿੱਚ ਨਸ਼ਾ ਸਮੱਗਲਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣ ਦੀਆਂ ਦੁਹਾਈਆਂ ਪਾਉਂਦੇ ਹੁੰਦੇ ਸਨ।

ਲਓ ਹੋ ਗਿਆ ਉਹੀ ਕੰਮ! ਪਾਰਲੀਮੈਂਟ ਦੇ ਬਾਹਰ ਚੱਲੀਆਂ ਪਾਣੀਆਂ ਦੀਆਂ ਬੁਛਾੜਾਂ || D5 Channel Punjabi

ਉਨ੍ਹਾਂ ਸਵਾਲ ਕੀਤਾ, ‘ਨਸ਼ਾ ਮਾਫ਼ੀਆ ਕੋਲੋ ਜੋ ਹਿੱਸਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਿਹਾ ਸੀ, ਕੀ ਉਹ ਹਿੱਸਾ ਹੁਣ ਨਵਜੋਤ ਸਿੱਧੂ ਲੈ ਰਹੇ ਹਨ?’ ਨਵਜੋਤ ਸਿੱਧੂ ਨੂੰ ਸਪੱਸ਼ਟ ਕਰਨਾ ਚਾਹੀਦਾ ਕਿ ਉਨ੍ਹਾਂ ਦੇ ਨਸ਼ਾ ਤਸਕਰੀ ਅਤੇ ਸ਼ਰਾਬ ਮਾਮਲਿਆਂ ਬਾਰੇ ਪਹਿਲੇ ਬਿਆਨ ਸੱਚ ਸਨ ਜਾਂ ਹੁਣ ਵਾਲੇ ਕੰਮ ਠੀਕ ਹਨ।ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਸ਼੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚੋਂ ਨਸ਼ਾ ਮਾਫ਼ੀਆ ਖ਼ਤਮ ਨਹੀਂ ਕੀਤਾ, ਸਗੋਂ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵੀ ਨਸ਼ਾ ਸਮੱਗਲਰਾਂ ਦੇ ਨਾਲ ਹੋ ਤੁਰੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਮਾਫੀਆ ਨੇ ਜਿਸ ਤਰ੍ਹਾਂ ਪੰਜਾਬ ’ਚ ਆਪਣੇ ਪੈਰ ਪਸਾਰੇ ਹਨ, ਇਸ ਵਰਤਾਰੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਚਾਰ ਹਫ਼ਤਿਆਂ ਵਿੱਚ ਨਸ਼ੇ ਦਾ ਲੱਕ ਤੋੜਨ ਦੇ ਦਾਅਵੇ ਦੀ ਪੋਲ਼ ਖੋਲ਼ ਕੇ ਰੱਖ ਦਿੱਤੀ ਹੈ।

ਫੇਰ ਹੋਈ ਸਿੱਧੂ ਦੀ ਬੱਲੇ-ਬੱਲੇ,ਕੈਪਟਨ ਨੂੰ ਝਟਕਾ! ਕਾਂਗਰਸ ਚੋਂ ਕਾਲੀਆਂ ਭੇਡਾਂ ਜਾਣਗੀਆਂ ਬਾਹਰ! Navjot Sidhu

ਅੱਜ ਵੀ ਹਰ ਦਿਨ ਨੌਜਵਾਨ ਨਸ਼ਿਆਂ ਦੀ ਬਲੀ ਚੜ ਰਹੇ ਹਨ ਅਤੇ ਹਜ਼ਾਰਾਂ ਘਰਾਂ ਦੇ ਚਿਰਾਗ ਬੁੱਝ ਰਹੇ ਹਨ, ਪਰ ਸੱਤਾਧਾਰੀ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਿੱਚ ਮਸਤ ਹਨ।‘ਆਪ’ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਨੌਜਵਾਨੀ ਨੂੰ ਬਰਬਾਦ ਕਰਨ ਵਾਲੇ ਰਾਜਨੀਤਿਕ ਆਗੂਆਂ ਅਤੇ ਪੁਲਸ ਅਧਿਕਾਰੀਆਂ ਤੋਂ ਪੂਰਾ ਹਿਸਾਬ ਕਿਤਾਬ ਲਿਆ ਜਾਵੇਗਾ ਅਤੇ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦਾ ਕੱਚਾ ਚਿੱਠਾ ਲੋਕਾਂ ਅੱਗੇ ਰੱਖਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button