ਕੈਨੇਡਾ : ਕੈਨੇਡਾ ਦੀ ਸਰਕਾਰ ਨੇ Tiktok ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਾਟ ਵੀਡੀਓ ਐਪ Tiktok ਨੂੰ ਅਧਿਕਾਰਤ ਇਲੈਕਟ੍ਰਾਨਿਕ ਡਿਵਾਈਸਾਂ ਤੋਂ ਬਲੌਕ ਕਰ ਦਿੱਤਾ ਗਿਆ ਹੈ। ਦੱਸਦੀਏ ਕਿ ਕੈਨੇਡਾ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪਾਬੰਦੀ ਮੰਗਲਵਾਰ (28 ਫਰਵਰੀ) ਤੋਂ ਲਾਗੂ ਹੋਵੇਗੀ। ਜਿਸ ਤੋਂ ਬਾਅਦ Tiktok ਐਪਲੀਕੇਸ਼ਨ ਨੂੰ ਸਰਕਾਰ ਦੁਆਰਾ ਜਾਰੀ ਮੋਬਾਈਲ ਡਿਵਾਈਸਾਂ ਤੋਂ ਹਟਾ ਦਿੱਤਾ ਜਾਵੇਗਾ। ਮੁੱਖ ਸੂਚਨਾ ਅਧਿਕਾਰੀ ਦੀ ਚੇਤਾਵਨੀ ਸੀ Tiktok ਦੇ ਡਾਟਾ ਇਕੱਠਾ ਕਰਨ ਦੇ ਤਰੀਕੇ ਫੋਨ ਦੀ ਸਮੱਗਰੀ ਤੱਕ ਪਹੁੰਚ ਪ੍ਰਦਾਨ ਕਰਦੇ ਹਨ। ਸਰਕਾਰ ਨੇ ਸਾਈਬਰ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਇਹ ਫੈਸਲਾ ਕੀਤਾ ਹੈ।
ਬਾਦਲਾਂ ਦੇ ਮਗਰ ਪਈ ਸੰਗਤ ? ‘Sukhraj Singh’ ਨੇ ਕਰਤਾ ਐਲਾਨ! | D5 Channel Punjabi | Kotkapura Goli Kand
ਇਸ ਪਾਬੰਦੀ ਤੋਂ ਬਾਅਦ ਸਰਕਾਰ ਦੁਆਰਾ ਜਾਰੀ ਕੀਤੇ ਡਿਵਾਈਸਾਂ ਨੂੰ TikTok ਨੂੰ ਡਾਊਨਲੋਡ ਕਰਨ ਤੋਂ ਰੋਕ ਦਿੱਤਾ ਜਾਵੇਗਾ ਅਤੇ ਐਪ ਦੀਆਂ ਮੌਜੂਦਾ ਸਥਾਪਨਾਵਾਂ ਨੂੰ ਹਟਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਮਰੀਕਾ ਵੱਲੋਂ ਟਿਕਟੋਕ ਨੂੰ ਲੈ ਕੇ ਵੀ ਅਜਿਹਾ ਹੀ ਕਦਮ ਚੁੱਕਿਆ ਗਿਆ ਹੈ। ਅਮਰੀਕਾ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਚੀਨ ਸਰਕਾਰ ਟਿਕਟੋਕ ਉਪਭੋਗਤਾਵਾਂ ਨੂੰ ਨਿੱਜੀ ਜਾਣਕਾਰੀ ਸੌਂਪਣ ਲਈ ਮਜਬੂਰ ਕਰ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.