D5 specialOpinion

ਅੰਨ੍ਹੇ ਭਗਤ ਹਾਲੇ ਵੀ ਬਾਬੇ ਨੂੰ ਰੱਬ ਸਮਝਣ ਦਾ ਭਰਮ ਪਾਲ ਰਹੇ ਨੇ

ਗੁਰਮੀਤ ਰਾਮ ਰਹੀਮ ਸਿੰਘ ਨੂੰ ਇਕ ਹੋਰ ਕੇਸ ’ਚ ਅਦਾਲਤ ਨੇ ਉਮਰਕੈਦ ਦੀ ਸੁਣਾਈ ਸਜ਼ਾ

ਜਸਪਾਲ ਸਿੰਘ ਢਿੱਲੋਂ
ਪਟਿਆਲਾ : 20 ਅਕਤੂਬਰ : ਸਿਰਸੇ ਵਾਲੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਨੂੰ ਡੇਰੇ ਦੇ ਹੀ ਮੈਨੇਜ਼ਰ ਰਣਜੀਤ ਸਿੰਘ ਨੂੰ ਕਤਲ ਦੇ ਮਾਮਲੇ ’ਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿਸੇਸ਼ ਜੱਜ ਮਾਨਯੋਗ ਸੁਸ਼ੀਲ ਗਰਗ ਨੇ ਜੀਵਨ ਕਾਲ ਲਈ ਉਮਰਕੈਦ ਅਤੇ 31 ਲੱਖ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਕੇਸ ‘ਚ ਚਾਰ ਹੋਰ ਦੋਸ਼ੀ ਜਿਨਾਂ ’ਚ ਕ੍ਰਿਸ਼ਨ ਕੁਮਾਰ, ਅਵਤਾਰ ਸਿੰਘ , ਜਸਬੀਰ ਸਿੰਘ , ਸ਼ਬਦਲ ਸਿੰਘ ਸ਼ਾਮਿਲ ਹਨ। ਇਕ ਦੋਸ਼ੀ ਇੰਦਰ ਸੈਨ ਦੀ ਕੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਸੌਧਾ ਸਾਧ ਇਸ ਤੋਂ ਪਹਿਲਾਂ ਦੋ ਸਾਧਵੀਆਂ ਦੇ ਯੌਨ ਸੋਸ਼ਨ ’ਚ 10-10 ਸਾਲ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ’ਚ ਵੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।

ਰਣਜੀਤ ਸਿੰਘ ਦਾ ਕਤਲ 10 ਜੁਲਾਈ 2002 ’ਚ ਹੋਇਆ ਸੀ , ਇਸ ਕੇਸ ਨੂੰ ਮਾਣਯੋਗ ਉਚ ਅਦਾਲਤ ਨ 2003 ’ਚ ਜਾਂਚ ਸੀਬੀਆਈ ਨੂੰ ਸੌਂਪੀ ਸੀ , ਜਿਨ੍ਹਾਂ ਜਾਂਚ ਤੋਂ ਬਾਅਦ ਸਾਲ 2007 ’ਚ ਚਾਰਜਸ਼ੀਟ ਅਦਾਲਤ ’ਚ ਦਾਇਰ ਕੀਤੀ , ਉਸ ਉਪਰੰਤ ਇਹ ਕੇਸ ਅਦਾਲਤ ’ਚ ਸੁਣਵਾਈ ਤੇ ਰਿਹਾ ਤੇ ਕੇਸ ’ਚ ਕਈ ਦਿਲਚਸਪ ਮੋੜ ਆਏ। ਇਸ ਕੇਸ ਦੇ ਮੁੱਖ ਗਵਾਹ ਖੱਟਾ ਸਿੰਘ ਜੋ ਸਾਧ ਦਾ ਡਰਾਈਵਰ ਸੀ ਨੇ ਵੀ ਗਵਾਹੀ ਦਿੱਤੀ ਪਰ ਬਾਅਦ ’ਚ ਉਹ ਮੁੱਕਰ ਗਿਆ। ਜਿਸ ਵੇਲੇ ਸੌਦਾ ਸਾਧ ਨੂੰ ਯੌਨ ਸੋਸ਼ਨ ਮਾਮਲੇ ਚ 10-10 ਸਾਲ ਦੀ ਕੈਦ ਹੋ ਗਈ , ਉਸ ਉਪਰੰਤ ਖੱਟਾ ਸਿੰਘ ਨੇ ਅਦਾਲਤ ’ਚ ਮੁੜ ਗਵਾਹੀ ਦੇਣ ਲਈ ਅਰਜੀ ਦਿੱਤੀ ਤੇ ਉਸ ਦੀ ਅਰਜੀ ਪ੍ਰਵਾਨ ਹੋਈ ਤੇ ਉਸ ਨੇ ਗਵਾਹੀ ਦਰਜ ਕਰਵਾਈ। ਇਸ ਦੇ ਨਾਲ ਹੀ ਮਾਸਟਰ ਬਲਵੰਤ ਸਿੰਘ ਦੀ ਗਵਾਹੀ ਵੀ ਬਹੁਤ ਹੀ ਮਹੱਤਵਪੂਰਨ ਸਾਬਿਤ ਹੋਈ ਹੈ।

ਇਸ ਕੇਸ ਦੀ ਅਹਿਮ ਕੜੀ ਸਾਧਵੀਆਂ ਵੱਲੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲਿਖੇ ਗੁੰਮਨਾਮ ਪੱਤਰ ਨਾਲ ਜੁੜਦਾ ਹੈ, ਮੈਨੇਜਰ ਰਣਜੀਤ ਸਿੰਘ ਦੀ ਭੈਣ ਵੀ ਡੇਰੇ ’ਚ ਸਾਧਵੀ ਸੀ ਤੇ ਸਮਝਿਆ ਜਾ ਰਿਹਾ ਸੀ ਉਹ ਚਿੱਠੀ ਰਣਜੀਤ ਸਿੰਘ ਦੀ ਭੈਣ ਵੱਲੋਂ ਹੀ ਲਿਖੀ ਗਈ ਸੀ। ਇਸ ਸ਼ੱਕ ਕਾਰਨ ਹੀ ਰਣਜੀਤ ਸਿੰਘ ਧਮਕੀਆਂ ਮਿਲਣ ਲੱਗ ਗਈਆਂ ਸਨ। ਉਹ ਆਪਣੇ ਪਿੰਡ ਖਾਨਪੁਰ ਕੋਲੀਆਂ ਕੁਰੂਕਸ਼ੇਤਰ ਵਿਖੇ ਰਹਿਣ ਲੱਗ ਪਿਆ ਸੀ। ਇਸ ਕੇਸ ਨੂੰ ਸ਼ਜਾ ਤੱਕ ਲੈਕੇ ਜਾਣਾ ਕੋਈ ਸੋਖਾ ਕੰਮ ਨਹੀਂ ਸੀ , ਇਹ ਇਕ ਮੱਹਤਵਪੂਰਨ ਕਾਰਜ ਸੀ । ਸੌਦਾ ਸਾਧ ਨੂੰ ਕਈ ਰਾਜਾਂ ਦੇ ਸਿਆਸੀ ਆਗੂਆਂ ਦੀ ਵੱਡੀ ਸਰਪ੍ਰਸਤੀ ਹਾਸਿਲ ਸੀ। ਦਿਲਚਸਪ ਗੱਲ ਇਹ ਹੈ ਕਿ ਜਿਸ ਵੇਲੇ ਅਗਸਤ 2017 ’ਚ ਇਸ ਦਾ ਪਹਿਲਾ ਕੇਸ ਸਜ਼ਾ ਤੱਕ ਪਹੁੰਚਿਆ ਤਾਂ ਉਸ ਵੇਲੇ ਹਰਿਆਣਾ ਦੇ ਦੋ ਮੰਤਰੀ ਸੌਦਾ ਸਾਧ ਦੇ ਕਥਿਤ ਅਖੌਤੀ ਜਨਮ ਦਿਨ ਤੇ ਪਹੁੰਚੇ ਸਨ ਤੇ ਵੱਡੀ ਰਾਸ਼ੀ ਦੇ ਚੱਕ ਦਾ ਮੱਥਾ ਵੀ ਟੇਕਿਆ।

ਇਸ ਨੇ ਦਿੱਲੀ ਦੀਆਂ ਚੌਣਾਂ ਮੌਕੇ ਵੀ ਵੱਡੇ ਸ਼ਰਧਾਲੂ ਹੋਣ ਦਾ ਦਾਅਵਾ ਕੀਤਾ ਸੀ ਪਰ ਬਾਜ਼ੀ ਆਮ ਆਦਮੀ ਪਾਰਟੀ ਕਾਬਜ਼ ਹੋ ਗਈ ਸੀ। ਦਿਲਚਸਪ ਗੱਲ ਇਹ ਹੈ ਕਿ ਤਿੰਨ ਕੇਸਾਂ ’ਚ ਸੌਦਾ ਸਾਧ ਨੂੰ ਸਜ਼ਾ ਹੋ ਚੁੱਕੀ ਹੈ ਜਦੋਂ ਕਿ ਵੱਡੀ ਗਿਣਤੀ ’ਚ ਸਾਧੂਆਂ ਨੂੰ ਨਿਪੁੰਸਕ ਬਣਾਉਣ ਵਾਲਾ ਕੇਸ ਵੀ ਸੁਣਵਾਈ ਅਧੀਨ ਚੱਲ ਰਿਹਾ ਹੈ। ਉਸ ਕੇਸ ’ਚ ਵੀ ਫੈਸਲਾ ਨੇੜ ਭਵਿੱਖ ਆ ਸਕਦਾ ਹੈ।
ਇਸ ਸਬੰਧੀ ਲੋਕਾਂ ’ਚ ਛਤਰਪਤੀ ਪ੍ਰੀਵਾਰ ਤੇ ਰਣਜੀਤ ਸਿੰਘ ਦੇ ਸੰਘਰਸ਼ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਰਣਜੀਤ ਸਿੰਘ ਦੇ ਪ੍ਰੀਵਾਰ ਦੇ ਜਗਸੀਰ ਸਿੰਘ ਨੂੰ ਅੱਜ ਆਪਣੇ ਦਾਦਾ ਜੋਗਿੰਦਰ ਸਿੰਘ ਦੀ ਯਾਦ ਆਈ , ਜਿਸ ਨੇ ਇਸ ਕੇਸ ਨੂੰ ਸਿਰੇ ਲਾਉਣ ਲਈ ਕਾਫੀ ਮਿਹਨਤ ਕੀਤੀ , ਜਗਸੀਰ ਦਾ ਕਹਿਣਾ ਹੈ ਕਿ ਅੱਜ ਅਦਾਲਤੀ ਫੈਸਲੇ ਤੋਂ ਬਾਅਦ ਉਨ੍ਹਾਂ ਨੂੰ ਖੁਸ਼ੀ ਮਿਲਣੀ ਸੀ।

ਇਸ ਸਾਧ ਨੂੰ ਤਿੰਨ ਕੇਸਾਂ ’ਚ ਦੋਸ਼ੀ ਤੇ ਅਪਰਾਧੀ ਸਾਬਿਤ ਕੀਤਾ ਜਾ ਚੁੱਕਾ ਹੈ ਪਰ ਹਾਲੇ ਵੀ ਅੰਨ੍ਹੇ ਭਗਤ ਇਸ ਨੂੰ ਅਵਤਾਰ ਹੀ ਸਮਝ ਰਹੇ ਹਨ , ਲੋਕਾਂ ਦੀ ਆਸਥਾ ਦਾ ਇਸ ਨੇ ਗਲਤ ਫਾਇਦਾ ਉਠਾਇਆ ਹੈ। ਡੇਰਿਆਂ ਦੀ ਮਹੱਤਤਾ ਨੂੰ ਵਧਾਉਣ ਲਈ ਰਾਜਸੀ ਲੋਕਾਂ ਦੀ ਛਤਰ ਛਾਇਆ ਨੂੰ ਮੰਨਿਆ ਜਾ ਰਿਹਾ ਹੈ। ਇਸ ਦੇ ਬਚਾਅ ਪੱਖ ਵੱਲੋਂ ਇਸ ਦੇ ਵਕੀਲਾਂ ਨੇ ਦਲੀਲਾਂ ਦਿੱਤੀਆਂ ਕਿ ਇਸ ਨੇ ਕਾਫੀ ਲੋਕ ਭਲਾਈ ਦੇ ਕੰਮ ਕੀਤੇ ਹਨ ਪਰ ਅਦਾਲਤ ਨੇ ਇਨ੍ਹਾਂ ਦਲੀਲਾਂ ਨੂੰ ਅਸਵੀਕਾਰ ਕਰ ਦਿੱਤਾ।

ਜਿਸ ਵੇਲੇ 2017 ’ਚ ਪਹਿਲੀ ਵਾਰ ਸਜਾ ਹੋਈ ਸੀ ਉਸ ਨੂੰ ਦੇਖਦਿਆਂ ਕੱਲ੍ਹ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ। ਇਨ੍ਹਾਂ ਫੈਸਲਿਆਂ ਤੋਂ ਬਾਅਦ ਲੋਕਾਂ ’ਚ ਅਦਾਲਤਾਂ ਪ੍ਰਤੀ ਵਿਸ਼ਵਾਸ਼ ਵਧਿਆ ਹੈ। ਤਾਜ਼ਾ ਹਲਾਤ ਸਪਸ਼ਟ ਕਰਦੇ ਹਨ ਕਿ ਹੁਣ ਇਹ ਜੇਲ੍ਹ ਅੰਦਰ ਹੀ ਰਹੇਗਾ ਇਸ ਦਾ ਜੀਵਨ ਜੇਲ੍ਹ ’ਚ ਹੀ ਵਸਰ ਹੋਵੇਗਾ। ਬਹੁ ਗਿਣਤੀ ਲੋਕਾਂ ’ਚ ਇਹ ਧਾਰਨਾ ਬਣੀ ਹੈ ਕਿ ਕੋਈ ਵਿਆਕਤੀ ਜੋ ਕਰੇਗਾ ਉਹੀ ਭਰੇਗਾ। ਭਾਰਤ ਦੀ ਬਹੁ ਗਿਣਤੀ ਜਨਤਾ ਨੂੰ ਇਨ੍ਹਾਂ ਬਾਬਿਆਂ ਨੇ ਹੀ ਉਲਝਾ ਕੇ ਰੱਖ ਦਿੱਤਾ ਹੈ । ਆਮ ਲੋਕਾਂ ਦੀ ਆਸਥਾ ਦਾ ਇਹ ਛਾਤਰ ਲੋਕ ਗਲਤ ਫਾਇਦਾ ਉਠਾਉਦੇ ਹਨ।

ਅੱਜ ਲੋੜ ਹੈ ਲੋਕਾਂ ਚ ਜਾਗਰੂਕਤਾ ਪੈਦਾ ਕਰਨ ਦੀ ਦੇਸ਼ ਦੇ ਬਹੁਤ ਸਾਰੇ ਲੋਕ ਅੱਜ ਵੀ ਸਿੱਖਿਆ ਤੋਂ ਵਾਂਝੇ ਹਨ ਪਰ ਕੁਝ  ਛਾਤਰ ਲੋਕ ਇਨ੍ਹਾਂ ਦੇ ਭੋਲੇਪਣ ਦਾ ਫਾਇਦਾ ਚੁੱਕ ਕੇ ਆਪਣੇ ਮੱਕੜ ਜਾਲ ‘ਚ ਫਸਾ ਲੈਂਦੇ ਹਨ। ਜਿਸ ਕਰਕੇ ਕਿਰਤੀ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਉਪਰ ਆਪਣੇ ਰੇਤ ਦੇ ਮਹਿਲ ਉਸਾਰ ਰਹੇ ਹਨ। ਜਾਗਰੂਕਤਾ ਨਾਲ ਹੀ ਲੋਕਾਂ ਦੀਆਂ ਅੱਖਾਂ ਤੇ ਬੰਨੀ ਆਸਥਾ ਦੀ ਪੱਟੀ ਖੋਲੀ ਜਾ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button