NewsBreaking NewsD5 specialPunjab

ਆਹ ਵੇਖੋ ਪੰਜਾਬ ਪੁਲਿਸ ਦੇ ਦਰਿੰਦੇ! ਕਰੰਟ ਲਾ ਕੇ ਮੁੰਡੇ ‘ਤੇ ਢਾਹਿਆ ਤਸ਼ੱਦਦ, ਖ਼ੁਦਕੁਸ਼ੀ ਦੀ ਵੀਡੀਓ ‘ਚ ਖ਼ੁਲਾਸੇ

ਸੰਗਰੂਰ : ਪੰਜਾਬ ਪੁਲਿਸ ਇਕ ਵਾਰ ਫੇਰ ਤੋਂ ਵਿਵਾਦਾਂ ‘ਚ ਹੈ। ਸੰਗਰੂਰ ਦੇ ਪਿੰਡ ਬੱਗੂਆਣਾ ਦੇ ਇਕ ਨੌਜਵਾਨ ਨੇ ਆਪਣੀ ਮੌਤ ਤੋਂ ਪਹਿਲਾਂ ਇਕ ਵੀਡੀਓ ਵਾਇਰਲ ਕੀਤੀ। ਜਿਸ ‘ਚ ਇਹ ਨੌਜਵਾਨ ਪੁਲਿਸ ‘ਤੇ ਤਸ਼ੱਦਦ ਕਰਨ ਦੇ ਇਲਜ਼ਾਮ ਲਗਾ ਰਿਹਾ ਹੈ। ਵੀਡੀਓ ‘ਚ ਨੌਜਵਾਨ ਨੇ ਪੁਲਿਸ ਕਰਮਚਾਰੀਆਂ ਨੇ ਨਾਮ ਵੀ ਲਏ। ਜਿੰਨਾਂ ਤੋਂ ਤੰਗ ਆ ਕੇ ਉਸ ਨੇ ਸਲਫ਼ਾਸ ਖਾ ਕੇ ਜੀਵਲ ਲੀਲਾ ਖ਼ਤਮ ਕਰ ਲਈ। ਮ੍ਰਿਤਕ ਨੇ ਸਲਫਾਸ ਖਾ ਕੇ ਆਪਣੇ ਦੋਸਤ ਨੂੰ ਫੋਨ ‘ਤੇ ਜਾਣਕਾਰੀ ਦਿੱਤੀ ਪਰ ਜਦੋਂ ਤੱਕ ਉਹ ਪਹੁੰਚਦੇ ਓਸ ਵੇਲੇ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ।

ਆਹ ਵੇਖੋ ਪੰਜਾਬ ਪੁਲਿਸ ਦੇ ਦਰਿੰਦੇ! ਕਰੰਟ ਲਾ ਕੇ ਮੁੰਡੇ ‘ਤੇ ਢਾਹਿਆ ਤਸ਼ੱਦਦ, ਖ਼ੁਦਕੁਸ਼ੀ ਦੀ ਵੀਡੀਓ ‘ਚ ਖ਼ੁਲਾਸੇ (Video)

ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ‘ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਸਵਾਲ ਗੁੰਡਾ ਤੰਤਰ ਬਣਦੀ ਜਾ ਰਹੀ ਪੁਲਿਸ ‘ਤੇ ਉੱਠਣੇ ਲਾਜ਼ਮੀ ਹਨ। ਕਿਉਂ ਕਿ ਪੁਲਿਸ ਦੇ ਤਸ਼ੱਦਦ ਦੀ ਇਹ ਕੋਈ ਪਹਿਲੀ ਖ਼ਬਰ ਨਹੀਂ। ਜੇਲ੍ਹਾਂ ‘ਚ ਵੀ ਪੁਲਿਸ ਦਾ ਰਵੱਈਆ ਅਕਸਰ ਕੈਦੀ ਵਾਇਰਲ ਕਰਦੇ ਹਨ। ਨਿਰਦੋਸ਼ ਲੋਕਾਂ ‘ਤੇ ਪੁਲਿਸੀਆ ਤਸ਼ੱਦਦ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button