‘ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ‘ਦੇ ਵੈਬੀਨਾਰ ‘ਚ ਭਾਰਤ ਦੇ ਆਜ਼ਾਦੀ ਸੰਗ੍ਰਾਮ ਵਿੱਚ ਪੰਜਾਬ ਦੀ ਭੂਮਿਕਾ ‘ਤੇ ਚਾਨਣਾ ਪਾਇਆ ਗਿਆ

ਚੰਡੀਗੜ੍ਹ:ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੇ ਤਹਿਤ ਰੀਜਨਲ ਆਊਟਰੀਚ ਬਿਊਰੋ (ਆਰਓਬੀ) ਅਤੇ ਪੱਤਰ ਸੂਚਨਾ ਦਫ਼ਤਰ (ਪੀਆਈਬੀ), ਚੰਡੀਗੜ੍ਹ ਦੁਆਰਾ ਅੱਜ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੁਲਾਰਿਆਂ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਪੰਜਾਬ ਦੀ ਭੂਮਿਕਾ ‘ਤੇ ਚਾਨਣਾ ਪਾਇਆ।
ਕਿਸਾਨਾਂ ਨੇ ਘੇਰਿਆ ਸੁਖਬੀਰ ਬਾਦਲ, ਫੇਰ ਗੱਡੀ ਛੱਡ ਮੋਟਰਸਾਇਕਲ ‘ਤੇ ਚੜ੍ਹਿਆ || D5 Channel Punjabi
ਵੈਬੀਨਾਰ ਦੇ ਦੌਰਾਨ ਮਹਿਮਾਨ ਬੁਲਾਰੇ, ਪ੍ਰੋਫੇਸਰ ਕਮਲੇਸ਼ ਸਿੰਘ ਦੁੱਗਲ, ਆਫਿਸਰ ਔਨ ਸਪੈਸ਼ਲ ਡਿਊਟੀ (ਓਐੱਸਡੀ), ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਜਲੰਧਰ ਨੇ ਭਾਰਤੀ ਸੁਤੰਤਰਤਾ ਸੰਗ੍ਰਾਮ ਦੇ ਵੱਖ-ਵੱਖ ਪੜਾਵਾਂ ਵਿੱਚ ਪੰਜਾਬ ਦੇ ਯੋਗਦਾਨ ਦੇ ਬਾਰੇ ਵਿੱਚ ਗੱਲ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਰੂਪ ਵਿੱਚ ਭਾਗ ਲੈਣ ਵਾਲਿਆਂ ਨੂੰ ਭਾਰਤੀ ਸੁਤੰਤਰਤਾ ਸੰਘਰਸ਼ ਦੇ ਦੌਰਾਨ ਪੰਜਾਬ ਦੇ ਮੀਡੀਆ ਦੁਆਰਾ ਨਿਭਾਈ ਗਈ ਭੂਮਿਕਾ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰਾਜ ਦੇ ਪ੍ਰਮੁੱਖ ਸੁਤੰਤਰਤਾ ਸੈਨਾਨੀਆਂ ਸਰਦਾਰ ਅਜੀਤ ਸਿੰਘ, ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ ਦਾ ਜ਼ਿਕਰ ਕੀਤਾ ਅਤ ਉਨ੍ਹਾਂ ਨੇ ਯੋਗਦਾਨ ਦੇ ਬਾਰੇ ਵਿੱਚ ਗੱਲ ਕੀਤੀ।
ਕਸੂਤੇ ਫਸੇ ਬਾਦਲ! ਹਾਈਕੋਰਟ ਦਾ ਵੱਡਾ ਫੈਸਲਾ || D5 Channel Punjabi
ਡਾ. ਗੋਪਾਲ ਸਿੰਘ ਬਟਰ, ਐਸੋਸੀਏਟ ਪ੍ਰੋਫੈਸਰ, ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਕਿਹਾ ਕਿ ਪੰਜਾਬ ਪ੍ਰਾਚੀਨ ਕਾਲ ਤੋਂ ਵਿਦੇਸ਼ੀ ਤਾਕਤਾਂ ਦੁਆਰਾ ਅਧੀਨਤਾ ਦਾ ਵਿਰੋਧੀ ਰਿਹਾ ਹੈ। ਉਨ੍ਹਾਂ ਨੇ ਰਾਜ ਵਿੱਚ ਸਵਦੇਸ਼ੀ ਅੰਦੋਲਨ, ਜਲਿਆਂਵਾਲਾ ਬਾਗ ਕਾਂਡ, ਕਿਰਤੀ ਕਿਸਾਨ ਅੰਦੋਲਨ, ਗੁਰੂਦੁਆਰਾ ਸੁਧਾਰ ਅੰਦੋਲਨ, ਅਸਹਿਯੋਗ ਅੰਦੋਲਨ ਆਦਿ ਅਜਿਹੀ ਘਟਨਾਵਾਂ ਅਤੇ ਅੰਦੋਲਨ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ, ਜੋ ਸੁਤੰਤਰਤਾ ਸੰਗ੍ਰਾਮ ਲਈ ਰਾਸ਼ਟਰੀ ਜਾਗ੍ਰਤੀ ਦੇ ਵੱਲ ਵਧੇ ।
ਸਿੱਧੂ ਦੀ ਧਮਕੀ ਤੋਂ ਬਾਅਦ ਐਕਸ਼ਨ ‘ਚ ਹਾਈਕਮਾਨ, ਹੁਣੇ ਆਇਆ ਵੱਡਾ ਬਿਆਨ || D5 Channel Punjabi
ਆਪਣੇ ਸੁਆਗਤ ਭਾਸ਼ਣ ਵਿੱਚ ਸ਼੍ਰੀ ਹਿਸਾਂਸ਼ੂ ਪਾਠਕ, ਸਹਾਇਕ ਡਾਇਰੈਕਟਰ, ਪੀਆਈਬੀ, ਚੰਡੀਗੜ੍ਹ ਨੇ ਕਿਹਾ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਭਾਰਤ ਸਰਕਾਰ ਦੇ ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਅਤੇ ਇਸ ਦੇ ਲੋਕਾਂ, ਸੰਸਕ੍ਰਿਤੀ ਅਤੇ ਉਪਲਬੱਧੀਆਂ ਦੇ ਗੌਰਵਸ਼ਾਲੀ ਇਤਿਹਾਸ ਨੂੰ ਮਨਾਉਣ ਅਤੇ ਯਾਦ ਕਰਨ ਵੱਲ ਇੱਕ ਪਹਿਲ ਹੈ।ਸ਼੍ਰੀ ਹਿਤੇਸ਼ ਰਾਵਤ, ਸਹਾਇਕ ਡਾਇਰੈਕਟਰ, ਪੀਆਈਬੀ, ਚੰਡੀਗੜ੍ਹ ਨੇ ਬੁਲਾਰੇ ਅਤੇ ਉਪਸਥਿਤ ਪ੍ਰਤੀਭਾਗੀਆਂ ਨੂੰ ਧੰਨਵਾਦ ਪ੍ਰਸਤਾਵ ਦੇ ਨਾਲ ਵੈਬੀਨਾਰ ਦਾ ਸਮਾਪਨ ਕੀਤਾ। ਵੈਬੀਨਾਰ ਵਿੱਚ ਲਾਇਲਪੁਰ ਖਾਲਸਾ ਕਾਲਜ ਫਾਰ ਵੋਮੇਨ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.