Breaking NewsD5 specialIndiaNewsTop News

ਇਸ ਸਾਲ ਜਲਦੀ ਦਸਤਕ ਦੇਵੇਗਾ ਮਾਨਸੂਨ, ਗਰਮੀ ਤੋਂ ਮਿਲੇਗੀ ਰਾਹਤ

ਨਵੀਂ ਦਿੱਲੀ : ਭਾਰਤ ‘ਚ ਮਾਨਸੂਨ ਇਸ ਸਾਲ ਨਿਰਧਾਰਤ ਸਮੇਂ ਤੋਂ ਪਹਿਲਾਂ ਆ ਸਕਦਾ ਹੈ। ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ’ਚ 15 ਮਈ ਨੂੰ ਪਹਿਲੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੱਖਣੀ – ਪੱਛਮੀ ਮਾਨਸੂਨ ਦੇ 15 ਮਈ ਦੇ ਆਸਪਾਸ ਦੱਖਣੀ ਅੰਡੇਮਾਨ ਸਾਗਰ ਅਤੇ ਦੱਖਣ – ਪੂਰਬੀ ਬੰਗਾਲ ਦੀ ਖਾੜੀ ਵਿੱਚ ਪਹੁੰਚਣ ਦੀ ਸੰਭਾਵਨਾ ਹੈ।

Chandigarh ਦੀ ਕੁੜੀ ਦੀ ਸਕੂਟਰੀ ਚੋਂ ਮਿਲਿਆ ਨਾਂ ਦੱਸਣ ਯੋਗ ਸਮਾਨ! ਪੁਲਿਸ ਵੀ ਹੋਈ ਬੇਸ਼ਰਮ | D5 Channel Punjabi

ਮੌਸਮ ਵਿਗਿਆਨੀਆਂ ਅਨੁਸਾਰ ਵਿਸਤ੍ਰਿਤ ਪੇਸ਼ਗੀ ਅਨੁਮਾਨਾਂ ਨੇ ਮਾਨਸੂਨ ਦੀ ਸ਼ੁਰੂਆਤ ਲਈ ਢੁਕਵੇਂ ਹਾਲਾਤ ਦਾ ਸੰਕੇਤ ਦਿੱਤਾ ਹੈ। ਇਹ ਪਹਿਲਾਂ ਕੇਰਲ ਅਤੇ ਫਿਰ ਉੱਤਰ ਵੱਲ ਵਧੇਗਾ। ਸਮੇਂ ਤੋਂ ਪਹਿਲਾਂ ਮਾਨਸੂਨ ਦੇਸ਼ ਦੇ ਵਧੇਰੇ ਹਿੱਸਿਆਂ ਵਿੱਚ ਲੋਕਾਂ ਨੂੰ ਰਾਹਤ ਦੇਵੇਗਾ, ਜੋ ਪਿਛਲੇ ਇੱਕ ਪੰਦਰਵਾੜੇ ਤੋਂ ਵੱਧ ਸਮੇਂ ਤੋਂ ਭਿਆਨਕ ਗਰਮੀ ਨਾਲ ਜੂਝ ਰਹੇ ਹਨ।

Khabran Da Sira : ਚੋਰੀ ਕਰਦਾ ਫੜਿਆ ਗਿਆ ਮਾਨ ਦਾ ਖਾਸ! ਫੇਰ ਪੈਣਗੀਆਂ ਵੋਟਾਂ | D5 Channel Punjabi

ਆਮ ਤੌਰ ’ਤੇ 1 ਜੂਨ ਨੂੰ ਕੇਰਲ ’ਚ ਪਹੁੰਚਦਾ ਹੈ ਮਾਨਸੂਨ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਮਾਨਸੂਨ 1 ਜੂਨ ਨੂੰ ਕੇਰਲ ’ਚ ਪਹੁੰਚਦਾ ਹੈ ਪਰ ਇਸ ਵਾਰ ਇਹ ਜਲਦੀ ਪਹੁੰਚ ਸਕਦਾ ਹੈ। ਅਗਲੇ 5 ਦਿਨਾਂ ਤੱਕ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । 14 ਤੋਂ 16 ਮਈ ਤੱਕ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ 15 ਅਤੇ 16 ਮਈ ਨੂੰ ਦੱਖਣੀ ਅੰਡੇਮਾਨ ਸਾਗਰ ਵਿੱਚ 40 – 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button