NewsBreaking NewsIndiaPoliticsPunjab

ਅਕਾਲੀ ਦਲ ਆਗੂਆਂ ਦੀ ਨਰਾਜ਼ਗੀ ਮੀਡੀਆ ਵੱਲੋਂ ਬਣਾਈਆਂ ਗੱਲਾਂ : ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਟਿਆਲਾ ਵਿਖੇ 7 ਅਕਤੂਬਰ ਨੂੰ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਪੋਲ-ਖੋਲ ਰੈਲੀ ਨੂੰ ਕਾਮਯਾਬ ਬਣਾਉਣ ਲਈ ਜ਼ਿਲ੍ਹਾ ਫ਼ਤਿਹਗੜ ਸਾਹਿਬ ਦੇ ਆਗੂਆਂ ਤੇ ਵਰਕਰਾਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਰੈਲੀ ‘ ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਅਕਾਲੀ ਦਲ ਪ੍ਰਧਾਨ ਨੇ ਨੇ ਵਰਕਰਾਂ ਤੇ ਲੀਡਰਾਂ ਨੂੰ ਪਟਿਆਲਾ ਕਾਨਫਰੰਸ ‘ਚ ਪਹੁੰਚ ਕੇ ਉਸਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਸੁਖਬੀਰ ਬਾਦਲ ਨੇ ਪਾਰਟੀ ਵਿੱਚ ਆਗੂਆਂ ਦੀ ਨਰਾਜ਼ਗੀ ਨੂੰ ਮੀਡੀਆ ਦੀ ਉਪਜ਼ ਦੱਸਦੇ ਹੋਏ ਕਿਹਾ ਕਿ ਪਾਰਟੀ ਵਿੱਚ ਕੋਈ ਨਰਾਜ਼ਗੀ ਨਹੀਂ ਹੈ ਇਹ ਸਭ ਮੀਡੀਆ ਵੱਲੋਂ ਬਣਾਈਆਂ ਗਈਆਂ ਗੱਲਾਂ ਹਨ।

Read Also ਸੁਖਬੀਰ ਬਾਦਲ ‘ਤੇ ਹੋਏ ਪਰਚੇ ਬਾਰੇ ਕੀ ਬੋਲੇ ਔਜਲਾ

ਬੇਅਦਬੀ ਮਾਮਲੇ ਬਾਰੇ ਬੋਲਦੇ ਹੋਏ ਸਾਬਕਾ ਉਪ-ਮੁੱਖ ਮੰਤਰੀ ਨੇ ਕਾਂਗਰਸ ਉੱਤੇ ਵਾਰ ਕਰਦੇ ਹੋਏ ਕਿਹਾ ਕਿ ਜਿਸ ਨੇ ਹਜ਼ਾਰਾਂ ਟੈਂਕਾਂ ਅਤੇ ਤੋਪਾਂ ਨਾਲ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਬੇਗੁਨਾਹਾਂ ਦਾ ਕਤਲੇਆਮ ਕਰਵਾਇਆ ਹੋਵੇ ਉਸ ਦੇ ਮੂੰਹ ਤੋਂ ਬੇਅਦਬੀ ਦੀ ਗੱਲ ਸ਼ੋਭਾ ਨਹੀਂ ਦਿੰਦੀ। ਸੁਖਬੀਰ ਬਾਦਲ ਨੇ ਕੈਪਟਨ ਵਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਇਹੋ ਜਿਹੀ ਨਕਮੀ ਸਰਕਾਰ ਕਦੇ ਨਹੀਂ ਵੇਖੀ। ਸਰਕਾਰ ਬਣਿਆਂ ਪੌਣੇ ਦੋ ਸਾਲ ਹੋ ਗਏ ਹਨ ਪਰ ਸੂਬੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਵੇਖਣ ਨੂੰ ਨਹੀਂ ਮਿਲ ਰਹੀ। ਨਾ ਹੀ ਮੁੱਖ ਮੰਤਰੀ ਦਿਖਾਈ ਦੇ ਰਹੇ ਹਨ ਤੇ ਨਾ ਹੀ ਉਨ੍ਹਾਂ ਦਾ ਕੋਈ ਬਿਆਨ ਆਉਂਦਾ ਹੈ ਤੇ ਸੂਬੇ ਵਿੱਚ ਅਫ਼ਸਰਸ਼ਾਹੀ ਦਾ ਹੀ ਰਾਜ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button