woman wins $1 million – D5 News https://punjabi.newsd5.in Truth Seeking News Network. Tue, 09 Nov 2021 08:06:58 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png woman wins $1 million – D5 News https://punjabi.newsd5.in 32 32 ਗਜ਼ਬ : ਵੈਕਸੀਨ ਲਗਵਾਉਂਦਿਆਂ ਹੀ ਬਦਲੀ ਔਰਤ ਦੀ ਜ਼ਿੰਦਗੀ, ਬਣੀ ਕਰੋੜਪਤੀ https://punjabi.newsd5.in/%e0%a8%97%e0%a9%9b%e0%a8%ac-%e0%a8%b5%e0%a9%88%e0%a8%95%e0%a8%b8%e0%a9%80%e0%a8%a8-%e0%a8%b2%e0%a8%97%e0%a8%b5%e0%a8%be%e0%a8%89%e0%a8%82%e0%a8%a6%e0%a8%bf%e0%a8%86%e0%a8%82-%e0%a8%b9%e0%a9%80/ Tue, 09 Nov 2021 08:06:58 +0000 https://punjabi.newsd5.in/?p=131120 ਕੈਨਬਰਾ : ਵੈਕਸੀਨ ਲਗਵਾਉਣਾ ਜ਼ਰੂਰੀ ਹੈ, ਇਸ ਤਰ੍ਹਾਂ ਦਾ ਸੁਨੇਹਾ ਲੱਗਭੱਗ ਹਰ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਦੇ ਰਹੀ ਹੈ ਅਤੇ ਉਨ੍ਹਾਂ ਨੂੰ ਤਰ੍ਹਾਂ – ਤਰ੍ਹਾਂ ਨਾਲ ਜਾਗਰੂਕ ਵੀ ਕਰ ਰਹੀ ਹੈ। ਹੁਣ ਇਹ ਖ਼ਬਰ ਵੀ ਤੁਹਾਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰ ਸਕਦੀ ਹੈ। ਦਰਅਸਲ ਇੱਕ ਔਰਤ ਨੇ ਵੈਕਸੀਨ ਲਗਵਾਈ ਤਾਂ ਉਸਦੇ ਕੋਲ ਛੱਪੜ ਪਾੜ ਕੇ ਪੈਸਿਆਂ ਦੀ ਬਾਰਿਸ਼ ਹੋਈ। ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮਹਿਲਾ ਦੀ ਵੈਕਸੀਨ ਲਗਵਾਉਂਦਿਆਂ ਹੀ ਕਿਸਮਤ ਬਦਲ ਗਈ ਅਤੇ ਉਹ ਰਾਤੋ-ਰਾਤ ਕਰੋੜਪਤੀ ਬਣ ਗਈ।

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਣ ਦਾ ਵੱਡਾ ਕਾਰਣ ! ਡੱਲੇਵਾਲ ਨੇ ਕੀਤੇ ਖੁਲਾਸੇ D5 Channel Punjabi

ਇਸੇ ਕੜੀ ਵਿਚ ਆਸਟ੍ਰੇਲੀਆ ਦੀ ਸਰਕਾਰ ਨੇ ‘ਦਿ ਮਿਲੀਅਨ ਡਾਲਰ ਵੈਕਸ ਅਲਾਇੰਸ ਲਾਟਰੀ ਸਿਸਟਮ’ ਸ਼ੁਰੂ ਕੀਤਾ, ਜਿਸ ਤਹਿਤ ਜੋਆਨ ਝੂ ਨਾਮ ਦੀ ਮਹਿਲਾ ਦੇ ਹੱਥ 1 ਮਿਲੀਅਨ ਡਾਲਰ (ਭਾਰਤੀ ਕਰੰਸੀ ਮੁਤਾਬਕ ਕਰੀਬ 7.4 ਕਰੋੜ ਰੁਪਏ) ਦੀ ਲਾਟਰੀ ਲੱਗੀ। ਮੀਡੀਆ ਰਿਪੋਰਟ ਮੁਤਾਬਕ ਜੋਆਨ ਨੂੰ ਮਿਲਣ ਵਾਲਾ ਇਹ ਪੁਰਸਕਾਰ ਸਿਰਫ਼ ਆਸਟ੍ਰੇਲੀਆ ਦੀ ਸਰਕਾਰ ਨੇ ਨਹੀਂ ਸਗੋਂ ਉਥੋਂ ਦੇ ਕਈ ਸਮਾਜਸੇਵੀਆਂ ਅਤੇ ਚੈਰੀਟੇਬਲ ਸੰਸਥਾਵਾਂ ਨੇ ਮਿਲ ਕੇ ਦਿੱਤਾ ਹੈ। ਇਸ ਲੱਕੀ ਡ੍ਰਾਅ ਵਿਚ 30 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿਚ ਜੋਆਨ ਵੀ ਸ਼ਾਮਲ ਸੀ, ਜੋ ਕਿ ਹੁਣ ਕਰੋੜਪਤੀ ਬਣ ਗਈ ਹੈ। ਵੈਕਸੀਨ ਲਗਵਾਉਣ ਅਤੇ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਜੋਆਨ ਆਪਣੀ ਜ਼ਿੰਦਗੀ ਵਿਚ ਰੁੱਝ ਗਈ ਸੀ।

ਕਾਂਗਰਸ ਨੂੰ ਝਟਕਾ, ਸੀਨੀਅਰ ਆਗੂ ਨੇ ਛੱਡਿਆ ਸਾਥ, ਆਮ ਆਦਮੀ ਪਾਰਟੀ ਦੀ ਵਧੀ ਤਾਕਤ || D5 Channel Punjabi

ਉਸ ਨੇ ਕਦੇ ਵੀ ਲਾਟਰੀ ਦੀ ਅਪਡੇਟ ਨਹੀਂ ਲਈ। ਇਕ ਦਿਨ ਜਦੋਂ ਅਧਿਕਾਰੀਆਂ ਨੇ ਉਸ ਨੂੰ ਫੋਨ ਕੀਤਾ, ਉਦੋਂ ਜਾ ਕੇ ਉਸ ਨੂੰ ਪਤਾ ਲੱਗਾ ਕਿ ਉਹ 1 ਮਿਲੀਅਨ ਡਾਲਰ ਜਿੱਤ ਚੁੱਕੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੇ ਲਾਟਰੀ ਅਧਿਕਾਰੀ ਦਾ ਪਹਿਲਾਂ ਫੋਨ ਨਹੀਂ ਚੁੱਕਿਆ ਪਰ ਕੁੱਝ ਦੇਰ ਬਾਅਦ ਜਦੋਂ ਉਨ੍ਹਾਂ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਗੱਲ ਹੋ ਗਈ। ਹੁਣ ਜੋਆਨ ਨੂੰ ਚੈਕ ਮਿਲ ਗਿਆ ਹੈ। ਜੋਆਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਪਰਿਵਾਰਕ ਮੈਂਬਰਾਂ ਲਈ ਗਿਫ਼ਟ ਖਰੀਦੇਗੀ ਅਤੇ ਆਪਣੇ ਭਵਿੱਖ ਲਈ ਨਿਵੇਸ਼ ਕਰੇਗੀ।

 

]]>