‘ਆਪ’ ਨੇ ਮੁੱਖ ਮੰਤਰੀ Channi ਦੇ ਰਿਪੋਰਟ ਕਾਰਡ ਨੂੰ ਝੂਠ ਦਾ ਪੁਲੰਦਾ ਅਤੇ ਪੰਜਾਬੀਆਂ ਨਾਲ ਧੋਖਾ ਐਲਾਨਿਆ
ਕਾਂਗਰਸ ਸਰਕਾਰ 72 ਦਿਨਾਂ ਦੀ ਨਹੀਂ, 5 ਸਾਲਾਂ ਦੀ ਸਮੁੱਚੀ ਕਾਰਗੁਜ਼ਾਰੀ ਪੰਜਾਬ ਵਾਸੀਆਂ ਅੱਗੇ ਪੇਸ਼ ਕਰੇ: Jai Singh Rouri
ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ Charanjit Singh Channi ਵੱਲੋਂ ਪੇਸ਼ ਕੀਤੀ ਕਾਂਗਰਸ ਸਰਕਾਰ ਦੀ 72 ਦਿਨਾਂ ਦੀ ਕਾਰਗੁਜ਼ਾਰੀ (ਰਿਪੋਰਟ ਕਾਰਡ) ਨੂੰ ਝੂਠ ਦਾ ਪੁਲੰਦਾ ਅਤੇ ਪੰਜਾਬੀਆਂ ਨਾਲ ਧੋਖਾ ਕਰਾਰ ਦਿੱਤਾ ਹੈ। ‘ਆਪ’ ਦਾ ਕਹਿਣਾ ਹੈ ਕਿ ਕਾਂਗਰਸ ਦੇ ਮੁੱਖ ਮੰਤਰੀ Channi 72 ਦਿਨਾਂ ਦੌਰਾਨ ਪੰਜਾਬ ਵਾਸੀਆਂ ਅੱਗੇ ਐਲਾਨ ਹੀ ਕਰ ਰਹੇ ਹਨ, ਅਸਲ ਵਿੱਚ ਕੋਈ ਵੀ ਲੋਕ ਹਿਤੈਸ਼ੀ ਕੰਮ ਨਹੀਂ ਕਰ ਰਹੇ। ਕਾਂਗਰਸ ਸਰਕਾਰ ਨੂੰ 72 ਦਿਨਾਂ ਦੀ ਨਹੀਂ ਸਗੋਂ ਆਪਣੇ 5 ਸਾਲਾਂ ਦੀ ਸਮੁੱਚੀ ਕਾਰਗੁਜ਼ਾਰੀ ਪੰਜਾਬ ਵਾਸੀਆਂ ਅੱਗੇ ਪੇਸ਼ ਕਰਨੀ ਚਾਹੀਦੀ ਹੈ। ਮੁੱਖ ਮੰਤਰੀ Channi ਦੇ ਰਿਪੋਰਟ ਕਾਰਡ ਵਿਚਲੇ ਝੂਠ ਦਾ ਪਰਦਾਫਾਸ਼ ਕਰਨ ਲਈ ‘ਆਪ’ ਦੇ ਵਿਧਾਇਕ Jai Singh Rouri, ਬੁਲਾਰੇ Neil Garg ਅਤੇ ਐਡੋਵੇਕਟ Dinesh Chadha ਵੱਲੋਂ ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਵਿਧਾਇਕ Jai Singh Rouri ਨੇ ਕਿਹਾ, ”ਮੁੱਖ ਮੰਤਰੀ Charanjit Singh Channi ਨੇ ਕਾਂਗਰਸ ਸਰਕਾਰ ਦੀ 72 ਦਿਨਾਂ ਦੀ ਕਾਰਗੁਜ਼ਾਰੀ ਪੇਸ਼ ਕਰਨ ਦੇ ਨਾਂਅ ‘ਤੇ ਪੰਜਾਬ ਵਾਸੀਆਂ ਨੂੰ ਠੱਗਣ ਦਾ ਕੋਝਾ ਯਤਨ ਕੀਤਾ, ਕਿਉਂਕਿ ਕਾਂਗਰਸ ਸਰਕਾਰ ਨੇ ਨਾ ਤਾਂ ਬਿਜਲੀ ਬਿੱਲ ਮੁਆਫ਼ ਕੀਤੇ, ਨਾ ਪਾਣੀ ਸਸਤਾ ਕੀਤਾ, ਨਾ ਰੇਤਾ ਸਸਤਾ ਕੀਤਾ ਅਤੇ ਨਾ ਹੀ ਸੂਬੇ ‘ਚੋਂ ਨਸ਼ਾ, ਸ਼ਰਾਬ, ਟਰਾਂਸਪੋਰਟ ਮਾਫ਼ੀਆ ਖ਼ਤਮ ਹੋਇਆ ਹੈ।” ਵਿਧਾਇਕ ਨੇ ਅੱਗੇ ਦੱਸਿਆ ਕਿ ਪੰਜਾਬ ਵਾਸੀਆਂ ਨੂੰ ਠੱਗਣ ਲਈ ਮੁੱਖ ਮੰਤਰੀ Channi ਉਹ ਬਿਜਲੀ ਬਿੱਲ ਦਿਖਾ ਰਹੇ ਹਨ, ਜਿਹੜਾ ਐਸ.ਸੀ ਅਤੇ ਬੀ.ਸੀ ਸ਼੍ਰੇਣੀਆਂ ਦਾ ਇੱਕ ਕਿੱਲੋਵਾਟ ਲੋਡ ਤੱਕ ਦਾ 200 ਬਿਜਲੀ ਯੂਨਿਟਾਂ ਮੁਆਫ਼ ਹੋਣ ਕਾਰਨ ਆਉਂਦਾ ਹੈ ਅਤੇ ਇਹ ਯੋਜਨਾ ਕਾਂਗਰਸ ਸਰਕਾਰ ਤੋਂ ਪਹਿਲਾ ਦੀ ਸੂਬੇ ‘ਚ ਲਾਗੂ ਹੈ।
CM Channi Live : CM Channi ਦਾ ਵੱਡਾ ਧਮਾਕਾ, Sidhu ਛੱਡੂ ਕਾਂਗਰਸ, ਦੇਵੇਗਾ ਅਸਤੀਫਾ? | D5 Channel Punjabi
Jai Singh Rouri ਨੇ ਕਿਹਾ ਕਿ ਮੁੱਖ ਮੰਤਰੀ Channi ਵੱਲੋਂ ਲੋਕਾਂ ਨੂੰ ਰਾਹਤ ਦੇਣ ਦੇ ਨਾਂਅ ‘ਤੇ ਕੇਵਲ ਐਲਾਨ ਹੀ ਕੀਤੇ ਗਏ ਹਨ, ਜਿਸ ਕਾਰਨ ਹੁਣ ਉਨਾਂ ਨੂੰ ਮੁੱਖ ਮੰਤਰੀ Alainjeet Singh ਕਹਿ ਸੰਬੋਧਨ ਕਰਦੇ ਹਨ, ਕਿਉਂਕਿ ਦੋ ਕਿੱਲੋਵਾਟ ਲੋਡ ਤੱਕ ਦੇ ਬਕਾਏ ਬਿੱਲ ਵੀ ਗ਼ਰੀਬ ਲੋਕਾਂ ਦੇ ਮੁਆਫ਼ ਨਹੀਂ ਹੋਏ, ਜਿਸ ਦੇ ਸਬੂਤ ਵਜੋਂ ਵਿਧਾਇਕ ਨੇ ਇੱਕ ਐਸ.ਸੀ ਵਰਗ ਦੇ ਪਰਿਵਾਰ ਦਾ ਬਿਜਲੀ ਬਿੱਲ ਮੀਡੀਆ ਅੱਗੇ ਪੇਸ਼ ਕੀਤਾ। ਉਨਾਂ ਦੱਸਿਆ ਕਿ ਇਸ ਗ਼ਰੀਬ ਪਰਿਵਾਰ ਨੂੰ 7 ਹਜ਼ਾਰ 8 ਸੌ ਰੁਪਏ ਦਾ ਬਿੱਲ ਭੇਜਿਆ ਗਿਆ ਅਤੇ ਇਸ ਬਿੱਲ ‘ਚ 7 ਹਜ਼ਾਰ ਰੁਪਏ ਪੁਰਾਣੇ ਬਕਾਏ ਦੇ ਹਨ, ਜਦੋਂ ਕਿ ਮੁੱਖ ਮੰਤਰੀ ਨੇ ਪੁਰਾਣੇ ਬਕਾਏ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਅਜਿਹਾ ਹੀ ਝੂਠ ਪਾਣੀ ਦੇ ਬਿੱਲ ਘੱਟ ਕਰਨ ਬਾਰੇ ਚੰਨੀ ਵੱਲੋਂ ਬੋਲਿਆ ਜਾ ਰਿਹਾ ਹੈ, ਜਦੋਂ ਕਿ ਲੋਕਾਂ ਨੂੰ ਪਾਣੀ ਦੇ ਬਿੱਲ 50 ਰੁਪਏ ਦੀ ਥਾਂ ਸੈਂਕੜੇ ਰੁਪਇਆ ਵਿੱਚ ਆ ਰਹੇ ਹਨ। ਮੁੱਖ ਮੰਤਰੀ ਵੱਲੋਂ ਜ਼ੀਰੋ ਕੀਮਤ ਦਾ ਬਿਜਲੀ ਬਿੱਲ ਦਿਖਾਉਣ ਬਾਰੇ Jai Singh Rouri ਨੇ ਕਿਹਾ ਕਿ ਅੱਜ ਵੀ ਪੰਜਾਬੀਆਂ ਨੂੰ ਬਿਜਲੀ ਦੇ ਬਿੱਲ ਐਨੇ ਜ਼ਿਆਦਾ ਆ ਰਹੇ ਹਨ ਕਿ ਬਿੱਲ ਅਦਾ ਕਰਨ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ। ਸੱਚ ਤਾਂ ਇਹ ਹੈ ਕਿ ਪੰਜਾਬ ‘ਚ ਗ਼ਰੀਬ ਪਰਿਵਾਰਾਂ ਦਾ ਬਿੱਲ ਵੀ ਜ਼ੀਰੋ ਨਹੀਂ ਹੋਇਆ ਅਤੇ ਨਾ ਹੀ ਬਕਾਏ ਬਿੱਲ ਮੁਆਫ਼ ਹੋਏ ਹਨ। ‘ਆਪ’ ਆਗੂ ਨੇ ਮੁੱਖ ਮੰਤਰੀ ਚੰਨੀ ਨੂੰ ਸਵਾਲ ਕੀਤਾ ਕਿ ਮੁੱਖ ਮੰਤਰੀ ਦੱਸਣ ਕਿੰਨੀਆਂ ਕਾਰਪੋਰੇਟ ਬਿਜਲੀ ਕੰਪਨੀਆਂ ਪੰਜਾਬ ਵਿਚੋਂ ਚਲੀਆਂ ਗਈਆਂ ਹਨ? ਕਿਹੜੇ ਮਾਰੂ ਬਿਜਲੀ ਸਮਝੌਤੇ ਰੱਦ ਕੀਤੇ ਹਨ? ਕਿਹੜੇ ਕੇਬਲ ਮਾਫ਼ੀਆ ਨੂੰ ਨੱਥ ਪਾਈ ਹੈ? ਰੇਤ ਮਾਫ਼ੀਆ ਦਾ ਕਿੱਥੇ ਲੱਕ ਤੋੜਿਆ ਗਿਆ ਹੈ ? Jai Singh Rouri ਨੇ ਕਿਹਾ ਕਿ ਸਚਾਈ ਇਹ ਹੈ ਕਿ ਪੰਜ ਸਾਲ ਪੰਜਾਬ ਨੂੰ ਹਰ ਖੇਤਰ ਵਿੱਚ ਲੁੱਟਣ ਵਾਲੀ ਕਾਂਗਰਸ ਸਰਕਾਰ ਕੇਵਲ 72 ਦਿਨਾਂ ਦੇ ਐਲਾਨਾਂ ਨਾਲ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਸਰਕਾਰ ਨੇ ਪੰਜ ਸਾਲਾਂ ਦੌਰਾਨ ਲੋਕ ਹਿਤੈਸ਼ੀ ਕੋਈ ਕੰਮ ਨਹੀਂ ਕੀਤਾ, ਇਸ ਲਈ Channi ਸਰਕਾਰ ਪੰਜ ਸਾਲਾਂ ਦਾ ਰਿਪੋਰਟ ਕਾਰਡ ਪੰਜਾਬ ਵਾਸੀਆਂ ਅੱਗੇ ਨਹੀਂ ਰੱਖ ਰਹੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.