InternationalBreaking NewsD5 specialNewsTop News

ਕੈਨੇਡਾ ‘ਚ ਐਮਰਜੈਂਸੀ ਐਕਟ ਲਾਗੂ, ਵਿਰੋਧ ਪ੍ਰਦਰਸ਼ਨ ਰੋਕਣ ਲਈ ਪੀਐਮ ਟਰੂਡੋ ਨੇ ਚੁੱਕਿਆ ਕਦਮ

ਓਟਾਵਾ : ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ (Justin Trudeau) ਨੇ ਸੋਮਵਾਰ ਨੂੰ ਐਮਰਜੈਂਸੀ ਐਕਟ (Emergency Act) ਲਾਗੂ ਕਰ ਦਿੱਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਟਰੱਕ ਡਰਾਈਵਰਾਂ ਤੇ ਹੋਰ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਐਮਰਜੈਂਸੀ ਲਗਾਈ ਜਾ ਰਹੀ ਹੈ। ਪੀਐੱਮ ਨੇ ਕਿਹਾ ਕਿ ਪ੍ਰਦਰਨਸ਼ਕਾਰੀਆਂ ਨੇ ਓਟਾਵਾ ਦੀ ਵਿਵਸਥਾ ਨੂੰ ਖਰਾਬ ਕਰ ਦਿੱਤਾ ਹੈ। ਦੇਸ਼ ‘ਚ ਮਹਾਮਾਰੀ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਕੈਨੇਡਾ ਦੇ ਸੂਬਿਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਫਿਰ ਦੇਸ਼ ਨੂੰ ਸੰਬੋਧਨ ਕਰਨ ਦੀ ਯੋਜਨਾ ਬਣਾਈ।

ਚੋਣ ਪ੍ਰਚਾਰ ਦੌਰਾਨ ਭਾਵੁਕ ਹੋਇਆ ਮਜੀਠੀਆ, ਭਰੇ ਮਨ ਨਾਲ ਕਹੀ ਵੱਡੀ ਗੱਲ D5 Channel Punjabi

ਭਾਰਤ ਸਰਕਾਰ ਨੇ 82 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਮਹਾਮਾਰੀ ਨੈਗੇਟਿਵ ਰਿਪੋਰਟ ਬੰਦ ਕੀਤੀ ਹੈ, ਇਟਲੀ ਨੂੰ ਰਾਹਤ ਨਹੀਂ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਇਸ ਹਾਲਾਤ ਨੂੰ ਖ਼ਤਮ ਕਰਨ ਲਈ ਐਮਰਜੈਂਸੀ ਲਾਗੂ ਕਰ ਰਹੇ ਹਨ। ਹਾਲਾਂਕਿ ਇਹ ਕਾਫੀ ਮੁਸ਼ਕਿਲ ਸਮਾਂ ਹੈ। ਅਜਿਹਾ ਕਾਫੀ ਮੁਸ਼ਕਿਲ ਦੌਰ ‘ਚ ਹੀ ਕੀਤਾ ਜਾਂਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਸਾਡੀ ਇਕੌਨਮੀ ਦੇ ਨਾਲ ਜਨਤਾ ਦੀ ਸੁਰੱਖਿਆ ਤੇ ਵੀ ਬਣ ਆਈ ਹੈ। ਅਜਿਹੇ ਵਿਚ ਅਸੀਂ ਹੋਰ ਜੋਖ਼ਮ ਵਾਲੀਆਂ ਗਤੀਵਿਧੀਆਂ ਨੂੰ ਵਧਣ ਨਹੀਂ ਦੇ ਸਕਦੇ। ਦੱਸ ਦਈਏ ਕਿ ਕੈਨੇਡਾ ਸਰਕਾਰ ਨੇ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਕਰ ਦਿੱਤਾ ਸੀ। ਇਸ ਨੂੰ ਲੈ ਕੇ ਉੱਥੇ ਵਿਰੋਧ ਖੜ੍ਹਾ ਹੋ ਗਿਆ। ਲੋਕ ਸੜਕਾਂ ਤੇ ਆ ਗਏ। ਲਿਹਾਜ਼ਾ ਪ੍ਰਦਰਸ਼ਨਕਾਰੀ ਰੋਲਿੰਗ ਤੇ ਟਰੂਡੋ ਦੀ ਲਿਬਰਲ ਸਰਕਾਰ ਦੀ ਨਿੰਦਾ ਕਰ ਰਹੇ ਹਨ।

Khabran Da Sira : ਕਿਸਾਨਾਂ ‘ਤੇ ਪੁਲਿਸ ਦਾ ਐਕਸ਼ਨ, ਸਿੱਧੂ ਦਾ ਵਿਰੋਧ ! ਮੋਦੀ ਦੇ ਜਾਣ ਤੋਂ ਬਾਅਦ CM ਚੰਨੀ ਦਾ ਧਮਾਕਾ

ਕੈਨੇਡਾ ‘ਚ ਪਹਿਲੀ ਵਾਰ ਐਮਰਜੈਂਸੀ ਲਾਗੂ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਨੁਸਾਰ ਉਨ੍ਹਾਂ ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰ ਐਮਰਜੈਂਸੀ ਐਕਟ ਲਾਗੂ ਕੀਤਾ ਹੈ ਤਾਂ ਜੋ ਸੰਘੀ ਸਰਕਾਰ ਨੂੰ ਮਹਾਮਾਰੀ ਪਾਬੰਦੀਆਂ ਖਿਲਾਫ਼ ਅੜਿੱਕੀਆਂ ਤੇ ਵਿਰੋਧਾਂ ਨੂੰ ਸੰਭਾਲਣ ਲਈ ਵਾਧੂ ਤਾਕਤਾਂ ਦਿੱਤੀਆਂ ਜਾ ਸਕਣ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button