ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਮੰਤਰੀ ਰਾਜੇਂਦਰ ਪਾਲ ਗੌਤਮ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਹਾਲ ਹੀ ‘ਚ ਦੇਵਤਿਆਂ ‘ਤੇ ਦਿੱਤੇ ਆਪਣੇ ਬਿਆਨ ਨਾਲ ਸੁਰਖੀਆਂ ‘ਚ ਆਏ ਸਨ, ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ। ਆਪਣਾ ਅਸਤੀਫਾ ਪੱਤਰ ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਅੱਜ ਇੱਕ ਪਾਸੇ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅਤੇ ਦੂਜੇ ਪਾਸੇ ਮਨਿਆਵਰ ਕਾਂਸ਼ੀ ਰਾਮ ਸਾਹਿਬ ਦੀ ਬਰਸੀ ਵੀ ਹੈ। ਅਜਿਹੇ ਇਤਫ਼ਾਕ ਨਾਲ ਅੱਜ ਮੈਂ ਕਈ ਬੰਧਨਾਂ ਤੋਂ ਮੁਕਤ ਹੋ ਕੇ ਮੁੜ ਜਨਮ ਲਿਆ ਹੈ। ਹੁਣ ਮੈਂ ਬਿਨ੍ਹਾਂ ਕਿਸੇ ਰੋਕ-ਟੋਕ ਦੇ ਹੋਰ ਮਜ਼ਬੂਤੀ ਨਾਲ ਸਮਾਜ ‘ਤੇ ਹੋ ਰਹੇ ਅੱਤਿਆਚਾਰਾਂ ਅਤੇ ਹੱਕਾਂ ਦੀ ਲੜਾਈ ਜਾਰੀ ਰੱਖਾਂਗਾ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.