ਆਪਰੇਸ਼ਨ ਥੀਏਟਰ ‘ਚ ਭੋਜਪੁਰੀ ਗੀਤ ‘ਤੇ ਜੰਮਕੇ ਲੱਗੇ ਠੁਮਕੇ, Tik Tok Video ਵਾਇਰਲ
ਨਵੀਂ ਦਿੱਲੀ : ਸਰਕਾਰੀ ਹਸਪਤਾਲਾਂ ਦੀ ਬਦਹਾਲੀ ਦੀਆਂ ਤਾਂ ਤੁਸੀਂ ਅਕਸਰ ਖਬਰਾਂ ਸੁਣੀਆਂ ਹੋਣਗੀਆਂ ਪਰ ਕੀ ਕਦੇ ਤੁਸੀਂ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਇਲਾਜ ਦੀ ਜਗ੍ਹਾ ਅਸ਼ਲੀਲ ਗਾਣਿਆਂ ‘ਤੇ ਡਾਂਸ ਹੁੰਦਾ ਦੇਖਿਆ ਹੈ। ਦਰਅਸਲ ਬਿਹਾਰ ਦੇ ਆਰਾ ਜਿਲ੍ਹੇ ਦੇ ਸਦਰ ਹਸਪਤਾਲ ਦੇ ਆਪਰੇਸ਼ਨ ਥੀਏਟਰ ‘ਚ ਮਰੀਜਾਂ ਦਾ ਇਲਾਜ਼ ਛੱਡ ਟਿਕ ਟਾਕ ਵੀਡੀਓ ਬਣਾਇਆ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਵੀਡੀਓ ਲਈ ਅਸ਼ਲੀਲ ਗੀਤ ਚਲਾਏ ਗਏ।
Sukhbir ਤੇ Manpreet ਭਿੜੇ ਆਹਮੋ-ਸਾਹਮਣੇ, ਹੋਏ ਮਿਹਣੋ-ਮਹਿਣੀ, ਦੇਖੋ ਕੀ ਵਾਪਰਿਆ
ਘਟਨਾ ਦਾ ਵੀਡੀਓ ਇਸ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਹਸਪਤਾਲ ਪ੍ਰਬੰਧਨ ਦੀ ਕਾਰਜਸ਼ੈਲੀ ‘ਤੇ ਸਵਾਲ ਉੱਠਣ ਲੱਗੇ ਹਨ। ਹਾਲਾਂਕਿ ਇਹ ਪਤਾ ਨਹੀਂ ਚੱਲ ਸਕਿਆ ਕਿ ਵੀਡੀਓ ਕਦੋਂ ਬਣਾਇਆ ਗਿਆ ਅਤੇ ਕਿਸ ਦਿਨ ਬਣਾਇਆ ਗਿਆ। ਵੀਡੀਓ ‘ਚ ਕੁਝ ਲੋਕ ਭੋਜਪੁਰੀ ਗੀਤ ‘ਤੇ ਜੰਮਕੇ ਠੁਮਕੇ ਲਗਾਉਂਦੇ ਹੋਏ ਨਜ਼ਰ ਆਉਂਦੇ ਹਨ। ਦੱਸਿਆ ਜਾਂਦਾ ਹੈ ਕਿ ਡਾਂਸ ਕਰਨ ਵਾਲਿਆਂ ਵਿੱਚੋਂ ਇੱਕ ਨੌਜਵਾਨ ਹਸਪਤਾਲ ਦਾ ਹੀ ਕਰਮਚਾਰੀ ਹੈ।
ਦੇਖੋ ਜੇਲ੍ਹ ਤੋਂ ਬਾਹਰ ਆਇਆ GANGSTER ਕਿਹੜੇ ਹਾਲਾਤਾਂ ‘ਚ ਮਿਲਿਆ
ਮਾਮਲੇ ਦੀ ਭਿਨਕ ਹਸਪਤਾਲ ਪ੍ਰਬੰਧਨ ਨੂੰ ਮਿਲੀ ਤਾਂ ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ‘ਤੇ ਸ਼ਖਤ ਕਾਰਵਾਈ ਕੀਤੀ ਜਾਵੇਗੀ। ਹੈਰਾਨੀ ਦੀ ਗੱਲ ਇਹ ਹੈ ਕਿ ਐਮਰਜੈਂਸੀ ਵਾਰਡ ‘ਚ ਤਿੰਨ ਸ਼ਿਫਟਾਂ ‘ਚ ਡਾਕਟਰ, ਕੰਪਾਊਡਰ, ਡਰੈਸਰ, ਏਐਨਐਮ, ਜੀਐਨਐਮ ਅਤੇ ਵਾਰਡ ਬੁਆਏ ਦੀ ਡਿਊਟੀ ਰਹਿੰਦੀ ਹੈ। ਨਾਲ ਹੀ ਐਮਰਜੈਂਸੀ ਵਾਰਡ ਦੇ ਗੇਟ ਅਤੇ ਡਾਕਟਰਾਂ ਦੇ ਕੈਬਿਨ ‘ਤੇ ਵੀ ਸੁਰੱਖਿਆ ਗਾਰਡ ਰਹਿੰਦੇ ਹਨ। ਅਜਿਹੇ ਵਿੱਚ ਕਿਸ ਤਰ੍ਹਾਂ ਨਾਲ ਇਹ ਲਾਪਰਵਾਹੀ ਵਰਤੀ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.