Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30
Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69
Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70
Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71
Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260
Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26
Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27
Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8
Goldy Brar News : ਪਹਿਲੀ ਵਾਰ ਕੈਮਰੇ ਸਾਹਮਣੇ ਆਇਆ Goldy Brar, Moosewala Murder Case ’ਚ ਕੀਤੇ ਵੱਡੇ ਖ਼ੁਲਾਸੇ!
ਇਸ ਮੌਕੇ ਤੇ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਇਸ ਲੇਖਕ ਦੀ ਘਟੀਆ ਕਾਰਵਾਈ ਨਾਲ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਦੇ ਮਨਾ ਨੂੰ ਭਾਰੀ ਠੇਸ ਪਹੁੰਚੀ ਹੈ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੌਮ ਦੇ ਮਹਾਨ ਸ਼ਹੀਦ ਹਨ, ਜਿਨ੍ਹਾਂ ਨੇ ਵੱਲੋਂ ਜੋ ਵੀ ਸ਼ੰਘਰਸ਼ ਲੜਿਆ ਗਿਆ, ਉਹ ਇਸ ਦੇਸ਼ ਦੇ ਹੁਕਮਰਾਨਾਂ ਵੱਲੋ ਕੌਮ ਨਾਲ ਕੀਤੀ ਜਾ ਬੇਇਨਸਾਫੀ ਖਿਲਾਫ ਅਤੇ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਲਈ ਸੀ ਨਾ ਕਿ ਕਿਸੇ ਧਰਮ ਜਾ ਜਾਤੀ ਦੇ ਖਿਲਾਫ ਸੀ ਅਤੇ ਉਹਨਾਂ ਦੇ ਸ਼ੰਘਰਸ਼ੀ ਜੀਵਨ ਦੌਰਾਨ ਭਾਰਤ ਦੇ ਕਿਸੇ ਵੀ ਥਾਂ ਤੇ ਕੋਈ ਵੀ ਐਫ ਆਈ ਆਰ ਦਰਜ ਨਹੀ ਸੀ ਹੋਈ, ਇਸ ਲਈ ਇਹਨਾਂ ਸਿੱਖ ਸ਼ੰਘਰਸ਼ੀ ਯੋਧਿਆਂ ਨੂੰ ਬਦਨਾਮ ਕਰਨ ਦੀ ਕੋਝੀ ਸ਼ਾਜਿਸ਼ ਤਹਿਤ ਇਹੋ ਜਿਹੇ ਸਿਲੇਬਸ ਦੀਆਂ ਕਿਤਾਬਾਂ ਨੂੰ ਪੜਾਇਆ ਜਾ ਰਿਹਾ ਹੈ ਜਿਸ ਨੂੰ ਯੂਨੀਵਰਸਿਟੀ ਤਰੁੰਤ ਬੰਦ ਕਰਕੇ ਇਸ ਲੇਖਕ ਦੇ ਖਿਲਾਫ ਕਨੂੰਨੀ ਕਾਰਵਾਈ ਕਰੇ, ਇਸ ਮੌਕੇ ਤੇ ਫੈਡਰੇਸ਼ਨ ਦੇ ਮੁੱਖ ਸਲਾਹਕਾਰ ਭਾਈ ਗੁਰਨਾਮ ਸਿੰਘ ਸੈਦਾਂ ਰੁਹੈਲਾ, ਗੁਰਪ੍ਰੀਤ ਸਿੰਘ ਰਾਜਪੁਰਾ, ਜੁਗਰਾਜ ਸਿੰਘ ਪਿਲਖਣੀ ,ਰਾਸ਼ਪਾਲ ਸਿੰਘ ਅਤੇ ਗੁਰਜੀਤ ਸਿੰਘ ਗਿੱਲ ਆਦਿ ਆਗੂ ਹਾਜਰ ਸਨ।
]]>ਕਈ ਵਾਰ ਲੱਗਦਾ ਕਿ ਸਾਡੀਆਂ ਭਾਵਨਾਵਾਂ ਏਨੀਆਂ ਕਮਜ਼ੋਰ ਹਨ ? ਜਿਹੜੀਆਂ ਨਿੱਕੀਆਂ ਗੱਲਾਂ ਉਤੇ ਤਾਂ ਵੰਲੂਦਰੀਆਂ ਹਨ ਤੇ ਭੜਕ ਪੈਦੀਆਂ ਹਨ। ਪਰ ਸੱਚ ਕੁੱਝ ਹੋਰ ਹੈ ਤੇ ਹੁੰਦਾ ।
ਸਾਨੂੰ ਕਿਉਂ ਨਹੀਂ ਅਕਲ ਆਉਂਦੀ ?
ਅਸੀਂ ਅਤੀਤ ਤੋਂ ਹੁਣ ਤੱਕ ਕਿਉਂ ਨਹੀਂ ਕੁੱਝ ਸਿੱਖਿਆ ?
ਅਸੀਂ ਸੂਰਜ ਵੱਲ ਪਿੱਠ ਕਿਉਂ ਕਰੀ ਖੜੇ ਹਾਂ ? ਅਸੀਂ ਅੱਗੇ ਜਾਣਦੀ ਵਜਾਏ ਪਿੱਛੇ ਵੱਲ ਕਿਉਂ ਦੌੜ ਰਹੇ ਹਾਂ ? ਸਾਡਾ ਗਿਆਨ ਦਾ ਨੇਤਰ ਕਿਉਂ ਬੰਦ ਹੋਇਆ ਪਿਆ ਹੈ। ਹੁਣ ਤੇ ਪੰਜਾਬ ਕੈਪਟਨ ਦੀ ਕਿਰਪਾ ਨਾਲ ” ਸਿੱਖਿਆ ਦੇ ਪੱਖੋ ਦੇਸ ਵਿੱਚ ਪਹਿਲੇ ਨੰਬਰ ਉਤੇ ਹੈ।” ਸਾਡੇ ਅੰਦਰਲੇ ਮਨੁੱਖ ਨਾਲੋਂ ਬਾਹਰਲੇ ਮਨੁੱਖ ਸ਼ੈਤਾਨ ਹਨ…ਜਿਹੜੇ ਸਾਨੂੰ ਹਰ ਮੌਸਮ ਦੇ ਬੇਮੌਸਮੀ ਸਬਜੀ ਵਾਂਗੂੰ ਵੇਚ ਜਾਂਦੇ ਹਨ। ਅਸੀਂ ਮੰਡੀ ਦੀਆਂ ਵਸਤੂਆਂ ਵਾਂਗੂੰ ਸਿਰਫ ਵਿਕਣ ਵਾਸਤੇ ਹੀ ਹਾਂ ? ਹੁਣ ਤੱਕ ਸੁਣਦੇ ਆਏ ਹਾਂ ਕਿ ਮੰਡੀ ਵਿੱਚ ਫਸਲਾਂ ਵਿਕਦੀਆਂ ਹਨ….ਪਰ ਹੁਣ ਤੇ ਅਕਲਾਂ, ਸ਼ਕਲਾਂ ਤੇ ਨਸਲਾਂ ਵਿਕ ਰਹੀਆਂ ਹਨ। ਮੰਡੀ ਦੇ ਦਲਾਲ ਸਾਨੂੰ ਵੇਚ ਕੇ ਆਪਣੀ ਦਲਾਲੀ ਖਰੀ ਕਰਦੇ ਹਨ। ਅਸੀਂ ਬਾਰਦਾਨਿਆਂ ਵਿੱਚ ਪੈ ਕੇ ਗੋਦਾਮਾਂ ਵਿੱਚ ਪੁਜ ਜਾਂਦੇ ਹਾਂ। ਇਹਨਾਂ ਗੋਦਾਮਾਂ ਦੇ ਵਿੱਚੋ ਸਮੇਂ ਸਮੇਂ ਰੁੱਤ ਮੁਤਾਬਿਕ ਵਪਾਰੀ ਸਾਨੂੰ ਫੇਰ ਮੰਡੀ ਵਿੱਚ ਵੇਚਦੇ ਹਨ ਤੇ ਮੁਨਾਫ਼ਾ ਖੱਟ ਦੇ ਹਨ।
ਮਨੁੱਖ ਭਾਵਨਾਵਾਂ ਵਿੱਚ ਵਗਣ ਵਾਲਾ ਦਰਿਆ ਹੁੰਦਾ । ਜਿਹੜਾ ਹੜ੍ਹ ਦੇ ਨਾਲ ਆਪਣੀ ਦਿਸ਼ਾ ਬਦਲ ਲੈਦਾ ? ਅਸੀਂ ਹਰ ਵਾਰ ਦਿਸ਼ਾਹੀਣ ਕਿਉ ਹੁੰਦੇ ਹਾਂ। ਅਸੀਂ ਮਨੁੱਖ ਤੋਂ ਕਠਪੁਤਲੀਆਂ ਵਿੱਚ ਕਿਉਂ ਬਦਲ ਜਾਂਦੇ ਹਾਂ ? ਇਨ੍ਹਾਂ ਗੱਲਾਂ ਦਾ ਜਿਹਨਾਂ ਦੇ ਕੋਲ ਜਵਾਬ ਹੈ…ਉਹ ਚੁੱਪ ਹਨ। ਅਸੀਂ ਉਦੋਂ ਤੱਕ ਵਰਤੇ ਜਾਂਦੇ ਰਹਾਂਗੇ ? ਜਦ ਤੱਕ ਆਪਣੀ ਅਕਲ ਤੋਂ ਕੰਮ ਨਹੀਂ ਲੈਦੇ! ਅਸੀਂ ਸਦਾ ਹੀ ਭਾਵਨਾਵਾਂ ਦੇ ਵਹਿਣ ਵਿੱਚ ਵਗਣ ਵਾਲੇ ਹਨ.ਨਫਾ ਨੁਕਸਾਨ ਦਾ ਕਦੇ ਫਿਕਰ ਨਹੀਂ ਕਰਦੇ …ਜਿਧਰ ਨੂੰ ਤੁਰੇ ਹੜ੍ਹ ਬਣ ਜਾਂਦੇ ਹਨ ਪਰ ਫੇਰ ਘਾਟਾ ਹੋਵੇ ਜਾ ਫਿਰ ਮੌਤ ! ਕੋਈ ਫਰਕ ਨਹੀਂ ਦੇਖਦੇ…ਇਹ ਜੱਟ ਦੇ ਗੰਨਾ ਨੀ ਪੱਟਣ ਦੇਦੇ ਭੇਲੀ ਦੇ ਦੇਦੇ ਆ..
ਹਰੀ ਕ੍ਰਾਂਤੀ ਲਿਆਉਣ ਵਾਲਿਆਂ ਨੇ ਸੋਚਿਆ ਵੀ ਨਹੀਂ ਕਿ ਅਸੀਂ ਆਪਣੀਆਂ ਨਸਲਾਂ ਤੇ ਫਸਲਾਂ ਦੇ ਕਾਤਲ ਬਣ ਜਾਵਾਂਗੇ ? ਸਾਡੇ ਪੌਣ ,ਪਾਣੀ, ਧਰਤੀ ਤੇ ਕੁੱਖ ਦੇ ਕਾਤਲ ਬਣ ਜਾਵਾਂਗੇ?
ਸਾਨੂੰ ਮੁਨਾਫ਼ੇ, ਲਾਲਸਾ ਤੇ ਲਾਲਚ ਨੇ ਮਾਰਿਆ ਜਾਂ ਮਰਵਾਇਆ ਹੈ।ਸਰਕਾਰ ਦੇ ਦਲਾਲਾਂ ਨੇ ਸਾਨੂੰ ਫਸਾਇਆ। ਅਗਲਿਆਂ ਵੱਧ ਝਾੜ ਦੇ ਵਿੱਚ
ਰਾੜ ਦਿੱਤੇ, ਫੇਰ ਵੰਝ ਉਤੇ ਚਾੜ ਦਿੱਤੇ…
ਹੁਣ ਘੁੰਮਦੇ ਹਾਂ ਦੋ ਫਸਲਾਂ ਤੇ ਦੋ ਸਿਆਸੀ ਪਾਰਟੀਆਂ ਦੇ ਚੱਕਰ ਵਿੱਚ
…ਦੇਸੀ ਜੱਟ ਤੇ ਘੁਲਾੜੀ ਪੱਟ..
ਲੱਗੇ ਖੋਲਣ ਡੱਟ…
ਕੌਣ ਕਿਸੇ ਤੋਂ ਘੱਟ …
ਅਗਲਿਆਂ ਕੱਢ ਤੇ ਵੱਟ….!
ਜਿਹਨਾਂ ਨੂੰ ਪਤਾ ਸੀ…ਉਹਨਾਂ ਦੀ ਹਾਲਤ ਦੀਦਾਰ ਸੰਧੂ ਦੇ ਗੀਤ ਵਰਗੀ ਸੀ -” ਖੱਟੀ ਖੱਟ ਗਏ ਮੁਰੱਬਿਆਂ ਤੇ ਅਸੀਂ ਰਹਿ ਗਏ ਭਾਅ ਪੁੱਛਦੇ…!”….
ਉਹ ਸੀ ਸਿਆਸਤਦਾਨ …ਇਹ ਬਣੇ ਰਹੇ ਵੋਟਰ..ਸਪੋਰਟ …ਪ੍ਰਮੋਟਰ…!
ਹੁਣ ਦੱਸੋ ਕਿਹੜਾ ਪਾਸਾ ਅਸੀਂ ਛੱਡਿਆ ਹੈ ਸਮਾਜ ਦਾ?
ਜਿਧਰ ਦੇਖੋ ਤਬਾਹੀ ਲਿਆ ਦਿੱਤੀ ..ਤੇ ਸਾਡੀ ਸੋਚ, ਸਮਝ ਪਹਿਰਾਵਾ,ਖਾਣ ਪੀਣ.ਜੀਣ ਥੀਣ. ਮਰਨਾ ਜੰਮਣਾ.ਗੀਤ ਸੰਗੀਤ, ਸਾਹਿਤ, ਸਿੱਖਿਆ , ਸੱਭਿਆਚਾਰ, ਬੋਲ ਚਾਲ, ਆਦਿ!
ਸਭ ਕੁੱਝ ਤਬਾਹ ਕਰ ਦਿੱਤਾ ਹੈ! ਹੁਣ ਅਸੀਂ ਕੀਰਨੇ ਪਾ ਰਹੇ ਤੇ ਹਰੀ ਕ੍ਰਾਂਤੀ ਨੂੰ ਕੋਸ ਰਹੇ ਹਾਂ !
ਕਾਤਲ ਬੇਗਾਨੇ ਨਹੀਂ ਸਾਡੇ ਹੀ ਖੂਨ ਤੇ ਅਖੂਨ ਦੇ ਰਿਸ਼ਤੇਦਾਰ ਹਨ। ਜਿਹਨਾਂ ਨੇ ਅੱਜ ਇਸ ਮੋੜ ਤੇ ਲਿਆ ਕੇ ਖੜ੍ਹਾ ਦਿੱਤੇ ਨਾ ਅੱਗੇ ਜਾਣ ਜੋਗੇ ਤੇ ਪਿੱਛੇ ਮੁੜਣ ਜੋਗੇ ਛੱਡੇ ਆ!
ਅਸੀਂ ਦੋਸ਼ ਇੱਕ ਦੂਜੇ ਤੇ ਲਾ ਕੇ ਪਾਸਾ ਵੱਟਦੇ ਰਹੇ..ਪਰ ਸਹੀ ਗ਼ਲਤ ਨੂੰ ਕਹਿਣ ਦਾ ਦਮ ਖਤਮ ਕਰਦੇ ਗਏ , ਨਤੀਜੇ ਸਾਹਮਣੇ ਆ ਗਏ! ਸਾਨੂੰ ਅਕਲ ਨਹੀਂ ਆਉਂਦੀ। ਕਿਆ ਬਾਤ ਹੈ ਕਿ ਸਮਾਜ ਗੰਦਲਾ ਕਰਨ ਵਾਲੇ ਵੀ ਤੇ ਸਾਫ ਕਰਨ ਵਾਲੇ ਵੀ ਅਸੀਂ ਆਪ ਹੀ ਹਾਂ ਪਰ ਸਾਡੀ ਗੱਡੀ ਦੀ ਚਾਬੀ ਤੇ ਜੀਵਨ ਦੀ ਡੋਰ ਕਿਸੇ ਹੋਰ ਦੇ ਹੱਥ ਵਿੱਚ ਸੀ..ਪਤਾ ਸਾਨੂੰ ਵੀ ਕਿ ਅਸੀਂ ਵਰਤੇ ਜਾ ਰਹੇ ਹਾਂ ਪਰ ਅਸੀਂ ਲਾਲਸਾ ਤੇ ਵਸ ਪੈ ਗਏ ਜਾ ਪਾ ਦਿੱਤੇ..ਗੱਲ ਇੱਕੋ ਹੈ! ਅਸੀਂ ਗਿਆਨੀ ਤੇ ਧਿਆਨੀ ਹਾਂ।
ਪਰ ਅਸੀਂ ਇੱਕਮੁੱਠ ਨਾ ਹੋਏ ! ਸਿਆਸੀ , ਕਿਸਾਨ, ਮਜ਼ਦੂਰ , ਮੁਲਾਜ਼ਮ ,ਸਮਾਜਕ, ਧਾਰਮਿਕ ਜੱਥੇਬੰਦੀਆਂ ਬਣੀਆਂ। ਪਾੜੋ ਤੇ ਰਾਜ ਕਰੋ..ਦੀ ਨੀਤੀ ਹਰ ਥਾਂ ਭਾਰੂ ਰਹੀ.ਹਰ ਖੇਤਰ ਵਿੱਚ ਹਾਲਤ ” ਨੌ ਪੂਰਬੀਏ ਅਠਾਰਾਂ ਚੁੱਲੇ ” ਵਾਲੀ ਗੱਲ ਬਣ ਗਈ..ਨਤੀਜੇ ਜ਼ੀਰੋ ਤੇ ਆਗੂ ਤੇ ਸ਼ੈਤਾਨ ਹਨ।
“ਕੂੜੇ ਦੇ ਢੇਰ” ਵਧ ਦੇ ਗਏ!
ਰਾਜ ਦੇ ਗਦਾਰ ਰਾਜ ਗੱਦੀ ਤੱਕ ਪੁਜ ਗਏ ਤੇ
ਦੇਸ਼ ਭਗਤ ਬੁਰਕੀ ਬੁਰਕੀ ਤਰਸਣ ਲੱਗ ਪਏ!
ਅਸੀਂ ਵਿਰਸੇ ਤੇ ਵਿਰਾਸਤ ਦਾ ਮਾਣ ਕਰਦੇ ਹਾਂ ਪਰ ਵਰਤਮਾਨ ਵਿੱਚ ਲੋਕਾਂ ਦੀ ਭਾਵਨਾਵਾਂ ਹੀ ਨਹੀਂ ਸਗੋਂ ਉਨ੍ਹਾਂ ਦੀ ਕਿਰਤ ਤੇ ਇੱਜ਼ਤ ਲੁੱਟ ਦੇ ਰਹੇ…! ਲੁੱਟਣ ਤੇ ਕੁੱਟਣ ਵਾਲੇ
ਨੰਗ ਭੁੱਖ ਤੇ ਬੀਮਾਰੀ ਨਾਲ ਮਰਨ ਵਾਲੇ ਵੀ ਆਪਾਂ ਹੀ!
ਚੋਰ, ਗਦਾਰ ਵਧਿਆ ਤੇ ਲੋਕਾਂ ਦੀ ਆਵਾਜ਼ ਬਣ ਜਾਣ ਵਾਲੇ ਹਾਸ਼ੀਏ ਤੇ ਚਲੇ ਗਏ !
ਸਿਖਿਆ ਤੇ ਸਿਹਤ ਦੇ ਅਦਾਰੇ ਵਪਾਰੀ ਬਣ ਗਏ !
ਅਸੀਂ ਗਿਆਨ ਤੇ ਅਕਲ ਵਿਹੂਣੇ ਹੋ ਗਏ ਹਾਂ !
ਇਹਨਾਂ ਦੇ ਮਾਲਕ, ਅਧਿਕਾਰੀ ਤੇ ਕਰਮਚਾਰੀ ਬੁਚੜ ਬਣ ਗਏ ! ਆਪਣਿਆਂ ਦਾ ਸਰੀਰਕ , ਮਾਨਸਿਕ ਤੇ ਆਰਥਿਕ ਸੋਸ਼ਣ ਕਰਨ ਲੱਗੇ!
ਨੈਤਿਕਤਾ ਖੰਭ ਲਾ ਕੇ ਉਡ ਗਈ ਜਾ ਸ਼ਰਮ ਲਾ ਕੇ ਜੇਬ ਚ ਪਾ ਲਈ !
ਇਕ ਦੂਜੇ ਨੂੰ ਮਾਰ ਕੇ ਅੱਗੇ ਵਧਣ ਦੀ ਪਰਵਿਰਤੀ ਵਧੀ…! ਨਿੱਜੀ ਅਦਾਰੇ ਅਸਮਾਨ ਵੱਲ ਤੇ ਜਨਤਕ ਅਦਾਰੇ ਪਤਾਲ ਵੱਲ ਵਧਣ ਲੱਗੇ!
ਹੁਣ ਤੇ ਹਾਲਾਤ ਹੀ ਭੁੱਖ ਤੇ ਦੁੱਖ ਨਾਲ ਮਰਨ ਵਾਲੇ ਹਨ!
ਘਰਾਂ ਦੇ ਵਿੱਚੋਂ ‘ ਘਰ ” ਖਤਮ ਹੋ ਕੇ ਮਕਾਨ ਤੇ ਦੁਕਾਨਾਂ ਵਿੱਚ ਬਦਲ ਗਏ !
ਘਰ ਪੱਕੇ ਹੋ ਗਏ ਤੇ ਮਨ ਕੱਚੇ ਹੋ ਗਏ..ਕੋਈ ਪਹਿਰਾਵਾ ਬਦਲ ਕੇ ” ਪੱਕੇ” ਹੋ ਗਏ!
ਜਿੰਨ੍ਹਾਂ ਦੀ ਚਿੱਟੀ ਦਾਹੜੀ ਸੀ ਤੇ ਚਿੱਟੇ ਵਸਤਰ ਸੀ ਤੇ ਸ਼ਸਤਰ ਸੀ ਉਹ ਹਰ ਪਾਸੇ ਕਾਬਜ਼ ਹੋ ਗਏ , ਧਰਮ ਦੇ ਨਾਮ ਤੇ ਵਪਾਰ.ਵਪਾਰ ਦੇ ਨਾਮ ਤੇ ਧਰਮ…ਕਿਰਤ ਖੋਹੀ ਕਿਰਤੀ ਖੋਹ ਕੇ ” ਮੁਫਤ ਦਾ ਲੰਗਰ ਛਕਣ ਵਾਲੇ ਭਿਖਾਰੀ ਬਣਾ ਦਿੱਤੇ! ਲੋਕਾਂ ਨੂੰ ਖਵਾ ਕੇ ਰੱਬ ਸ਼ੁਕਰ ਕਰਨ ਵਾਲਿਆਂ ਦੇ ਹੱਥ ਠੂਠੇ ਫੜਾ ਦਿੱਤੇ…ਗਿਆਨ ਵਿਹੂਣੇ ਆਗਿਆਨੀ ਸਿੱਖਿਆ ਸਾਸ਼ਤਰੀ ਬਣ ਬੈਠੇ ..ਸਿੱਖਿਆ ਦੇ ਮੰਦਰ ਬੁੱਚੜਖਾਨਿਆਂ ਵਿੱਚ ਬਦਲ ਗਏ !
ਘਰਾਂ ਵਿੱਚੋਂ ਪੰਜਾਬੀ ਤੇ ਬਜ਼ੁਰਗ ਗਾਇਬ ਕਰ ਦਿੱਤੇ.
“ਲੁੱਚਾ ਲਫੰਗਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ “ਦਾ ਬੋਲਬਾਲਾ ਹੈ! ਅਸੀਂ ਵਸਤੂਆਂ ਵਾਂਗੂੰ ਹਰ ਥਾਂ ਵਰਤੇ ਜਾਂਦੇ ਹਾਂ।
ਹੁਣ ਜਦੋਂ ਸਭ ਕੁੱਝ ਗਵਾ ਲਿਆ ਹੈ..ਸਮਾਜ ਨਰਕ ਬਣਾ ਲਿਆ ਹੈ..ਹੁਣ “” ਮੈਂ ਪੰਜਾਬੀ ” ਹੋਣ ਦਾ ਮਾਣ ਮਹਿਸੂਸ ਤਾਂ ਫੇਸਬੁਕ ਕੀਤਾ ਜਾ ਸਕਦਾ ਪਰ ” “ਆਪਣੀ ਪੀੜ੍ਹੀ ਹੇਠਾਂ ਸੋਟਾ ਕੌਣ ਫੇਰੂ?”
ਕੌਣ ਜੁੰਮੇਵਾਰੀ ਓਟੇਗਾ? ਕੋਈ ਵੀ ਨਹੀਂ !
ਕਿਉਂ ਕਿ ਇਸ ਹਮਾਮ ਦੇ ਵਿੱਚ ਸਭ ਨੰਗੇ ਹਨ ਤੇ ਕੁੱਝ ਚੰਗੇ ਵੀ ਪਰ ਘੱਟ ਹਨ ਪਰ ਕਦੋਂ ਤੱਕ ਅਸੀਂ ਸਹੀ ਤੇ ਸੱਚ ਨੂੰ ਨਜ਼ਰ ਅੰਦਾਜ਼ ਕਰਦੇ ਰਹਾਂਗੇ ?
ਕਦੋਂ ਆਪੋ ਆਪਣੀਆਂ ਪੀੜ੍ਹੀਆਂ ਹੇਠਾਂ ਸੋਟਾ ਫੇਰਾਂਗੇ?
ਹੁਣ ਪੰਜਾਬ ਸਿਓੁ ਨੂੰ ਫੇਰ….ਪਿੱਛੇ ਵੱਲ ਨੂੰ ਧੱਕਿਆ ਜਾ ਰਿਹਾ ਹੈ।
ਕਿਸਾਨਾਂ ਤੇ ਮਜ਼ਦੂਰਾਂ ਦੀ ਜਿੱਤ ਜਰੀ ਨਹੀਂ ਜਾਂਦੀ।
ਚੋਰ-ਕੁੱਤਾ ਤੇ ਰਾਜਾ ਰਲ ਗਏ ਹਨ।
ਪੁਜਾਰੀ, ਵਪਾਰੀ , ਅਧਿਕਾਰੀ ਤੇ ਲਿਖਾਰੀ ਦਾ ਚੌਕੜ ਹੈ। ਸਮਾਜ ਦੀ ਲਾਸ਼ ਚੁੱਕੀ ਜਾਂਦੇ ਹਨ ।
ਜਦ ਅਕਲ, ਸ਼ਕਲ, ਨਸਲ ਤੇ ਫਸਲ ਇੱਕ ਹੋ ਜਾਣ ਤਾਂ ਮੰਡੀ ਦੇ ਭਾਅ ਡਿੱਗਦੇ ਹਨ। ਫੇਰ ਸਭ ਕੁੱਝ ਘੱਟ ਰੇਟ ਉਤੇ ਵਿਕਦਾ ਹੈ। ਹੁਣ ਭਾਵਨਾਵਾਂ ਵੇਚਣ ਤੇ ਵਿਕਣ ਵਾਲੇ ਕਿਤੇ ਵੀ ਕਿਸੇ ਵੀ ਰੂਪ ਵਿੱਚ ਵਿਕਦੇ ਸਕਦੇ ਹਨ।
ਗੱਲ ਜਿਉਣ ਦੀ ਹੈ। ਸਾਡੀਆਂ ਭਾਵਨਾਵਾਂ ਕਿਉਂ ਕਮਜ਼ੋਰ ਤੇ ਹੋਲੀਆਂ ਹਨ। ਜੋ ਨਿੱਕੀਆਂ ਗੱਲਾਂ ਉਤੇ ਭੜਕਾ ਕਿ ਵਰਤੀਆਂ ਜਾਂਦੀਆਂ ਹਨ !
ਕਦੋਂ ਤੱਕ ਭੜਕਾਈਆਂ ਜਾਂਦੀਆਂ ਰਹਿਣਗੀਆਂ ?
ਅਕਲਾਂ ਵਾਲਿਓ….ਸ਼ਕਲਾਂ ਵਾਲਿਓ…..ਕੋਈ ਦਿਓ ਜਵਾਬ ?

ਪ੍ਰੰਤੂ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਕੁ ਨੂੰ ਛੱਡ ਕੇ ਬਾਕੀ ਸਾਡੇ ਚੁਣੇ ਹੋਏ ਨੁਮਾਇੰਦੇ ਕੁੰਭਕਰਨ ਦੀ ਨੀਂਦ ਸੁਤੇ ਪਏ ਹਨ। ਇਸ ਲਈ ਆਮ ਜਨਤਾ ਕਿਸਾਨ ਅੰਦੋਲਨ ਦੀ ਸਫਲਤਾ ਉਪਰ ਹੀ ਆਸ ਲਾਈ ਬੈਠੀ ਹੈ। ਸਾਰੇ ਸੰਸਾਰ ਵਿਚੋਂ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਆਵਾਜ਼ਾਂ ਆ ਰਹੀਆਂ ਹਨ। ਇਹ ਕਾਨੂੰਨਾਂ ਨੂੰ ਜਦੋਂ ਸੰਸਦ ਵਿਚ ਪਾਸ ਕਰਨ ਲਈ ਪੇਸ਼ ਕੀਤਾ ਗਿਆ ਉਦੋਂ ਵੀ ਵਿਰੋਧੀ ਪਾਰਟੀਆਂ ਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਵੈਸੇ ਤਾਂ ਸਾਰੇ ਭਾਰਤ ਦੇ ਅਤੇ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਫਰਜ਼ ਬਣਦਾ ਹੈ ਕਿ ਆਪਣੇ ਵੋਟਰਾਂ ਦੇ ਹਿੱਤਾਂ ਨੂੰ ਮੁੱਖ ਰੱਖਕੇ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕਰਨ ਪ੍ਰੰਤੂ ਪੰਜਾਬ ਅਤੇ ਹਰਿਆਣਾ ਵਿਚ ਸਾਰੇ ਰਾਜਾਂ ਤੋਂ ਵਧੇਰੇ ਖੇਤੀਬਾੜੀ ਦਾ ਕਾਰੋਬਾਰ ਹੁੰਦਾ ਹੈ। ਇਸ ਲਈ ਇਸਦੇ ਬਹੁਤੇ ਵੋਟਰ ਕਿਸਾਨ ਹਨ। ਇਨ੍ਹਾਂ ਰਾਜਾਂ ਦੇ ਸੰਸਦ ਮੈਂਬਰਾਂ ਦੀ ਹੋਰ ਵੀ ਜ਼ਿੰਮੇਵਾਰੀ ਵਧ ਜਾਂਦੀ ਹੈ।
ਪੰਜਾਬ ਦੇ ਕਿਸਾਨਾ ਨੇ ਤਾਂ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਹੈ। ਦੂਜੇ ਨੰਬਰ ਤੇ ਹਰਿਆਣਾ ਆਉਂਦਾ ਹੈ, ਜਿਥੋਂ ਦੇ ਕਿਸਾਨਾ ਨੇ ਡਟਕੇ ਸਾਥ ਦਿੱਤਾ ਹੈ। ਪੰਜਾਬ ਦੇ ਕਿਸਾਨਾ ਨੇ ਲੀਡ ਸੂਬੇ ਦੇ ਤੌਰ ਤੇ ਅਗਵਾਈ ਕੀਤੀ ਹੈ। ਪੰਜਾਬ ਦੇ ਸੰਸਦ ਮੈਂਬਰਾਂ ਨੂੰ ਵੀ ਸੰਸਦ ਵਿਚ ਜ਼ੋਰਦਾਰ ਢੰਗ ਨਾਲ ਇਨ੍ਹਾਂ ਕਾਨੂੰਨਾ ਦੇ ਵਿਰੋਧ ਵਿਚ ਬੋਲਣਾ ਚਾਹੀਦਾ ਸੀ, ਪ੍ਰੰਤੂ ਪੰਜਾਬ ਦੇ 20 ਸੰਸਦ ਮੈਂਬਰਾਂ ਵਿਚੋਂ ਸਿਰਫ 5 ਕਾਂਗਰਸ, 3 ਅਕਾਲੀ ਦਲ ਅਤੇ ਇਕ ਆਮ ਆਦਮੀ ਪਾਰਟੀ ਕੁਲ 10 ਮੈਂਬਰਾਂ ਨੇ ਇਨ੍ਹਾਂ ਕਾਨੂੰਨਾ ਨੂੰ ਰੱਦ ਕਰਨ ਲਈ ਦਲੀਲਾਂ ਨਾਲ ਵਿਚਾਰ ਪ੍ਰਗਟ ਕੀਤੇ ਹਨ। ਦੁੱਖ ਇਸ ਗੱਲ ਦਾ ਹੈ ਕਿ ਬਾਕੀ ਮੈਂਬਰ ਕਿਉਂ ਮੂੰਹਾਂ ਵਿਚ ਘੁੰਗਣੀਆਂ ਪਾਈ ਬੈਠੇ ਹਨ। ਕਾਂਗਰਸ ਪਾਰਟੀ ਦੇ 8 ਲੋਕ ਸਭਾ ਅਤੇ ਤਿੰਨ ਰਾਜ ਸਭਾ ਦੇ ਮੈਂਬਰ ਹਨ। ਅਕਾਲੀ ਦਲ ਦੇ ਦੋ ਲੋਕ ਸਭਾ ਅਤੇ ਤਿੰਨ ਰਾਜ ਸਭਾ ਦੇ ਮੈਂਬਰ ਹਨ। ਲੋਕ ਸਭਾ ਦਾ ਇਕ ਮੈਂਬਰ ਆਮ ਆਦਮੀ ਪਾਰਟੀ ਦਾ ਹੈ। ਦੋ ਭਾਰਤੀ ਜਨਤਾ ਪਾਰਟੀ ਦੇ ਹਨ।
ਪੰਜਾਬ ਦੇ ਸੰਸਦ ਮੈਂਬਰਾਂ ਵਿਚੋਂ ਪ੍ਰਤਾਪ ਸਿੰਘ ਬਾਜਵਾ ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਮੈਂਬਰ ਰਾਜ ਸਭਾ ਅਤੇ ਰਵਨੀਤ ਸਿੰਘ ਬਿੱਟੂ ਚੁਣਿਆਂ ਹੋਇਆ ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਕਮੇਟੀ ਦੋਵੇਂ ਅਜਿਹੇ ਮੈਂਬਰ ਹਨ, ਜਿਨ੍ਹਾਂ ਨੇ ਜਦੋਂ ਇਨ੍ਹਾਂ ਕਾਨੂੰਨਾ ਨੂੰ ਪਾਸ ਕਰਨਾ ਸੀ ਅਤੇ ਸਰਦ ਰੁਤ ਸ਼ੈਸ਼ਨ ਵਿਚ ਬੜੇ ਜ਼ੋਰਦਾਰ ਢੰਗ ਨਾਲ ਦਲੀਲਾਂ ਦੇ ਕੇ ਕਿਸਾਨਾ ਦੇ ਹਿਤਾਂ ਤੇ ਪਹਿਰਾ ਦਿੰਦਿਆਂ, ਖੇਤੀਬਾੜੀ ਕਾਨੂੰਨਾ ਨੂੰ ਕਿਸਾਨੀ ਵਿਰੋਧੀ ਗਰਦਾਨਿਆਂ। ਉਨ੍ਹਾਂ ਇਨ੍ਹਾਂ ਕਾਨੂੰਨਾ ਨੂੰ ਵਾਪਸ ਲੈਣ ਦੀ ਮੰਗ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਬੋਲਦਿਆਂ ਕਿਹਾ ਕਿ ਇਹ ਕਾਨੂੰਨ ਲਾਗੂ ਕਰਕੇ ਸਰਕਾਰ ਦੇਸ਼ ਦੇ ਕਿਸਾਨਾ ਦੀ ਮੌਤ ਦੇ ਵਾਰੰਟਾਂ ਤੇ ਦਸਖਤ ਕਰ ਰਹੀ ਹੈ। ਉਨ੍ਹਾਂ ਅੱਗੋਂ ਕਿਹਾ ਕਿ ਭਾਰਤ ਨੂੰ ਪਹਿਲਾਂ ਹੀ ਚੀਨ ਅਤੇ ਪਾਕਿਸਤਾਨ ਤੋਂ ਹਮੇਸ਼ਾ ਖ਼ਤਰਾ ਰਹਿੰਦਾ ਹੈ। ਪੰਜਾਬ ਕਿਉਂਕਿ ਸਰਹੱਦੀ ਸੂਬਾ ਹੈ ਇਸ ਲਈ ਇਸਦੇ ਵਸਿੰਦਿਆਂ ਦੀ ਨਰਾਜ਼ਗੀ ਮੁਲ ਲੈਣੀ ਖ਼ਤਰੇ ਤੋਂ ਖਾਲੀ ਨਹੀਂ। ਕਿਸਾਨਾ ਤੇ ਤੋਹਮਤਾਂ ਲਗਾਕੇ ਖਾਲਿਸਤਾਨੀ ਅਤੇ ਦੇਸ਼ ਧਰੋਹੀ ਕਹਿਕੇ ਸਾਨੂੰ ਕੌਮੀਅਤ ਦਾ ਪਾਠ ਪੜ੍ਹਾ ਰਹੇ ਹੋ, ਜਿਨ੍ਹਾਂ ਦੇ ਨੌਜਵਾਨ ਸਰਹੱਦਾਂ ਤੇ ਸ਼ਹੀਦ ਹੋ ਰਹੇ ਹਨ। ਸਗੋਂ ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਦੇਸ਼ ਭਗਤ ਹਨ।
ਕਿਸਾਨਾ ਦੇ ਬਿਜਲੀ ਪਾਣੀ ਦੇ ਕੁਨੈਕਸ਼ਨ ਕੱਟਕੇ ਕਿਹੜੀ ਬਹਾਦਰੀ ਕਰ ਰਹੇ ਹੋ। ਸਰਕਾਰ ਕਿਸਾਨਾ ਨਾਲ ਧੋਖਾ ਕਰ ਰਹੀ ਹੈ। ਜਦੋਂ ਸਰਕਾਰ ਕਾਨੂੰਨਾ ਵਿਚ ਤਰਮੀਮ ਕਰਨ ਨੂੰ ਤਿਆਰ ਹੈ, ਇਸਦਾ ਭਾਵ ਹੈ ਕਿ ਕਾਨੂੰਨ ਗ਼ਲਤ ਹਨ। ਖੇਤੀਬਾੜੀ ਸੰਬੰਧੀ ਬਣੇ ਕਾਨੂੰਨਾ ਦਾ ਦੇਸ਼ ਦੀ ਗੁਲਾਮੀ ਸਮੇਂ ਵੀ ਵਿਰੋਧ ਹੋਇਆ ਤੇ ਬਿ੍ਰਟਿਸ਼ ਸਰਕਾਰ ਨੂੰ ਵਾਪਸ ਲੈਣੇ ਪਏ। ਜੇਕਰ ਬਿ੍ਰਟਿਸ਼ ਸਰਕਾਰ ਕਾਨੂੰਨ ਵਾਪਸ ਲੈ ਸਕਦੀ ਹੈ ਤਾਂ ਸਾਡੀ ਆਪਣੀ ਪਰਜਤੰਤਰਿਕ ਸਰਕਾਰ ਲਈ ਕੀ ਮੁਸ਼ਕਲ ਹੈ। ਮੁੱਠੀ ਭਰ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਬਦਲੇ ਕਿਸਾਨਾ ਦਾ ਗਲਾ ਘੁਟ ਰਹੇ ਹੋ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕਾਨੂੰਨ ਵਾਪਸ ਲੈ ਕੇ ਸਟੇਟਸਮੈਨ ਬਣ ਜਾਓ। ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਨੇ ਲੋਕ ਸਭਾ ਵਿਚ ਬੋਲਦਿਆਂ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਹਰ ਮੁਸ਼ਕਲ ਦੇ ਸਮੇਂ ਪੰਜਾਬੀ ਦੇਸ਼ ਦੀ ਖੜਗਭੁਜਾ ਬਣਦੇ ਹਨ ਪ੍ਰੰਤੂ ਸਰਕਾਰ ਉਨ੍ਹਾਂ ਦਾ ਅਹਿਸਾਨ ਚੁਕਾਉਣ ਦੀ ਥਾਂ ਉਨ੍ਹਾਂ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਤਿੰਨ ਕਾਲੇ ਕਾਨੂੰਨ ਲਿਆਕੇ ਸਰਕਾਰ ਕਿਸਾਨਾ ਦੇ ਗਲੇ ਨੂੰ ਹੱਥ ਪਾ ਰਹੀ ਹੈ।
ਉਨ੍ਹਾਂ ਨੇ ਕਾਲੇ ਕਾਨੂੰਨ ਕਿਵੇਂ ਹਨ ਦੀ ਜਾਣਕਾਰੀ ਦਿੰਦਿਆਂ ਜਦੋਂ ਤੱਥਾਂ ਨਾਲ ਸੱਚੋ ਸੱਚ ਦੱਸਿਆ ਤਾਂ ਕੇਂਦਰੀ ਵਜ਼ੀਰ ਤਿਲਮਿਲਾ ਉਠੇ। ਉਨ੍ਹਾਂ ਨੂੰ ਸੱਚ ਸੁਣਨਾ ਮੁਸ਼ਕ ਹੋ ਗਿਆ। ਭਾਰਤ ਦੇ 76 ਫੀ ਸਦੀ ਕਿਸਾਨ ਦੋ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਹਨ। ਜਦੋਂ 1960 ਵਿਚ ਦੇਸ਼ ਅਨਾਜ ਅਮਰੀਕਾ ਦੀਆਂ ਮਿਨਤਾਂ ਕਰਕੇ ਮੰਗਾਉਂਦਾ ਸੀ ਤਾਂ ਪੰਜਾਬ ਨੇ ਹਰੀ ਕਰਾਂਤੀ ਲਿਆਕੇ ਭਾਰਤ ਨੂੰ ਅਨਾਜ ਦੇ ਖੇਤਰ ਵਿਚ ਆਤਮ ਨਿਰਭਰ ਬਣਾਇਆ। ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਤੁਸੀਂ ਕਿਸਾਨਾ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨਾ ਚਾਹੁੰਦੇ ਹੋ। ਗਲਵਾਨ ਘਾਟੀ ਵਿਚ ਦੇਸ਼ ਦੀਆਂ ਸਰਹੱਦਾਂ ਤੇ ਕਿਸਾਨਾ ਦੇ ਪੁਤ ਸ਼ਹੀਦੀਆਂ ਪਾ ਰਹੇ ਹਨ। ਤੁਸੀਂ ਕਿਸਾਨਾ ਨੂੰ ਮਾਰਨ ਤੇ ਤੁਲੇ ਹੋ। ਕੋਵਿਡ ਦੇ ਦੌਰਾਨ ਆਰਡੀਨੈਂਸ ਲਿਆਉਣ ਦੀ ਕੀ ਕਾਹਲੀ ਸੀ। ਕੋਵਿਡ ਦੌਰਾਨ ਕੇਂਦਰ ਸਰਕਾਰ ਨੇ 80 ਕਰੋੜ ਲੋਕਾਂ ਨੂੰ ਅਨਾਜ ਘਰੋ ਘਰੀ ਪਹੁੰਚਾਇਆ। ਸਰਕਾਰ ਤਾਂ ਹੀ ਅਨਾਜ ਪਹੁੰਚਾ ਸਕੀ ਜੇਕਰ ਪੰਜਾਬ ਤੇ ਹਰਿਆਣਾ ਦੇ ਕਿਸਾਨਾ ਨੇ ਦੇਸ਼ ਦੇ ਅੰਨ ਭੰਡਾਰ ਭਰੇ ਸਨ। ਪਰਮਾਤਮਾ ਨਾ ਕਰੇ ਜੇਕਰ ਅੱਗੋਂ ਵਾਸਤੇ ਅਜਿਹੀ ਕੋਈ ਮੁਸੀਬਤ ਆ ਜਾਵੇ ਤਾਂ ਜੇਕਰ ਸਰਕਾਰ ਨੇ ਕਿਸਾਨਾ ਤੋਂ ਜ਼ਮੀਨਾ ਕਾਲੇ ਕਾਨੂੰਨਾ ਨਾਲ ਖੋਹ ਲਈਆਂ, ਫਿਰ ਇਹ ਅਨਾਜ ਕਿਥੋਂ ਲਵੋਗੇ। ਜਿਹੜੇ ਵਿਓਪਾਰੀਆਂ ਨੂੰ ਤੁਸੀਂ ਲਾਭ ਪਹੁੰਚਾ ਰਹੇ ਹੋ, ਉਹ ਤੁਹਾਨੂੰ ਮਨ ਮਰਜੀ ਦੀ ਕੀਮਤ ਤੇ ਅਨਾਜ ਦੇਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਫਸਲਾਂ ਦੀ ਘੱਟੋ ਘੱਟ ਕੀਮਤ ਨੂੰ ਕਾਨੂੰਨੀ ਮਾਣਤਾ ਦਿੱਤੀ ਜਾਵੇ ਕਿਉਂਕਿ ਕਿਸਾਨਾ ਦੀ ਫਸਲ ਨੂੰ ਜੇਕਰ ਸਰਕਾਰ ਨਾ ਖਰੀਦੇ ਤਾਂ ਵਿਓਪਾਰੀ ਅੱਧੇ ਮੁਲ ਤੇ ਖਰੀਦਦੇ ਹਨ। ਕਿਸਾਨ ਪਹਿਲਾਂ ਹੀ ਕਰਜ਼ੇ ਹੇਠ ਦੱਬਿਆ ਹੋਇਆ ਹੈ, ਉਨ੍ਹਾਂ ਦਾ ਭਵਿਖ ਖ਼ਤਮ ਨਾ ਕਰੋ। ਸਰਕਾਰ ਨੇ ਬਿਹਾਰ ਵਿਚ ਇਹ ਕਾਨੂੰਨ ਲਾਗੂ ਕਰਕੇ ਵੇਖ ਲਏ ਹਨ। ਉਥੋਂ ਦੇ ਕਿਸਾਨ ਅਜਿਹੇ ਕਾਨੂੰਨਾ ਨੇ ਮਜ਼ਦੂਰ ਬਣਾ ਦਿੱਤੇ, ਜਿਹੜੇ ਮਜ਼ਦੂਰੀ ਲਈ ਪੰਜਾਬ ਅਤੇ ਹਰਿਆਣਾ ਆਉਂਦੇ ਹਨ। ਹੁਣ ਤੁਸੀਂ ਪੰਜਾਬ ਤੇ ਹਰਿਆਣਾ ਦੇ ਕਿਸਾਨਾ ਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਹੋ । ਰਵਨੀਤ ਸਿੰਘ ਬਿੱਟੂ ਨੇ ਤਾਂ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਵੀ ਖੜ੍ਹੇ ਹੋ ਕੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਸੀ। ਰਵਨੀਤ ਸਿੰਘ ਬਿੱਟੂ ਤਾਂ ਕਾਂਗਰਸ ਦੇ ਦੋ ਲੋਕ ਸਭਾ ਮੈਂਬਰਾਂ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਗਿਲ ਅਤੇ ਵਿਧਾਨਕਾਰ ਅਤੇ ਕੁਲਬੀਰ ਸਿੰਘ ਜੀਰਾ ਨੂੰ ਨਾਲ ਲੈ ਕੇ ਜੰਤਰ ਮੰਤਰ ਤੇ ਕਿਸਾਨਾ ਦੇ ਹੱਕ ਵਿਚ ਧਰਨੇ ਤੇ ਬੈਠੇ ਹਨ। ਭਗਵੰਤ ਸਿੰਘ ਮਾਨ ਨੇ ਵੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਖੇਤੀਬਾੜੀ ਸੰਬੰਧੀ ਤਿੰਨ ਕਾਨੂੰਨ ਵਾਪਸ ਲੈਣ ਲਈ ਜ਼ੋਰ ਦਿੱਤਾ। ਉਨ੍ਹਾਂ ਉਦਾਹਰਣਾ ਦੇ ਕੇ ਪੰਜਾਬ ਦੇ ਕਿਸਾਨਾ ਦੇ ਸਿਰੜ੍ਹ, ਮਿਹਨਤੀ ਰੁਚੀ ਅਤੇ ਦਿ੍ਰੜ੍ਹਤਾ ਨਾਲ ਦੇਸ ਦੇ ਹਿਤਾਂ ਵਿਚ ਕੰਮ ਕਰਨ ਦੀ ਸ਼ਲਾਘਾ ਕੀਤੀ। ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਮੰਤਰੀ ਦੀ ਕੁਰਸੀ ਖੁਸਣ ਤੋਂ ਬਾਅਦ ਪਹਿਲੀ ਵਾਰ ਆਪਣੀ ਚੁਪ ਤੋੜਦਿਆਂ ਕਿਸਾਨਾ ਤੇ ਹੋ ਰਹੀਆਂ ਜ਼ਿਆਦਤੀਆਂ ਬਾਰੇ ਸਰਕਾਰ ਨੂੰ ਘੇਰਿਆ।
ਉਨ੍ਹਾਂ ਮਾਨਸਾ ਦੀ ਲੜਕੀ ਨੌਦੀਪ ਕੌਰ ਨਾਲ ਕੀਤੇ ਜਾ ਰਹੇ ਮਾੜੇ ਵਿਵਹਾਰ ਲਈ ਸਰਕਾਰ ਨੂੰ ਚਿਤਾਵਨੀ ਦਿੱਤੀ। ਪਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਕਿਸਾਨਾ ਬਾਰੇ ਮਾੜੀ ਸ਼ਬਦਾਵਲੀ ਬੋਲਣਾ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ। ਸਰਕਾਰ ਦੀ ਇਨ੍ਹਾਂ ਤੋਂ ਇਲਾਵਾ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਗਿੱਲ, ਅਮਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ ਅਤੇ ਭਗਵੰਤ ਸਿੰਘ ਮਾਨ ਨੇ ਵੀ ਕਿਸਾਨਾਂ ਦੀ ਵਕਾਲਤ ਕੀਤੀ। ਪਰਵਾਸ ਤੋਂ ਕਿਸਾਨ ਅੰਦੋਲਨ ਨੂੰ ਭਰਵਾਂ ਹੁੰਘਾਰਾ ਮਿਲਿਆ ਹੈ। ਇੰਡੀਆ ਕੌਕਸ ਨੇ ਵੀ ਕਿਸਾਨਾ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਇੰਗਲੈਂਡ ਦੇ ਹਾਊਸ ਆਫ ਕਾਮਨਜ਼ ਦੇ ਮੈਂਬਰ ਤਨਮਨਜੀਤ ਸਿੰਘ ਢੇਸੀ, ਵਰਿੰਦਰ ਸ਼ਰਮਾ ਅਤੇ ਪ੍ਰੀਤ ਗਿਲ ਨੇ ਡਟਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੋਡਾ ਨੇ ਵੀ ਕਿਸਾਨਾ ਦੇ ਹਿਤਾਂ ਦੀ ਵਕਾਲਤ ਕੀਤੀ ਹੈ। ਪੰਜਾਬ ਦੇ ਤਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਦੇ ਅਖ਼ਬਾਰਾਂ ਰੇਡੀਓ ਅਤੇ ਚੈਨਲਜ਼ ਨੇ ਤਾਂ ਕਿਸਾਨ ਅੰਦੋਲਨ ਦੇ ਹੱਕ ਅਤੇ ਖੇਤੀ ਕਾਨੂੰਨਾ ਦੇ ਵਿਰੁਧ ਡਟ ਕੇ ਸਾਥ ਦਿੱਤਾ ਹੈ। ਪ੍ਰੰਤੂ ਨੈਸ਼ਨਲ ਅਖ਼ਬਾਰਾਂ ਅਤੇ ਚੈਨਲਾਂ ਨੇ ਸਰਕਾਰ ਦਾ ਸਾਥ ਦਿੱਤਾ ਹੈ। ਵਿਦੇਸ਼ ਦੇ ਪੰਜਾਬੀ ਅਤੇ ਅੰਗਰੇਜ਼ੀ ਦੇ ਅਖਬਾਰਾਂ ਵੈਬ ਸਾਈਟਸ, ਰੇਡੀਓ ਅਤੇ ਚੈਨਲਾਂ ਨੇ ਵੀ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਹੈ।
ਵਿਦੇਸ਼ ਦੇ ਪੱਤਰਕਾਰਾਂ ਅਤੇ ਅਖ਼ਬਾਰਾਂ ਵਿਚੋਂ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ, ਪੰਜਾਬ ਮੇਲ ਯੂ ਐਸ ਏ ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ, ਹਮਦਰਦ ਦੇ ਅਮਰ ਸਿੰਘ ਭੁੱੱਲਰ, ਦਾ ਪੰਜਾਬ ਟਾਈਮਜ਼ ਦੇ ਸਰਨਜੀਤ ਬੈਂਸ, ਮਨਵਿੰਦਰਜੀਤ ਸਿੰਘ ਪੰਜਾਬੀ ਅਖ਼ਬਾਰ, ਇੰਡੋ ਕੈਨੇਡੀਅਨ ਸਪਤਾਹਕ ਦੀ ਰੁਪਿੰਦਰ ਕੌਰ, ਪੰਜਾਬੀ ਅਖ਼ਬਾਰ ਦੇ ਹਰਬੰਸ ਸਿੰਘ ਬੁਟਰ, ਦੇਸ ਪ੍ਰਦੇਸ਼ ਟਾਈਮਜ਼ ਦੇ ਸੁਖਵਿੰਦਰ ਸਿੰਘ ਚੋਹਲਾ, ਦੇਸ ਵਿਦੇਸ ਟਾਈਮਜ਼ ਰਘਵੀਰ ਸਿੰਘ ਕਾਹਲੋਂ, ਪੰਜਾਬ ਟਾਈਮਜ਼ ਸ਼ਿਕਾਗੋ ਦੇ ਅਮੋਲਕ ਸਿੰਘ, ਪੰਜਾਬ ਟਾਈਮਜ਼ ਲੰਦਨ ਦੇ ਰਾਜਿੰਦਰ ਸਿੱਘ ਪੁਰੇਵਾਲ, ਪੰਜਾਬ ਟੂਡੇ ਵਿਨੀਪੈਗ ਦੇ ਕਮਲੇਸ਼ ਸ਼ਰਮਾ, ਚੜ੍ਹਦੀ ਕਲਾ ਅਖ਼ਬਾਰ ਅਤੇ ਅਕਾਲ ਗਾਰਡੀਅਨ ਦੇ ਲੱਕੀ ਸਹੋਤਾ ਅਤੇ ਡਾ ਗੁਰਵਿੰਦਰ ਸਿੰਘ ਧਾਲੀਵਾਲ ਆਦਿ ਵਰਨਣਯੋਗ ਹਨ। ਡਾ ਸਵੈਮਾਨ ਸਿੰਘ ਨਿਊਯਾਰਕ ਦਾ ਕਿਸਾਨ ਅੰਦੋਲਨ ਵਿਚ ਯੋਗਦਾਨ ਵਿਲੱਖਣ ਰਿਹਾ ਹੈ। ਖਾਲਸਾ ਏਡ ਦੇ ਰਵੀ ਸਿੰਘ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ। ਯੁਨਾਈਟਡ ਨੇਸ਼ਨ ਨੇ ਕਿਸਾਨਾ ਦੇ ਮਨੁੱਖੀ ਹੱਕਾਂ ਦੇ ਹੱਕ ਵਿਚ ਬਿਆਨ ਦਿੱਤਾ ਹੈ। ਇਸ ਤੋਂ ਇਲਾਵਾ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਸ, ਅਮਰੀਕਾ ਦੀ ਪਾਪ ਗਾਇਕਾ ਰਿਹਾਨਾ ਅਤੇ ਸਵਿਟਜ਼ਲੈਂਡ ਦੀ ਵਾਤਾਵਰਨ ਪ੍ਰੇਮੀ ਗਰੇਟਾ ਥੂਨਵਰਗ ਨੇ ਵੀ ਕਿਸਾਨਾ ਦੇ ਹੱਕ ਵਿਚ ਬਿਆਨ ਦਿੱਤੇ ਹਨ ਜਿਨ੍ਹਾਂ ਨਾਲ ਸਰਕਾਰ ਹਿਲ ਗਈ ਹੈ।
ਮੋਬਾਈਲ-94178 13072

ਵੱਡੀ ਖ਼ਬਰ || ਪੰਜਾਬੀਆਂ ਲਈ ਬੁਰੀ ਖ਼ਬਰ, ਮਸ਼ਹੂਰ ਹਸਤੀ ਦੀ ਹੋਈ ਮੌਤ
ਦੱਸ ਦਈਏ ਕਿ ਹਰ ਰੋਜ ਦੀ ਤਰ੍ਹਾਂ ਜਦ ਉਹਨਾ ਦਾ ਲੜਕਾ ਉਨ੍ਹਾਂ ਨੂੰ ਇਸਨਾਨ ਕਰਵਾ ਰਿਹਾ ਸੀ ਤਾਂ ਅਚਾਨਕ ਹੀ ਉਨ੍ਹਾਂ ਦੀ ਧੜਕਣ ਰੁਕ ਗਈ ਜਿਸ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ। ਕੰਵਲ ਸਾਹਿਬ ਦੇ ਇੱਕ ਲੜਕਾ ਅਤੇ ਚਾਰ ਲੜਕੀਆਂ ਸਨ। ਪਿਛਲੇ ਸਾਲ ਹੀ ਉਨ੍ਹਾਂ ਦਾ 100 ਵਾਂ ਜਨਮ ਦਿਨ ਧੂਮ ਧਾਮ ਨਾਲ ਮਨਾਇਆ ਗਿਆ ਸੀ।
ਲਓ ਜੀ ਹੋ ਗਿਆ ਵੱਡਾ ਧਮਾਕਾ, ਰਲ ਗਏ ਜਾਖੜ ‘ਤੇ ਢੀਂਡਸਾ, ਕਾਂਗਰਸ ਕਰੇਗੀ ਢੀਂਡਸਾ ਦੀ ਮਦਦ!
ਇਸ ਖਬਰ ਨਾਲ ਜਿਥੇ ਹਲਕੇ ਵਿਚ ਸੋਗ ਦੀ ਲਹਿਰ ਛਾ ਗਈ। ਉਥੇ ਕੰਵਲ ਜਿਹੀ ਸ਼ਖਸੀਅਤ ਦਾ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕੰਵਲ ਸਾਹਿਬ ਦਾ ਅੰਤਿਮ ਸੰਸਕਾਰ ਠੀਕ 2 ਵਜੇ ਉਨ੍ਹਾਂ ਦੇ ਜੱਦੀ ਪਿੰਡ ਢੁਡੀਕੇ (ਮੋਗਾ) ਵਿਖੇ ਹੋਵੇਗਾ । ਇਥੇ ਇਹ ਵੀ ਦੱਸ ਦਈਏ ਕਿ ਢੁਡੀਕੇ ਪਿੰਡ ਲਾਲਾ ਲਾਜਪਤ ਰਾਏ ਅਤੇ ਗਦਰ ਲਹਿਰ ਦਾ ਧੁਰਾ ਰਿਹਾ ਹੈ ਅਤੇ ਇਸ ਪਿੰਡ ਦੇ ਬਹੁਤ ਉੱਘੇ ਲੇਖਕ ਹੋਏ ਹਨ।
]]>