IndiaTop News

ਕੇਜਰੀਵਾਲ ਨੇ ਗੁਜਰਾਤ ’ਚ ਵੀ ਕੀਤਾ ਮੁਫ਼ਤ ਬਿਜਲੀ ਦਾ ਐਲਾਨ

ਅਹਿਮਦਾਬਾਦ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਗੁਜਰਾਤ ਦੌਰੇ ’ਤੇ ਪਹੁੰਚੇ। ਇੱਥੇ ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਪਹਿਲੀ ਗਾਰੰਟੀ ਦਾ ਐਲਾਨ ਕੀਤਾ। ਕੇਜਰੀਵਾਲ ਨੇ ਗੁਜਰਾਤ ’ਚ ਮੁਫ਼ਤ ਬਿਜਲੀ ਦੇਣ ਦਾ ਦਾਅਵਾ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ, ਮਹਿੰਗਾਈ ਇਨ੍ਹੀ ਦਿਨੀਂ ਕਾਫੀ ਵਧ ਗਈ ਹੈ। ਇਹ ਵੱਡੀ ਸਮੱਸਿਆ ਹੈ। ਬਿਜਲੀ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ। ਜਿਵੇਂ ਅਸੀਂ ਦਿੱਲੀ ’ਚ ਮੁਫ਼ਤ ਬਿਜਲੀ ਦਿੱਤੀ, ਪੰਜਾਬ ’ਚ ਤਿੰਨ ਮਹੀਨਿਆਂ ’ਚ ਮੁਫ਼ਤ ਬਿਜਲੀ ਦਿੱਤੀ, ਇਸੇ ਤਰ੍ਹਾਂ ਅਸੀਂ ਗੁਜਰਾਤ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁਫ਼ਤ ਬਿਜਲੀ ਦੇਵਾਂਗੇ।

ਇਕ ਮਸ਼ੀਨ ਨੇ ਹੀ ਕਿਸਾਨਾਂ ਦਾ ਕੰਮ ਕਰਤਾ ਸੌਖਾ, ਗੋਰੇ ਵੀ ਕਰਦੇ ਨੇ ਫ਼ੋਨ ਕਰਕੇ ਮਿੰਨਤਾਂ

ਭਾਜਪਾ ਜੁਮਲਾ ਦਿੰਦੀ ਹੈ, ਅਸੀਂ ਗਾਰੰਟੀ ਦਿੰਦੇ ਹਾਂ- ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ, ‘ਮੈਂ ਗੁਜਰਾਤ ’ਚ ਪਹਿਲੀ ਗਾਰੰਟੀ ਦੇ ਤੌਰ ’ਤੇ ਮੁਫ਼ਤ ਬਿਜਲੀ ਦਾ ਦਾਅਵਾ ਕਰਦਾ ਹਾਂ।’ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਕਿਹਾ ਸੀ ਕਿ 15 ਲੱਖ ਨੌਕਰੀਆਂ ਦੇਵਾਂਗੇ ਪਰ ਉਹ ਚੁਣਾਵੀ ਜੁਮਲਾ ਸੀ। ਉਹ ਕਹਿੰਦੇ ਹਨ ਪਰ ਅਸੀਂ ਗਾਰੰਟੀ ਦਿੰਦੇ ਹਾਂ। ਜੇਕਰ ਅਸੀਂ ਕੰਮ ਨਾ ਕਰੀਏ ਤਾਂ ਅਗਲੀ ਵਾਰ ਵੋਟਾਂ ਨਾ ਪਾਇਓ।

Encounter ਤੋਂ ਬਾਅਦ Sidhu ਦਾ ਦੋਸਤ ਆਇਆ ਸਾਹਮਣੇ, ਜਿਸਦੇ ਬਾਂਹ ‘ਚ ਲੱਗੀਆਂ ਸੀ ਗੋਲੀਆਂ | D5 Channel Punjabi

ਕੇਜਰੀਵਾਲ ਨੇ ਕਿਹਾ, ਅਸੀਂ ਬਿਜਲੀ ਨੂੰ ਲੈ ਕੇ ਤਿੰਨ ਕੰਮ ਦਿੱਲੀ ਅਤੇ ਪੰਜਾਬ ’ਚ ਕੀਤੇ। ਓਹੀ ਗੁਜਰਾਤ ’ਚ ਕਰਾਂਗੇ।
1. ਸਰਕਾਰ ਬਣਨ ਦੇ ਤਿੰਨ ਮਹੀਨਿਆਂ ਬਾਅਦ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ।
2. 24 ਘੰਟੇ ਬਿਜਲੀ ਮਿਲੇਗੀ ਅਤੇ ਮੁਫ਼ਤ ਬਿਜਲੀ ਮਿਲੇਗੀ। ਪਾਵਰ ਕੱਟ ਨਹੀਂ ਲੱਗੇਗਾ।
3. 31 ਦਸੰਬਰ 2021 ਤਕ ਦੇ ਪੁਰਾਣੇ ਬਿੱਲ ਮੁਆਫ਼ ਕਰ ਦਿੱਤੇ ਜਾਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button